Select your Top Menu from wp menus
Header
Header
ਤਾਜਾ ਖਬਰਾਂ

ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਨਵੀਨਕਰਨ ਸਮੇਂ ਭਗਵਾ ਤੇ ਹਿੰਦੂਤਵ ਰੂਪ ਦੇਣ ਦੇ ਅਮਲ ਕਦਾਚਿੱਤ ਸਹਿਣ ਨਹੀਂ ਕੀਤੇ ਜਾਣਗੇ : ਮਾਨ

ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਨਵੀਨਕਰਨ ਸਮੇਂ ਭਗਵਾ ਤੇ ਹਿੰਦੂਤਵ ਰੂਪ ਦੇਣ ਦੇ ਅਮਲ ਕਦਾਚਿੱਤ ਸਹਿਣ ਨਹੀਂ ਕੀਤੇ ਜਾਣਗੇ : ਮਾਨ
 
ਫ਼ਤਹਿਗੜ੍ਹ ਸਾਹਿਬ, 18 ਜਨਵਰੀ ( ) “ਮੌਜੂਦਾ ਸੈਂਟਰ ਦੀ ਬੀਜੇਪੀ-ਆਰ.ਐਸ.ਐਸ. ਦੀ ਮੋਦੀ ਹਕੂਮਤ ਵੱਲੋਂ ਸਮੁੱਚੇ ਇੰਡੀਆਂ ਵਿਚ ਇਤਿਹਾਸਿਕ, ਧਾਰਮਿਕ ਸਥਾਨਾਂ ਅਤੇ ਯਾਦਗਰਾਂ ਤੇ ਘੱਟ ਗਿਣਤੀ ਕੌਮਾਂ ਨਾਲ ਸੰਬੰਧਤ ਯਾਦਗਰਾਂ ਨੂੰ ਇਕ ਡੂੰਘੀ ਸਾਜਿ਼ਸ ਤਹਿਤ ਕੁਝ ਸਮੇਂ ਤੋਂ ਭਗਵਾ ਰੂਪ ਦੇਣ ਦੇ ਦੁੱਖਦਾਇਕ ਅਮਲ ਸੁਰੂ ਕੀਤੇ ਹੋਏ ਹਨ ਅਤੇ ਇਨ੍ਹਾਂ ਸਥਾਨਾਂ ਦੇ ਮੂਲ ਰੂਪ ਨਾਲ ਖਿਲਵਾੜ ਕਰਕੇ ਉਨ੍ਹਾਂ ਨੂੰ ਹਿੰਦੂਤਵ ਰੂਪ ਦਿੱਤਾ ਜਾ ਰਿਹਾ ਹੈ । ਇਸੇ ਸੋਚ ਅਧੀਨ ਸੀ.ਏ.ਏ, ਐਨ.ਆਰ.ਸੀ. ਅਤੇ ਐਨ.ਪੀ.ਆਰ. ਵਰਗੇ ਘੱਟ ਗਿਣਤੀ ਕੌਮਾਂ ਦੀ ਵੱਖਰੀ ਪਹਿਚਾਣ ਨੂੰ ਖ਼ਤਮ ਕਰਨ ਵਾਲੇ ਕਾਨੂੰਨਾਂ ਦਾ ਸਹਾਰਾ ਲੈਕੇ ਜੁਲਮ ਢਾਹਿਆ ਜਾ ਰਿਹਾ ਹੈ ਤਾਂ ਕਿ ਸਭ ਘੱਟ ਗਿਣਤੀ ਕੌਮਾਂ ਨੂੰ ਜ਼ਬਰੀ ਹਿੰਦੂ ਗਰਦਾਨਿਆ ਜਾ ਸਕੇ ਤੇ ਹਿੰਦੂ ਸੋਚ ਨੂੰ ਉਭਾਰਿਆ ਜਾ ਸਕੇ । ਇਸ ਦੁੱਖਦਾਇਕ ਅਮਲ ਦੇ ਵਿਰੁੱਧ ਸਮੁੱਚੇ ਇੰਡੀਆ ਵਿਚ ਘੱਟ ਗਿਣਤੀ ਕੌਮਾਂ ਵੱਲੋਂ ਰੋਜ਼ਾਨਾ ਹੀ ਰੋਸ਼ ਵਿਖਾਵੇ, ਧਰਨੇ, ਜਲਸੇ, ਜਲੂਸ ਤੇ ਮੋਦੀ ਸਰਕਾਰ ਦੀ ਫਿਰਕੂ ਸੋਚ ਵਿਰੁੱਧ ਸਿਆਪਾ ਪਿੱਟਿਆ ਜਾ ਰਿਹਾ ਹੈ । ਇਸੇ ਸੋਚ ਅਧੀਨ ਹੁਣ ਸ੍ਰੀ ਅੰਮ੍ਰਿਤਸਰ ਜੋ ਸਿੱਖ ਕੌਮ ਦੇ ਇਤਿਹਾਸਿਕ ਅਸਥਾਂਨ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਨਾਲ ਦੁਨੀਆ ਦੇ ਨਕਸੇ ਤੇ ਸੁਸੋਭਿਤ ਹੈ, ਉਸ ਸਥਾਂਨ ਵਿਖੇ ਸਥਿਤ ਰੇਲਵੇ ਸਟੇਸ਼ਨ ਦੇ ਨਵੀਨਕਰਨ ਲਈ 300 ਕਰੋੜ ਰੁਪਏ ਦਾ ਬਜਟ ਪਾਸ ਹੋਇਆ ਹੈ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਇਸਦੇ ਨਵੀਨਕਰਨ ਦੇ ਬਹਾਨੇ ਸਮੁੱਚੇ ਅੰਮ੍ਰਿਤਸਰ ਦੇ ਰੇਲਵੇ ਸਟੇਸਨ ਨੂੰ ਬੀਜੇਪੀ ਦੇ ਭਗਵੇ ‘ਕਮਲ ਦੇ ਫੁੱਲ’ ਦਾ ਰੂਪ ਦੇ ਕੇ ਅੰਮ੍ਰਿਤਸਰ ਇਤਿਹਾਸਿਕ ਸਿਟੀ ਦਾ ਵੀ ਪੂਰਨ ਰੂਪ ਵਿਚ ਹਿੰਦੂਕਰਨ ਕਰਨ ਦੇ ਸਿੱਖ ਕੌਮ ਵਿਰੋਧੀ ਅਤੇ ਪੰਜਾਬ ਸੂਬੇ ਵਿਰੋਧੀ ਮਨਸੂਬੇ ਬਣਾਏ ਜਾ ਰਹੇ ਹਨ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਅੰਮ੍ਰਿਤਸਰ ਦੇ ਬੀਜੇਪੀ ਦੇ ਮੁਤੱਸਵੀ ਆਗੂ ਮਰਹੂਮ ਹਰਬੰਸ ਲਾਲ ਖੰਨਾ ਨੇ ਅੰਮ੍ਰਿਤਸਰ ਰੇਲਵੇ ਸਟੇਸਨ ਉਤੇ ਸੁਸੋਭਿਤ ਕੀਤੇ ਗਏ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਨੂੰ ਚੁਕਵਾ ਦਿੱਤਾ ਸੀ, ਜਿਸਦੀ ਬਦੌਲਤ ਇਹ ਸਾਰਾ ਪੁਆੜਾ ਹੁਣ ਤੱਕ ਚੱਲਦਾ ਆ ਰਿਹਾ ਹੈ । ਉਸੇ ਸੋਚ ਦੀ ਬਦੌਲਤ ਹੁਣ ਕਮਲ ਦਾ ਫੁੱਲ ਜੋ ਬੀਜੇਪੀ ਦਾ ਚੋਣ ਚਿੰਨ੍ਹ ਹੈ, ਵਿਧਾਨ ਦੇ ਅਨੁਸਾਰ ਇੰਡੀਆ ਇਕ ਨਿਰਪੱਖ ਮੁਲਕ ਹੈ, ਫਿਰ ਉਸ ਮੁਤੱਸਵੀ ਪਾਰਟੀ ਦੇ ਚਿੰਨ੍ਹ ਨੂੰ ਸ੍ਰੀ ਅੰਮ੍ਰਿਤਸਰ ਦੇ ਸਿੱਖ ਕੌਮ ਦੇ ਸਥਾਂਨ ‘ਤੇ ਵੱਡਾ ਰੂਪ ਕਿਉਂ ਦਿੱਤਾ ਜਾ ਰਿਹਾ ਹੈ ? ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਕਦੇ ਵੀ ਬਰਦਾਸਤ ਨਹੀਂ ਕਰੇਗਾ ।”
 
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਗੋਬਿੰਦ ਸਿੰਘ ਲੌਗੋਵਾਲ ਪ੍ਰਧਾਨ ਐਸ.ਜੀ.ਪੀ.ਸੀ ਅਤੇ ਬਾਦਲ ਦਲੀਆ ਵੱਲੋਂ ਲੰਮੇਂ ਸਮੇਂ ਤੋਂ ਸਿੱਖ ਕੌਮ ਨਾਲ ਸੰਬੰਧਤ ਅਤੇ ਪੰਜਾਬ ਸੂਬੇ ਨਾਲ ਸੰਬੰਧਤ ਅਮੁੱਲ ਯਾਦਗਰਾਂ ਅਤੇ ਸਥਾਨਾਂ ਨੂੰ ਫਿਰਕੂਆਂ ਨੂੰ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਗਹਿਣੇ ਪਾਉਣ ਦੇ ਕੀਤੇ ਜਾਂਦੇ ਆ ਰਹੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਵੀ ਹਿੰਦੂਤਵ ਹੁਕਮਰਾਨਾਂ ਵੱਲੋਂ ਅਜਿਹਾ ਕੋਈ ਅਮਲ ਹੁੰਦਾ ਹੈ ਤਾਂ ਇਹ ਆਗੂ ਉਸ ਸਿੱਖ ਵਿਰੋਧੀ ਅਮਲ ਦੀ ਹਾਮੀ ਭਰਕੇ ਸਿੱਖ ਕੌਮ ਨਾਲ ਨਿਰੰਤਰ ਧੋਖਾ ਕਰਦੇ ਆ ਰਹੇ ਹਨ । ਉਪਰੋਕਤ ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਦਿੱਤੇ ਜਾ ਰਹੇ ਭਗਵੇ ਰੂਪ ਪਿੱਛੇ ਵੀ ਇਨ੍ਹਾਂ ਆਗੂਆਂ ਦੀ ਸਾਜਿ਼ਸ ਹੈ। ਹੁਣ ਜਦੋਂ ਸਮੁੱਚੇ ਇੰਡੀਆ ਵਿਚ ਘੱਟ ਗਿਣਤੀ ਕੌਮਾਂ ਮੋਦੀ-ਸ਼ਾਹ ਰੂਪੀ ਘੱਟ ਗਿਣਤੀ ਕੌਮਾਂ ਦੀ ਵੱਖਰੀ ਪਹਿਚਾਣ ਨੂੰ ਖ਼ਤਮ ਕਰਨ ਲਈ ਅਜਗਰ ਦੇ ਰੂਪ ਵਿਚ ਸਾਹਮਣੇ ਖੜ੍ਹੇ ਹਨ ਅਤੇ ਘੱਟ ਗਿਣਤੀ ਕੌਮਾਂ ਇਸ ਅਜਗਰ ਦਾ ਅੰਤ ਕਰਨ ਲਈ ਇਕ ਪਲੇਟਫਾਰਮ ਤੇ ਇਕੱਤਰ ਹੋ ਕੇ ਸਮੁੱਚੇ ਇੰਡੀਆ ਵਿਚ ਰੋਸ਼ ਵਿਖਾਵੇ ਕਰ ਰਹੀਆ ਹਨ, ਤਾਂ ਇਹ ਪੰਜਾਬ ਸੂਬੇ ਤੇ ਸਿੱਖ ਕੌਮ ਲਈ ਬਿਲਕੁਲ ਸਹੀ ਸਮਾਂ ਹੈ ਕਿ ਜੋ ਬਾਦਲ ਦਲੀਏ ਬੀਜੇਪੀ-ਆਰ.ਐਸ.ਐਸ. ਨਾਲ ਮਿਲੀਭੁਗਤ ਕਰਕੇ ਸਿੱਖ ਕੌਮ ਅਤੇ ਪੰਜਾਬ ਸੂਬੇ ਦਾ ਨਿਰੰਤਰ ਨੁਕਸਾਨ ਕਰਵਾਉਦੇ ਆ ਰਹੇ ਹਨ, ਉਸ ਵਿਰੁੱਧ ਸਮੁੱਚੀ ਸਿੱਖ ਕੌਮ ਤੇ ਪੰਜਾਬੀ ਡੱਟਕੇ ਖੜ੍ਹੇ ਹੋ ਜਾਣ ਅਤੇ ਪੰਜਾਬ ਵਿਚ ਕਿਸੇ ਵੀ ਭਗਵੇ ਹਿੰਦੂ ਰੂਪੀ ਪ੍ਰੋਗਰਾਮ ਨੂੰ ਲਾਗੂ ਕਰਨ ਵਿਰੁੱਧ ਚੁਣੋਤੀ ਦੇ ਕੇ ਆਪਣੇ ਕੌਮੀ ਤੇ ਪੰਜਾਬ ਸੂਬੇ ਪ੍ਰਤੀ ਫਰਜਾਂ ਦੀ ਪੂਰਤੀ ਕਰਨ । 
ਸ. ਮਾਨ ਨੇ ਹੁਕਮਰਾਨਾਂ ਅਤੇ ਬਾਦਲ ਦਲੀਆ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਅੰਮ੍ਰਿਤਸਰ ਰੇਲਵੇ ਸਟੇਸਨ ਦੇ ਹੋਣ ਜਾ ਰਹੇ ਨਵੀਨਕਰਨ ਸਮੇਂ ਅਸੀਂ ਬਿਲਕੁਲ ਵੀ ਇਸ ਇਤਿਹਾਸਿਕ ਸ਼ਹਿਰ ਤੇ ਕੌਮੀ ਸਥਾਂਨ ਨੂੰ ਭਗਵਾ ਰੂਪ ਦੇਣ ਜਾਂ ਹਿੰਦੂਤਵ ਹੁਕਮਰਾਨਾਂ ਦੀਆਂ ਸਾਜਿ਼ਸਾਂ ਨੂੰ ਨਾ ਤਾਂ ਕਾਮਯਾਬ ਹੋਣ ਦੇਵਾਂਗੇ ਅਤੇ ਨਾ ਹੀ ਕਿਸੇ ਅਜਿਹੇ ਪ੍ਰੋਗਰਾਮ ਨੂੰ ਪੰਜਾਬ ਵਿਚ ਲਾਗੂ ਹੋਣ ਦੇਵਾਂਗੇ । ਇਸੇ ਸੰਬੰਧ ਵਿਚ ਸਮੁੱਚੀਆਂ ਘੱਟ ਗਿਣਤੀ ਕੌਮਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦਲ ਖ਼ਾਲਸਾ, ਯੂਨਾਈਟਿਡ ਅਕਾਲੀ ਦਲ, ਭਾਰਤੀ ਮੁਕਤੀ ਪਾਰਟੀ, ਮੁਸਲਿਮ, ਇਸਾਈ, ਦਲਿਤ, ਲਿੰਗਾਇਤਾਂ, ਆਦਿਵਾਸੀਆ ਵੱਲੋਂ 25 ਜਨਵਰੀ 2020 ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ । ਤਾਂ ਕਿ ਸਮੁੱਚੇ ਇੰਡੀਆਂ ਵਿਚ ਪੰਜਾਬ ਬੰਦ ਨੂੰ ਸਫ਼ਲ ਬਣਾਕੇ ਇਹ ਸੰਦੇਸ਼ ਦਿੱਤਾ ਜਾ ਸਕੇ ਕਿ ਬੀਜੇਪੀ-ਆਰ.ਐਸ.ਐਸ. ਦੇ ਕਿਸੇ ਵੀ ਘੱਟ ਗਿਣਤੀ ਕੌਮਾਂ ਮਾਰੂ ਪ੍ਰੋਗਰਾਮ ਨੂੰ ਸਿੱਖ ਕੌਮ ਤੇ ਪੰਜਾਬੀ ਪ੍ਰਵਾਨ ਨਹੀਂ ਕਰਨਗੇ । ਸ. ਮਾਨ ਨੇ ਭਾਰਤੀ ਮੁਕਤੀ ਪਾਰਟੀ ਅਤੇ ਬਾਮਸੇਫ਼ ਵੱਲੋਂ ਜੋ 29 ਜਨਵਰੀ ਨੂੰ ‘ਭਾਰਤ ਬੰਦ’ ਦਾ ਹਿੰਦੂਤਵ ਦੀ ਵਿਰੋਧਤਾ ਦੇ ਵਿਰੁੱਧ ਸੱਦਾ ਦਿੱਤਾ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ 29 ਜਨਵਰੀ ਭਾਰਤ ਬੰਦ ਦੀ ਵੀ ਪੂਰਨ ਹਮਾਇਤ ਕਰਦਾ ਹੈ । ਉਨ੍ਹਾਂ ਪਾਰਟੀ ਵਰਕਰਾਂ, ਹਮਦਰਦਾਂ, ਸਮਰਥੱਕਾ ਤੇ ਸਮੁੱਚੀ ਸਿੱਖ ਕੌਮ ਨੂੰ ਪੰਜਾਬ ਬੰਦ ਅਤੇ ਭਾਰਤ ਬੰਦ ਨੂੰ ਪੂਰਨ ਰੂਪ ਵਿਚ ਸਫ਼ਲ ਬਣਾਉਣ ਦੀ ਸੰਜ਼ੀਦਾ ਅਪੀਲ ਵੀ ਕੀਤੀ । 
Webmaster
Lakhvir Singh
Shiromani Akali Dal (Amritsar)
9781-222-567

About The Author

Related posts

Leave a Reply

Your email address will not be published. Required fields are marked *