Select your Top Menu from wp menus
Header
Header
ਤਾਜਾ ਖਬਰਾਂ

ਅਸੰਧ ਵਿਧਾਨ ਸਭਾ ਹਲਕੇ ਤੋਂ ਸ. ਹਰਜੀਤ ਸਿੰਘ ਵਿਰਕ ਅਤੇ ਗੂਹਲਾ ਚੀਕਾ ਹਲਕੇ ਤੋਂ ਸ. ਭੁਪਿੰਦਰ ਸਿੰਘ ਮਹਿਮੂਦਪੁਰ ਨੂੰ ਜਿਤਾਉਣ ਵਿਚ ਯੋਗਦਾਨ ਪਾਇਆ ਜਾਵੇ : ਮਾਨ

ਅਸੰਧ ਵਿਧਾਨ ਸਭਾ ਹਲਕੇ ਤੋਂ ਸ. ਹਰਜੀਤ ਸਿੰਘ ਵਿਰਕ ਅਤੇ ਗੂਹਲਾ ਚੀਕਾ ਹਲਕੇ ਤੋਂ ਸ. ਭੁਪਿੰਦਰ ਸਿੰਘ ਮਹਿਮੂਦਪੁਰ ਨੂੰ ਜਿਤਾਉਣ ਵਿਚ ਯੋਗਦਾਨ ਪਾਇਆ ਜਾਵੇ : ਮਾਨ

ਫ਼ਤਹਿਗੜ੍ਹ ਸਾਹਿਬ, 11 ਅਕਤੂਬਰ ( ) ਹਰਿਆਣਾ ਅਸੈਬਲੀ ਚੋਣਾਂ ਵਿਚ ਹਲਕਾ ਅਸੰਧ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸ. ਹਰਜੀਤ ਸਿੰਘ ਵਿਰਕ ਦੇ ਹੱਕ ਵਿਚ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਪਿੰਡ ਅੱਛਣਪੁਰ, ਰੱਤਕਾ, ਬਾਂਸਾਂ ਆਦਿ ਵਿਖੇ ਵੋਟਰਾਂ ਨੂੰ ਸੁਬੋਧਨ ਕਰਦੇ ਹੋਏ ਕਿਹਾ ਕਿ ਸ. ਹਰਜੀਤ ਸਿੰਘ ਵਿਰਕ ਇਕ ਵਧੀਆ ਇਨਸਾਨ ਹਨ, ਜੋ ਮਨੁੱਖੀ ਅਧਿਕਾਰਾਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾਂ ਲੜਦੇ ਆ ਰਹੇ ਹਨ ਅਤੇ ਜ਼ਬਰ-ਜੁਲਮ ਦੇ ਵਿਰੁੱਧ ਵੀ ਬੋਲਦੇ ਆ ਰਹੇ ਹਨ । ਸਿੱਖ ਕੌਮ ਵਿਚ ਅਣਖ, ਗੈਰਤ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਅਤੇ ਕੌਮੀ ਆਜ਼ਾਦੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੰਮ ਕਰਦਾ ਆ ਰਿਹਾ ਹੈ । ਕਾਂਗਰਸ, ਬੀਜੇਪੀ-ਆਰ.ਐਸ.ਐਸ. ਅਤੇ ਹੋਰਨਾਂ ਪਾਰਟੀਆ ਨੂੰ ਵੋਟ ਦੇਣਾ ਆਪਣੇ ਹੱਥੀ ਆਪ ਕੁਹਾੜਾ ਮਾਰਨ ਵਾਲੀ ਗੱਲ ਹੋਵੇਗੀ । ਕਿਉਂਕਿ ਇਨ੍ਹਾਂ ਪਾਰਟੀਆ ਨੇ ਹਮੇਸ਼ਾਂ ਘੱਟ ਗਿਣਤੀ ਕੌਮਾਂ ਦੇ ਹੱਕ-ਹਕੂਕਾ ਨੂੰ ਕੁੱਚਲਕੇ ਆਪਣੀ ਸਿਆਸਤ ਅਤੇ ਕੁਰਸੀ ਨੂੰ ਜੀਵਤ ਰੱਖਿਆ ਹੈ, ਆਪਣੇ ਨਿੱਜੀ ਹਿੱਤਾ ਦੀ ਪੂਰਤੀ ਲਈ ਆਪਣੀਆ ਜ਼ਾਇਦਾਦਾਂ, ਵੱਡੇ-ਵੱਡੇ ਮਹਿਲ ਬਣਾਕੇ ਸਾਡੀ ਨੌਜ਼ਵਾਨੀ, ਕ੍ਰਿਸਾਨੀ, ਸਿੱਖਿਆ ਅਤੇ ਸਿਹਤ ਸਹੂਲਤਾਂ ਵੱਲ ਕਿਸੇ ਕਿਸਮ ਦੀ ਤਵੱਜੋ ਨਹੀਂ ਦਿੱਤੀ । ਇਸ ਲਈ ਅਸੰਧ ਹਲਕੇ ਅਤੇ ਗੂਲਹਾ ਚੀਕਾ ਹਲਕੇ ਦੇ ਵੋਟਰਾਂ ਤੋਂ ਇਹ ਉਮੀਦ ਕਰਦੇ ਹਾਂ ਕਿ ਆਪ ਜੀ ਸ. ਹਰਜੀਤ ਸਿੰਘ ਵਿਰਕ ਅਤੇ ਸ. ਭੁਪਿੰਦਰ ਸਿੰਘ ਮਹਿਮੂਦਪੁਰ ਨੂੰ ਆਪਣਾ ਸਮਰਥਨ ਤੇ ਵੋਟਾਂ ਦੇ ਕੇ ਗੈਰ-ਇਖ਼ਲਾਕੀ ਤਾਕਤਾਂ ਦੀ ਹਾਰ ਕਰਨ ਵਿਚ ਯੋਗਦਾਨ ਪਾਉਗੇ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਗੇ । ਇਸ ਮੌਕੇ ਸ. ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਪ੍ਰੌ. ਮਹਿੰਦਰਪਾਲ ਸਿੰਘ ਜਰਨਲ ਸਕੱਤਰ, ਸ. ਬਹਾਦਰ ਸਿੰਘ ਭਸੌੜ, ਬਲਕਾਰ ਸਿੰਘ ਭੁੱਲਰ, ਗੁਰਜੰਟ ਸਿੰਘ ਕੱਟੂ, ਗੁਰਪ੍ਰੀਤ ਸਿੰਘ ਗੋਬਿੰਦਗੜ੍ਹ, ਚੂਹੜ ਸਿੰਘ ਖੰਡਾ ਖੇੜੀ, ਬਘੇਲ ਸਿੰਘ, ਸ. ਮਨਵੀਰ ਸਿੰਘ, ਅਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਸ. ਸੇਵਾ ਸਿੰਘ ਜਲਵਾਣਾ, ਸ. ਨੌਨਿਹਾਲ ਸਿੰਘ ਸ਼ੇਰਗੜ੍ਹ, ਗੁਰਜੰਟ ਸਿੰਘ ਜਲਵਾਣਾ ਆਦਿ ਆਗੂ ਹਾਜ਼ਰ ਸਨ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *