Select your Top Menu from wp menus
Header
Header
ਤਾਜਾ ਖਬਰਾਂ

ਅੜੀਅਲ ਵਤੀਰੇ, ਫ਼ੌਜੀ ਜ਼ਬਰ-ਜੁਲਮ ਨਾਲ ਮਸਲੇ ਕਦੇ ਹੱਲ ਨਹੀਂ ਹੁੰਦੇ, ਅਮਨ-ਚੈਨ ਨੂੰ ਬਹਾਲ ਕਰਨ ਲਈ ਟੇਬਲਟਾਕ ਕਰਨੀ ਹੀ ਪੈਦੀ ਹੈ : ਮਾਨ

ਅੜੀਅਲ ਵਤੀਰੇ, ਫ਼ੌਜੀ ਜ਼ਬਰ-ਜੁਲਮ ਨਾਲ ਮਸਲੇ ਕਦੇ ਹੱਲ ਨਹੀਂ ਹੁੰਦੇ, ਅਮਨ-ਚੈਨ ਨੂੰ ਬਹਾਲ ਕਰਨ ਲਈ ਟੇਬਲਟਾਕ ਕਰਨੀ ਹੀ ਪੈਦੀ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 11 ਜੁਲਾਈ ( ) “ਕਿਸੇ ਵੀ ਸੰਘਰਸ਼ਸੀਲ ਧਿਰ ਵੱਲੋਂ ਜਦੋਂ ਅਮਨਮਈ ਤੇ ਜਮਹੂਰੀਅਤ ਢੰਗਾਂ ਰਾਹੀ ਸੰਘਰਸ਼ ਕੀਤਾ ਜਾਂਦਾ ਹੋਵੇ, ਤਾਂ ਹੁਕਮਰਾਨਾਂ ਵੱਲੋਂ ਉਨ੍ਹਾਂ ਨਾਲ ਗੱਲਬਾਤ ਕਰਨ ਦੇ ਰਾਹ ਨੂੰ ਅਪਣਾਉਣਾ ਜ਼ਰੂਰੀ ਹੁੰਦਾ ਹੈ । ਤਾਂ ਕਿ ਜਾਨੀ-ਮਾਲੀ ਨੁਕਸਾਨ ਕਰਨ ਤੋਂ ਬਿਨ੍ਹਾਂ ਦੋ ਧਿਰੀ ਆਪਸੀ ਗੱਲਬਾਤ ਰਾਹੀ ਮਸਲੇ ਨੂੰ ਹੱਲ ਕੀਤਾ ਜਾ ਸਕੇ ਅਤੇ ਸਥਾਈ ਤੌਰ ਤੇ ਅਮਨ-ਚੈਨ ਤੇ ਜਮਹੂਰੀਅਤ ਕਾਇਮ ਹੋ ਸਕੇ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਹਿੰਦੂ-ਇੰਡੀਆਂ ਵੱਲੋਂ ਗੱਲਬਾਤ ਦੇ ਰਾਹ ਨੂੰ ਨਜ਼ਰ ਅੰਦਾਜ ਕਰਕੇ ਅੜੀਅਲ ਵਤੀਰੇ ਰਾਹੀ ਫ਼ੌਜ ਅਤੇ ਅਰਧ ਸੈਨਿਕ ਬਲਾਂ ਦੀ ਦੁਰਵਰਤੋਂ ਕਰਕੇ ਆਪਣੇ ਹੀ ਨਾਗਰਿਕਾਂ ਉਤੇ ਕੌਮਾਂਤਰੀ ਮਨੁੱਖੀ ਅਧਿਕਾਰਾਂ ਦਾ ਘਾਣ ਕਰਕੇ ਜ਼ਬਰ-ਜੁਲਮ ਢਾਹੇ ਜਾ ਰਹੇ ਹਨ । ਸਿੱਖ ਫਾਰ ਜਸਟਿਸ ਨੇ ਜਦੋਂ ਕੋਈ ਗੈਰ-ਕਾਨੂੰਨੀ ਅਮਲ ਹੀ ਨਹੀਂ ਕੀਤਾ ਅਤੇ ਨਾ ਹੀ ਕੋਈ ਅਪਰਾਧ ਕੀਤਾ ਹੈ, ਤਾਂ ਇੰਡੀਆਂ ਦੇ ਹੁਕਮਰਾਨਾਂ ਵੱਲੋਂ ਸਿੱਖ ਫਾਰ ਜਸਟਿਸ ਉਤੇ ਕਾਨੂੰਨੀ ਰੋਕ ਲਗਾਉਣਾ ਜਿਥੇ ਜਮਹੂਰੀਅਤ ਕੌਮਾਂਤਰੀ ਕਾਨੂੰਨਾਂ ਦਾ ਕਤਲ ਕਰਨ ਵਾਲੇ ਦੁੱਖਦਾਇਕ ਅਮਲ ਹਨ, ਉਥੇ ਦੇਸ਼ ਨੂੰ ਤੋੜਨ ਵਾਲੀ ਕਾਰਵਾਈ ਵੀ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਫਾਰ ਜਸਟਿਸ ਨਾਮ ਦੀ ਅਮਰੀਕਨ ਸਿੱਖ ਜਥੇਬੰਦੀ ਉਤੇ ਹਿੰਦੂ-ਇੰਡੀਆਂ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਕਾਨੂੰਨੀ ਰੋਕ ਲਗਾਉਣ ਦੇ ਅਮਲਾਂ ਦੀ ਪੁਰਜੋਰ ਸ਼ਬਦਾ ਵਿਚ ਨਿਖੇਧੀ ਕਰਦੇ ਹੋਏ ਅਤੇ ਇਸ ਕਾਰਵਾਈ ਨੂੰ ਹਿੰਦ ਦੇ ਵਿਧਾਨ ਦੀ ਧਾਰਾ 14 ਜੋ ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ ਦਿੰਦੀ ਹੈ ਅਤੇ ਵਿਧਾਨ ਦੀ ਧਾਰਾ 19 ਜੋ ਸਭਨਾਂ ਨੂੰ ਆਜ਼ਾਦੀ ਦਾ ਹੱਕ ਦਿੰਦੀ ਹੈ, ਆਪਣੇ ਵਿਚਾਰ ਪ੍ਰਗਟ ਕਰਨ ਅਤੇ ਆਪਣੀ ਸੋਚ ਅਨੁਸਾਰ ਜਮਹੂਰੀਅਤ ਤਰੀਕੇ ਪ੍ਰਚਾਰ ਕਰਨ ਦਾ ਅਧਿਕਾਰ ਦਿੰਦੀ ਹੈ, ਉਸਦਾ ਕਤਲ ਕਰਨ ਦੇ ਤੁੱਲ ਅਮਲ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਫਾਰ ਜਸਟਿਸ ਕਹਿੰਦੀ ਹੈ ਕਿ 1948 ਦੇ ਯੂ.ਐਨ. ਦੀ ਸਕਿਊਰਟੀ ਕੌਸਲ ਵੱਲੋਂ ਪਾਸ ਕੀਤੇ ਗਏ ਮਤੇ ਜਿਸ ਅਨੁਸਾਰ ਕਸ਼ਮੀਰੀਆਂ ਨੂੰ ਕੌਮਾਂਤਰੀ ਕਾਨੂੰਨਾਂ ਅਧੀਨ ਆਪਣੀ ਰਾਏਸੁਮਾਰੀ ਕਰਵਾਉਣ ਦਾ ਅਧਿਕਾਰ ਹਾਸਿਲ ਹੋਇਆ ਸੀ, ਉਸ ਅਨੁਸਾਰ ਕਸ਼ਮੀਰੀ ਜਮਹੂਰੀਅਤ ਤਰੀਕੇ ਆਪਣੇ ਲੋਕਾਂ ਦੀ ਰਾਏ ਅਨੁਸਾਰ ਫੈਸਲੇ ਲੈ ਸਕਦੇ ਹਨ । ਇਹ ਅਧਿਕਾਰ ਸਾਨੂੰ ਯੂ.ਐਨ. ਦਿੰਦਾ ਹੈ। ਇਸ ਰਾਹੀ ਕਸ਼ਮੀਰੀ, ਸਿੱਖ ਕੌਮ ਆਪਣੀ ਕਿਸਮਤ ਦਾ ਫੈਸਲਾ ਕਰਨਾ ਚਾਹੁੰਦੇ ਹਨ । ਫਿਰ ਹਿੰਦੂ-ਇੰਡੀਆ ਖੁਦ ਯੂ.ਐਨ. ਦਾ ਮੈਂਬਰ ਹੈ । ਉਸ ਵੱਲੋਂ ਕੌਮਾਂਤਰੀ ਕਾਨੂੰਨਾਂ ਦੀ ਦੇਖਰੇਖ ਹੇਠ ਕਸ਼ਮੀਰੀਆਂ, ਪੰਜਾਬੀਆਂ, ਸਿੱਖਾਂ, ਆਦਿਵਾਸੀਆ, ਕਬੀਲਿਆ, ਫਿਰਕਿਆ ਨੂੰ ਉਪਰੋਕਤ ਰਾਏਸੁਮਾਰੀ, ਸਵੈਨਿਰਣੇ, ਲੋਕ-ਰਾਏ ਦਾ ਹੱਕ ਕਿਉਂ ਨਹੀਂ ਦਿੱਤਾ ਜਾ ਰਿਹਾ ?

ਸ. ਮਾਨ ਨੇ ਅੱਗੇ ਕਿਹਾ ਕਿ ਰਾਈਟ ਆਫ਼ ਸੈਲਫ-ਡਿਟਰਮੀਨੇਸ਼ਨ, ਰੈਫਰੈਡਮ ਅਤੇ ਪਲੈਬੀਸਾਇਟ ਜਮਹੂਰੀਅਤ ਨੂੰ ਕਾਇਮ ਰੱਖਣ ਦੇ ਵੱਡੇ ਨਿਯਮ ਹਨ । ਜਿਨ੍ਹਾਂ ਦੇ ਅਮਲ ਰਾਹੀ ਕੋਈ ਕੌਮ, ਫਿਰਕਾਂ, ਸਟੇਟ ਦੇ ਨਿਵਾਸੀ ਆਪਣੇ ਵੋਟ ਹੱਕ ਦੀ ਨਿਡਰਤਾ ਅਤੇ ਆਜ਼ਾਦੀ ਨਾਲ ਵਰਤੋਂ ਕਰਕੇ ਆਪਣੀ ਰਾਏ ਦਰਜ ਕਰਕੇ ਫੈਸਲਾ ਕਰ ਸਕਦੇ ਹਨ । ਫਿਰ ਹਿੰਦੂ-ਇੰਡੀਆਂ, ਕਸ਼ਮੀਰ, ਪੰਜਾਬ, ਛੱਤੀਸਗੜ੍ਹ, ਝਾਂਰਖੰਡ, ਮਹਾਰਾਸਟਰਾਂ, ਵੈਸਟ ਬੰਗਾਲ ਆਦਿ ਵਿਚ ਵੱਸਣ ਵਾਲੇ ਆਦਿਵਾਸੀਆ, ਕਸ਼ਮੀਰੀਆਂ, ਕਬੀਲਿਆ, ਆਜ਼ਾਦੀ ਲਈ ਸੰਘਰਸ਼ ਕਰ ਰਹੀਆ ਕੌਮਾਂ ਨੂੰ ‘ਆਤਮ ਨਿਰਣੇ’ ਦੇ ਕਾਨੂੰਨੀ ਅਧਿਕਾਰ ਰਾਹੀ ਆਪਣੀ ਕਿਸਮਤ ਘੜਨ ਦਾ ਫੈਸਲਾ ਕਰਨ ਤੋਂ ਕਿਉਂ ਡਰਦਾ ਹੈ ? ਕਿਉਂਕਿ ਇਹ ਰਾਏਸੁਮਾਰੀ, ਆਤਮ ਨਿਰਣੇ ਦਾ ਪ੍ਰਬੰਧ ਅਕਸਰ ਹੀ ਸਰਕਾਰਾਂ ਕਰਦੀਆ ਹਨ, ਜਿਵੇਂ ਬਰਤਾਨੀਆ ਵਿਚ ਸਕਾਟਲੈਂਡ ਦੀ ਰਾਏਸੁਮਾਰੀ ਬਰਤਾਨੀਆ ਸਰਕਾਰ ਨੇ ਖੁਦ ਕਰਵਾਈ । ਫਿਰ ਜਦੋਂ ਬਰਤਾਨੀਆ ਨੇ ਯੂਰਪ ਯੂਨੀਅਨ ਵਿਚ ਰਹਿਣ ਜਾਂ ਨਾ ਰਹਿਣ ਦੀ ਰਾਏਸੁਮਾਰੀ ਕਰਵਾਉਣੀ ਸੀ ਉਹ ਵੀ ਖੁਦ ਬਰਤਾਨੀਆ ਨੇ ਕਰਵਾਈ । ਇਸੇ ਤਰ੍ਹਾਂ ਸਪੇਨ ਦੇ ਕੈਟੋਲੋਨੀਆ ਸੂਬੇ ਦੀ ਰਾਏਸੁਮਾਰੀ ਵੀ ਸਪੇਨ ਦੀ ਸਰਕਾਰ ਨੇ ਕਰਵਾਈ ।

ਜਿਹੜੀ ਕੌਮੀ ਆਜ਼ਾਦੀ ਦੀ ਲੜਾਈ ਲੜੀ ਜਾ ਰਹੀ ਹੈ ਉਹ ਤਾਂ ਜੀਰੋ ਪੁਆਇਟ ਤੇ ਸਿੱਖ ਵਸੋਂ ਵਾਲੇ ਇਲਾਕਿਆ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ ਵਿਚ ਲੜੀ ਜਾ ਰਹੀ ਹੈ । ਇਸ ਲਈ ਕੌਮ ਦਾ ਬੇਤਿਹਾਸਾ ਖੂਨ ਡੁੱਲਿਆ ਹੋਵੇ, ਉਸਦੀ ਬਦੌਲਤ ਆਜ਼ਾਦੀ ਦੀ ਆਵਾਜ਼ ਕੌਮਾਂਤਰੀ ਪੱਧਰ ਤੇ ਬੁਲੰਦ ਹੋਈ ਹੋਵੇ, ਉਸ ਆਜ਼ਾਦੀ ਦੇ ਨਿਸ਼ਾਨੇ ਨੂੰ ਮੁੱਖ ਰੱਖਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਸਮੇਂ ਵਿਚ ਚੋਣਾਂ ਲੜੀਆ ਹਨ, ਫਿਰ ਸਿੱਖ ਫਾਰ ਜਸਟਿਸ ਜੋ ਖੁਦ ਖ਼ਾਲਿਸਤਾਨ ਨੂੰ ਕਾਇਮ ਕਰਨ ਦੀ ਗੱਲ ਕਰਦੀ ਹੈ ਉਨ੍ਹਾਂ ਵੱਲੋਂ ਜੀਰੋ ਪੁਆਇਟ ਤੇ ਸੰਘਰਸ਼ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰਾਂ ਨੂੰ ਵੋਟਾਂ ਪਵਾਉਣ ਲਈ ਸਹਿਯੋਗ ਕਿਉਂ ਨਹੀਂ ਕੀਤਾ ਗਿਆ ? ਗਦਰੀ ਬਾਬੇ ਭਾਵੇ ਬਾਹਰੋ ਆਏ ਸਨ, ਪਰ ਲੜਾਈ ਤਾਂ ਉਨ੍ਹਾਂ ਨੇ ਇਸ ਧਰਤੀ ਤੇ ਆ ਕੇ ਲੜੀ ਸੀ । ਫਿਰ ਸਿੱਖ ਫਾਰ ਜਸਟਿਸ ਜੋ ਖ਼ਾਲਿਸਤਾਨ ਦੀ ਗੱਲ ਕਰਦੀ ਹੈ, ਫਿਰ ਉਹ ਇਥੇ ਰੋਜ਼ਾਨਾ ਹੀ ਸਿੱਖ ਫਾਰ ਜਸਟਿਸ ਨਾਲ ਸੰਬੰਧਤ ਨੌਜ਼ਵਾਨਾਂ ਉਤੇ ਹੋਣ ਵਾਲੇ ਪੁਲਿਸ ਜ਼ਬਰ ਨੂੰ ਰੋਕਣ ਲਈ ਹਾਈਕੋਰਟਾਂ, ਸੁਪਰੀਮ ਕੋਰਟ ਵਿਚ ਵਕੀਲਾਂ ਦੇ ਪੈਨਲ ਖੜ੍ਹੇ ਕਿਉਂ ਨਹੀਂ ਕਰਦੀ ? ਬਿਨ੍ਹਾਂ ਪਾਣੀ ਆਉਣ ਤੋਂ ਮੌਜੇ ਖੋਲਣ ਦੀ ਕੋਈ ਦਲੀਲ ਨਹੀਂ । ਇਹ ਤਾਂ ਹਵਾ ਵਿਚ ਤਲਵਾਰਾ ਮਾਰਨ ਦੇ ਅਮਲ ਹਨ । 1984 ਵਿਚ ਜੋ ਜ਼ਬਰ ਸਿੱਖ ਕੌਮ ਤੇ ਹੋਇਆ ਹੈ ਉਸੇ ਤਰ੍ਹਾਂ ਦਾ ਜ਼ਬਰ ਅੱਜ ਆਰ.ਐਸ.ਐਸ, ਸਿਵ ਸੈਨਾ, ਬਾਦਲ ਦਲ, ਬੀਜੇਪੀ ਵਾਲੇ ਕਰ ਰਹੇ ਹਨ । ਜੋ ਘੱਟ ਗਿਣਤੀ ਮੁਸਲਿਮ ਕੌਮ ਨਾਲ ਸੰਬੰਧਤ ਜੈ ਸ੍ਰੀ ਰਾਮ ਜਾਂ ਜੈ ਹਿੰਦ ਨਹੀਂ ਕਹਿੰਦੇ, ਉਨ੍ਹਾਂ ਨੂੰ ਹਿੰਦੂ ਜਥੇਬੰਦੀਆਂ ਜੁਲਮ ਕਰਕੇ ਮਾਰ ਦਿੰਦੀਆ ਹਨ । ਰਾਮਦੇਵ ਕਹਿੰਦਾ ਹੈ ਕਿ ਜੋ ਭਾਰਤ ਮਾਤਾ ਕੀ ਜੈ ਨਹੀਂ ਕਹੇਗਾ, ਉਨ੍ਹਾਂ ਲੱਖਾਂ ਲੋਕਾਂ ਨੂੰ ਮਾਰ ਦਿੱਤਾ ਜਾਵੇਗਾ । ਫਿਰਕੂ ਬੀਜੇਪੀ ਦੀ ਮਹਿਲਾ ਆਗੂ ਸੁਨੀਤਾ ਸਿੰਘ ਗੌੜ ਕਹਿੰਦੀ ਹੈ ਕਿ 10-10 ਹਿੰਦੂ ਇਕੱਠੇ ਹੋ ਕੇ ਮੁਸਲਿਮ ਬੀਬੀਆਂ ਨਾਲ ਬਲਾਤਕਾਰ ਕਰੋ, ਫਿਰ ਉਨ੍ਹਾਂ ਨੂੰ ਮਾਰਕੇ ਦਰੱਖਤਾਂ ਉਤੇ ਟੰਗ ਦਿਓ । ਅੰਗਰੇਜ਼ੀ ਟ੍ਰਿਬਿਊਨ, ਹਿੰਦੂਸਤਾਨ ਟਾਈਮਜ਼, ਟਾਈਮਜ਼ ਆਫ਼ ਇੰਡੀਆ, ਇੰਡੀਅਨ ਐਕਸਪ੍ਰੈਸ ਰਾਮਦੇਵ ਦੇ ਇਸਤਿਹਾਰ ਦਿੰਦੀਆ ਹਨ ਅਤੇ ਹਿੰਦੂ ਤੇ ਜ਼ਾਬਰ ਸੋਚ ਨੂੰ ਉਭਾਰਨ ਵਿਚ ਲੱਗੀਆ ਹੋਈਆ ਹਨ । ਜਦੋਂਕਿ ਕੇਰਲਾ ਵਿਚ ਨਨਜਾਂ ਨਾਲ ਬਲਾਤਕਾਰ ਕੀਤੇ ਗਏ, ਉਨ੍ਹਾਂ ਦੇ ਗਿਰਜੇਘਰ ਢਹਿ-ਢੇਰੀ ਕੀਤੇ ਗਏ, ਅੱਗਾਂ ਲਗਾਈਆ ਗਈਆ । ਸ੍ਰੀ ਗ੍ਰਾਹਮ ਸਟੇਨਜ਼ ਅਤੇ ਉਸਦੇ ਦੋ ਮਾਸੂਮ ਬੱਚਿਆ ਨੂੰ ਬੇਰਹਿੰਮੀ ਨਾਲ ਗੱਡੀ ਵਿਚ ਹੀ ਅੱਗ ਲਗਾਕੇ ਜਲਾ ਦਿੱਤਾ ਗਿਆ । 1984 ਵਿਚ ਕਾਂਗਰਸ ਅਤੇ ਬੀਜੇਪੀ ਨੇ ਮਿਲਕੇ ਸ੍ਰੀ ਦਰਬਾਰ ਸਾਹਿਬ ਫੌਜੀ ਹਮਲੇ ਰਾਹੀ ਢਹਿ-ਢੇਰੀ ਕੀਤਾ ਅਤੇ ਕੋਈ 25 ਹਜ਼ਾਰ ਦੇ ਕਰੀਬ ਸਿੱਖ ਸਰਧਾਲੂਆਂ ਦਾ ਕਤਲੇਆਮ ਕੀਤਾ। 1984 ਵਿਚ ਸਿੱਖ ਨਸ਼ਲਕੁਸੀ ਅਤੇ ਕਤਲੇਆਮ ਵੀ ਉਪਰੋਕਤ ਦੋਵੇ ਜਾਬਰ ਜਮਾਤਾਂ ਨੇ ਤੇ ਹਿੰਦੂ ਸੰਗਠਨਾਂ ਨੇ ਰਲਕੇ ਕੀਤਾ । ਮੁਸਲਿਮ ਕੌਮ ਦੀ ਬਾਬਰੀ ਮਸਜਿਦ ਵੀ ਕਾਂਗਰਸ ਤੇ ਬੀਜੇਪੀ ਨੇ ਸਾਂਝੀ ਸਾਜਿ਼ਸ ਰਾਹੀ ਢਹਿ-ਢੇਰੀ ਕਰਕੇ ਲੱਖਾਂ ਹੀ ਮੁਸਲਿਮ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਈ ।

ਜਿਨ੍ਹਾਂ ਸਿੱਖ ਕੌਮ ਦੇ ਕਾਤਲ ਦੋਸ਼ੀ ਪੁਲਿਸ ਅਫ਼ਸਰਾਂ ਨੂੰ ਅਦਾਲਤਾਂ ਨੇ ਉਮਰਕੈਦ ਦੀਆਂ ਸਜ਼ਾਵਾਂ ਸੁਣਾਈਆ ਹੋਈਆ ਸਨ ਅਤੇ ਸਜ਼ਾ ਭੁਗਤ ਰਹੇ ਸਨ, ਉਨ੍ਹਾਂ ਨੂੰ ਗਵਰਨਰ ਪੰਜਾਬ ਨੇ ਵਿਧਾਨ ਦੀ ਧਾਰਾ 161 ਰਾਹੀ ਮਿਲੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਉਨ੍ਹਾਂ ਦੀ ਸਜ਼ਾ ਵੀ ਮੁਆਫ਼ ਕਰ ਦਿੱਤੀ ਅਤੇ ਰਿਹਾਅ ਵੀ ਕਰ ਦਿੱਤੇ ਗਏ । ਜਦੋਂਕਿ ਦੂਜੇ ਪਾਸੇ ਜਿਨ੍ਹਾਂ 16 ਸਿੱਖਾਂ ਆਨੰਦ ਸਿੰਘ, ਸੁਬੇਗ ਸਿੰਘ, ਬਲਵੀਰ ਸਿੰਘ ਬੀਰਾ, ਦਿਲਬਾਗ ਸਿੰਘ, ਗੁਰਦੀਪ ਸਿੰਘ ਖੇੜਾ, ਗੁਰਜੰਟ ਸਿੰਘ, ਗੁਰਮੀਤ ਸਿੰਘ, ਗੁਰਮੁੱਖ ਸਿੰਘ, ਹਰਜੀਤ ਸਿੰਘ ਕਾਲਾ, ਲਖਵਿੰਦਰ ਸਿੰਘ, ਲਾਲ ਸਿੰਘ, ਮੱਖਣ ਸਿੰਘ, ਪਾਲ ਸਿੰਘ, ਸ਼ਮਸ਼ੇਰ ਸਿੰਘ, ਸਵਰਨ ਸਿੰਘ, ਵਰਿਆਮ ਸਿੰਘ ਨੇ ਆਪਣੀਆ 25-25 ਸਾਲਾ ਤੋਂ ਉਪਰ ਸਜ਼ਾਵਾਂ ਪੂਰੀਆ ਕਰ ਚੁੱਕੇ ਹਨ । ਉਨ੍ਹਾਂ ਨੂੰ ਨਾ ਤਾਂ ਬਰਾਬਰਤਾ ਦੇ ਹੱਕ ਅਨੁਸਾਰ ਅਤੇ ਨਾ ਹੀ ਕਾਨੂੰਨ ਅਨੁਸਾਰ ਪੈਰੋਲ ਦਿੱਤੀ ਜਾ ਰਹੀ ਹੈ ਤੇ ਨਾ ਹੀ ਉਨ੍ਹਾਂ ਨੂੰ ਰਿਹਾਅ ਕਰਕੇ ਇਨਸਾਫ਼ ਦਿੱਤਾ ਜਾ ਰਿਹਾ ਹੈ । ਕੀ ਅਜਿਹਾ ਅੜੀਅਲ ਵਤੀਰਾ ਹੁਕਮਰਾਨਾਂ ਨੂੰ ਅਪਣਾਕੇ ਅਤੇ ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਨਾਲ ਵਿਤਕਰੇ ਕਰਕੇ, ਜ਼ਬਰ-ਜੁਲਮ ਕਰਕੇ ਅਮਨ-ਚੈਨ ਅਤੇ ਜਮਹੂਰੀਅਤ ਨੂੰ ਸਥਾਈ ਤੌਰ ਤੇ ਕਾਇਮ ਰੱਖਿਆ ਜਾ ਸਕਦਾ ਹੈ ?

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *