Verify Party Member
Header
Header
ਤਾਜਾ ਖਬਰਾਂ

ਅਸੀਂ ਖ਼ਾਲਿਸਤਾਨ ਨੂੰ ਅਮਲੀ ਰੂਪ ਵਿਚ ਹੋਂਦ ਵਿਚ ਲਿਆਉਣ ਲਈ ਸਰਗਰਮ ਹਾਂ, ਖ਼ਾਲਿਸਤਾਨ ਲਈ ਕੋਈ ਵੀ ਉਦਮ ਕਰੇ, ਉਹ ਸਵਾਗਤਯੋਗ ਹੋਵੇਗਾ : ਮਾਨ

ਅਸੀਂ ਖ਼ਾਲਿਸਤਾਨ ਨੂੰ ਅਮਲੀ ਰੂਪ ਵਿਚ ਹੋਂਦ ਵਿਚ ਲਿਆਉਣ ਲਈ ਸਰਗਰਮ ਹਾਂ, ਖ਼ਾਲਿਸਤਾਨ ਲਈ ਕੋਈ ਵੀ ਉਦਮ ਕਰੇ, ਉਹ ਸਵਾਗਤਯੋਗ ਹੋਵੇਗਾ : ਮਾਨ
 
ਫ਼ਤਹਿਗੜ੍ਹ ਸਾਹਿਬ, 13 ਜਨਵਰੀ ( ) “ਅੱਜਕੱਲ੍ਹ ਮੀਡੀਏ, ਇੰਟਰਨੈਟ, ਫੇਸਬੁੱਕ ਆਦਿ ਉਤੇ ਖ਼ਾਲਿਸਤਾਨ 2020 ਸੰਬੰਧੀ ਚਰਚਾ ਜੋਰਾ ਤੇ ਹੈ ਅਤੇ ਸਾਨੂੰ ਵੀ ਕਈ ਢੰਗਾਂ ਰਾਹੀ 2020 ਖ਼ਾਲਿਸਤਾਨ ਵੋਟਿੰਗ ਬਾਰੇ ਪ੍ਰਸ਼ਨ ਪੁੱਛੇ ਜਾਂਦੇ ਹਨ ਕਈ ਤਾਂ ਇਸ ਸੰਬੰਧੀ ਗੱਲ ਕਰਦੇ ਹੋਏ ਸਾਨੂੰ ਖ਼ਾਲਿਸਤਾਨ ਦੇ ਵਿਰੋਧ ਵਿਚ ਖੜ੍ਹਾ ਕਰ ਦਿੰਦੇ ਹਨ । ਜਦੋਂਕਿ ਖ਼ਾਲਿਸਤਾਨ ਪੱਖੀ ਦੁਨੀਆਂ ਵਿਚ ਕਿਸੇ ਵੀ ਸਥਾਂਨ ਤੇ ਕਿਸੇ ਵੀ ਵੱਲੋਂ ਕੋਈ ਹਾਂਪੱਖੀ ਅਮਲ ਹੋਵੇ, ਉਸਦਾ ਸਾਡੇ ਵੱਲੋਂ ਵਿਰੋਧ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ । ਕਿਉਂਕਿ ਅਸੀਂ ਤਾਂ ਖੁਦ ਦੁਨੀਆਂ ਦੇ ਨਕਸੇ ਉਤੇ ਖ਼ਾਲਿਸਤਾਨ ਨੂੰ ਲਿਆਉਣ ਲਈ ਤੱਤਪਰ ਹਾਂ । ਜੋ ਖ਼ਾਲਿਸਤਾਨ 2020 ਦੀ ਵੋਟਿੰਗ ਸੰਬੰਧੀ ਗੱਲ ਆਉਦੀ ਹੈ, ਉਸ ਸੰਬੰਧੀ ਅਸੀਂ ਪੂਰੀ ਸੁਹਿਰਦਤਾ ਨਾਲ ਇਹ ਚਾਹੁੰਦੇ ਹਾਂ ਕਿ ਜਿਵੇਂ ਬੀਤੇ ਸਮੇਂ ਵਿਚ ਸ. ਗੰਗਾ ਸਿੰਘ ਢਿੱਲੋਂ, ਸ. ਜਗਜੀਤ ਸਿੰਘ ਚੌਹਾਨ ਅਤੇ ਸ. ਗੁਰਮੀਤ ਸਿੰਘ ਔਲਖ ਅਮਰੀਕਾ ਅਤੇ ਹੋਰ ਬਾਹਰਲੇ ਮੁਲਕਾਂ ਵਿਚ ਉਥੋਂ ਦੇ ਸੈਨੇਟਰਾਂ, ਹਾਊਂਸ ਆਫ਼ ਰੀਪ੍ਰੈਜੈਟੇਟਿਵ ਜਾਂ ਪਾਰਲੀਮੈਂਟ ਵਿਚ ਮਜ਼ਬੂਤੀ ਨਾਲ ਲਾਬਿੰਗ ਕਰਦੇ ਰਹੇ ਹਨ, ਉਸੇ ਤਰ੍ਹਾਂ ਸਿੱਖ ਫਾਰ ਜਸਟਿਸ ਦੇ ਮੈਂਬਰ ਜਾਂ ਸ. ਪਨੂੰ ਸਾਡੀ ਪਾਰਟੀ ਦੇ ਅਮਰੀਕਾ ਦੇ ਕੰਨਵੀਨਰ ਸ. ਬੂਟਾ ਸਿੰਘ ਖੜੌਦ, ਸ. ਸੁਰਜੀਤ ਸਿੰਘ ਕੁਲਾਰ ਪ੍ਰਧਾਨ ਯੂ.ਐਸ.ਏ. ਆਦਿ ਨਾਲ ਤਾਲਮੇਲ ਬਣਾਉਦੇ ਹੋਏ ਉਨ੍ਹਾਂ ਮੁਲਕਾਂ ਦੀਆਂ ਪਾਰਲੀਮੈਟਾਂ, ਸੈਨੇਟਰਾਂ ਵਿਚ ਲਾਬੀ ਬਣਾਉਣ ਵਿਚ ਸਮੂਹਿਕ ਤੌਰ ਤੇ ਯੋਗਦਾਨ ਪਾਉਣ । ਫਿਰ ਹੀ ਅਸੀਂ ਸਾਂਝੇ ਤੌਰ ਤੇ ਸੁਹਿਰਦ ਉਦਮ ਕਰਕੇ ਆਪਣੇ ਮਿਸ਼ਨ ਨੂੰ ਪ੍ਰਾਪਤ ਕਰ ਸਕਦੇ ਹਾਂ । ਅਸੀਂ ਇਹ ਵੀ ਚਾਹੁੰਦੇ ਹਾਂ ਕਿ ਬਾਹਰਲੇ ਮੁਲਕਾਂ ਵਿਚ ਖ਼ਾਲਿਸਤਾਨ ਲਈ ਕੰਮ ਕਰਨ ਵਾਲੇ ਸ. ਗੁਰਪਤਵੰਤ ਸਿੰਘ ਪਨੂੰ ਅਜਿਹਾ ਪ੍ਰਬੰਧ ਕਰਨ ਜਿਸ ਨਾਲ ਕੌਮਾਂਤਰੀ ਕਾਨੂੰਨਾਂ ਅਧੀਨ ਯੂ.ਐਨ.ਓ, ਅਮਰੀਕਾ ਜਾਂ ਹੋਰ ਯੂਰਪਿੰਨ ਮੁਲਕ ਖ਼ਾਲਿਸਤਾਨ ਲਈ ਵੋਟਿੰਗ ਕਰਵਾਉਣ ਦਾ ਕਾਨੂੰਨੀ ਪ੍ਰਬੰਧ ਕਰਨ ।”
 
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੀਡੀਏ, ਇੰਟਰਨੈਟ ਆਦਿ ਪ੍ਰਚਾਰ ਸਾਧਨਾਂ ਉਤੇ ਖ਼ਾਲਿਸਤਾਨ 2020 ਦੀ ਵੋਟਿੰਗ ਸੰਬੰਧੀ ਹੋ ਰਹੇ ਪ੍ਰਚਾਰ ਉਤੇ ਆਪਣਾ ਪੱਖ ਜਾਹਰ ਕਰਦੇ ਹੋਏ ਅਤੇ ਖ਼ਾਲਿਸਤਾਨ ਦੀ ਵੋਟਿੰਗ ਸੰਬੰਧੀ ਕਾਨੂੰਨੀ ਪ੍ਰਮਾਣਿਤਾ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਵੀ ਖ਼ਾਲਿਸਤਾਨ ਉਤੇ ਵੋਟਿੰਗ ਹੋਵੇ ਤਾਂ ਅਜਿਹਾ ਕਰਦੇ ਹੋਏ ਕੋਈ ਵੀ ਯੂ.ਐਨ. ਵਰਗੀ ਪ੍ਰਵਾਨਿਤ ਕੌਮਾਂਤਰੀ ਸੰਸਥਾਂ ਜਾਂ ਅਮਰੀਕਾ ਵਰਗਾ ਮੁਲਕ ਇਹ ਤਹਿ ਕਰੇ ਕਿ ਖ਼ਾਲਿਸਤਾਨ ਦੇ ਮੁੱਦੇ ਉਤੇ ਵੋਟਾਂ ਪਾਉਣ ਲਈ ਉਸ ਵੋਟਰ ਸੂਚੀ ਵਿਚ ਕਿਹੜੇ ਸਿੱਖ ਵੋਟ ਪਾਉਣ ਲਈ ਅਧਿਕਾਰਿਤ ਹੋਣਗੇ ? ਉਨ੍ਹਾਂ ਸਿੱਖਾਂ ਦੀਆਂ ਵੋਟਾਂ ਪਵਾਉਣ ਲਈ ਕਿਹੜੀ ਕੌਮਾਂਤਰੀ ਸੰਸਥਾਂ ਜਾਂ ਤਾਕਤ ਅਧਿਕਾਰਿਤ ਹੋਵੇਗੀ ? ਕਿਹੜੀਆ ਵੋਟਾਂ ਸਹੀ ਹੋਣਗੀਆ, ਕਿਹੜੀਆ ਰੱਦ ਹੋਣਗੀਆ ? ਉਸ ਸੰਬੰਧੀ ਕੌਮਾਂਤਰੀ ਨਿਯਮਾਂ ਅਧੀਨ ਇਹ ਵੀ ਤਹਿ ਹੋਵੇ ਕਿ ਇਸ ਖ਼ਾਲਿਸਤਾਨ ਦੀਆਂ ਪ੍ਰਵਾਨਿਤ ਵੋਟਾਂ ਦਾ ਨਤੀਜਾ ਕਿਹੜੀ ਕੌਮਾਂਤਰੀ ਸੰਸਥਾਂ ਐਲਾਨ ਕਰੇਗੀ ? ਅਜਿਹਾ ਸਮੂਹਿਕ ਤੌਰ ਤੇ ਪ੍ਰਬੰਧ ਹੋਣ ਤੇ ਹੀ ਹੋਣ ਵਾਲੀ ਵੋਟਿੰਗ ਦਾ ਨਤੀਜਾ ਕੌਮਾਂਤਰੀ ਪੱਧਰ ਤੇ ਪ੍ਰਵਾਨਿਤ ਹੋਵੇਗਾ । ਵਰਨਾ ਤਾਂ ਖ਼ਾਲਿਸਤਾਨ ਵਿਰੋਧੀ ਤਾਕਤਾਂ ਅਤੇ ਹਿੰਦੂਤਵ ਹੁਕਮਰਾਨ ਅਜਿਹੀ ਗੈਰ-ਪ੍ਰਬੰਧ ਵੋਟਿੰਗ ਪ੍ਰਣਾਲੀ ਵਿਚ ਖ਼ਾਲਿਸਤਾਨੀ ਵਿਰੋਧੀ ਵੋਟਾਂ ਪਵਾਕੇ ਐਨੇ ਵੱਡੇ ਕੌਮੀ ਖ਼ਾਲਿਸਤਾਨ ਮੁੱਦੇ ਅਤੇ ਮਿਸ਼ਨ ਦੀ ਫੂਕ ਕੱਢ ਦੇਣਗੇ । 
ਸ. ਮਾਨ ਨੇ ਆਪਣੀ ਖ਼ਾਲਿਸਤਾਨ ਕਾਇਮ ਕਰਨ ਦੀ ਸੁਹਿਰਦਤਾ ਨੂੰ ਸੋਲੋਮਨ ਨਾਮ ਦੇ ਬਾਦਸ਼ਾਹ ਵੱਲੋਂ ਬੀਤੇ ਸਮੇਂ ਵਿਚ ਕੀਤੀ ਗਈ ਗੱਲ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਸਦੇ ਰਾਜਭਾਗ ਵਿਚ ਇਕ ਬੀਬੀ ਨੇ ਇਕ ਦੂਸਰੀ ਬੀਬੀ ਦੇ ਛੋਟੇ ਬੱਚੇ ਨੂੰ ਗੋਦ ਵਿਚ ਚੁੱਕ ਕੇ ਇਹ ਦਾਅਵਾ ਕੀਤਾ ਕਿ ਇਹ ਬੱਚਾ ਮੇਰਾ ਹੈ । ਜਦੋਂਕਿ ਪਹਿਲੀ ਬੀਬੀ ਕਹਿ ਰਹੀ ਸੀ ਕਿ ਇਹ ਬੱਚਾ ਮੇਰਾ ਹੈ । ਜਦੋਂ ਇਹ ਗੱਲ ਬਾਦਸ਼ਾਹ ਕੋਲ ਪਹੁੰਚੀ ਤਾਂ ਬਾਦਸ਼ਾਹ ਨੇ ਆਪਣੇ ਵਜ਼ੀਰ ਨੂੰ ਕਿਹਾ ਕਿ ਇਨ੍ਹਾਂ ਦੋਵਾਂ ਬੀਬੀਆਂ ਨੂੰ ਬੱਚੇ ਸਮੇਤ ਕੱਲ੍ਹ ਪੇਸ਼ ਕੀਤਾ ਜਾਵੇ । ਜਦੋਂ ਦੋਵੇ ਬੀਬੀਆਂ ਅਗਲੀ ਸਵੇਰ ਦਰਬਾਰ ਪਹੁੰਚੀਆ ਤਾਂ ਬਾਦਸ਼ਾਹ ਨੇ ਆਪਣੇ ਵਜ਼ੀਰ ਨੂੰ ਹੁਕਮ ਕੀਤਾ ਕਿ ਇਕ ਤਲਵਾਰ ਸਮੇਤ ਸਿਪਾਹੀ ਬੁਲਾਇਆ ਜਾਵੇ ਜਦੋਂ ਉਹ ਸਿਪਾਹੀ ਆ ਗਿਆ ਤਾਂ ਹੁਕਮ ਹੋਇਆ ਕਿ ਇਹ ਦੋਵੇ ਬੀਬੀਆਂ ਕਹਿੰਦੀਆ ਹਨ ਕਿ ਬੱਚਾ ਮੇਰਾ ਹੈ, ਇਸ ਲਈ ਇਸ ਬੱਚੇ ਦੇ ਤਲਵਾਰ ਨਾਲ 2 ਟੁਕੜੇ ਕਰਕੇ ਅੱਧਾ-ਅੱਧਾ ਦੋਵਾਂ ਮਾਵਾਂ ਨੂੰ ਦੇ ਦਿੱਤਾ ਜਾਵੇ । ਇਸ ਵਾਕੇ ਉਪਰੰਤ ਜੋ ਬੱਚੇ ਦੀ ਅਸਲ ਮਾਂ ਸੀ, ਤਾਂ ਉਸਨੇ ਕਿਹਾ ਕਿ ਅਜਿਹਾ ਨਾ ਕੀਤਾ ਜਾਵੇ ਇਹ ਬੱਚਾ ਉਸ ਦੂਸਰੀ ਬੀਬੀ ਨੂੰ ਦੇ ਦਿੱਤਾ ਜਾਵੇ । ਇਸ ਲਈ ਜੋ ਸੰਸਾਰ ਵਿਚ ਕੋਈ ਵੀ ਖ਼ਾਲਿਸਤਾਨ ਲਈ ਉਦਮ ਕਰਦਾ ਹੈ, ਉਹ ਸਾਡੇ ਲਈ ਭਰਪੂਰ ਸਵਾਗਤਯੋਗ ਹੈ । ਅਸੀਂ ਉਸ ਨਾਲ ਚੱਲਣ ਨੂੰ ਹਰ ਤਰ੍ਹਾਂ ਤਿਆਰ ਹਾਂ । ਪਰ ਅਸੀਂ ਉਪਰੋਕਤ ਬੱਚੇ ਦੀ ਤਰ੍ਹਾਂ ਖ਼ਾਲਿਸਤਾਨ ਦੇ ਦੋ ਟੁਕੜੇ ਜਾਂ ਦੋ ਵੱਖਰੀਆ ਰਾਵਾਂ ਕਦਾਚਿਤ ਪ੍ਰਵਾਨ ਨਹੀਂ ਕਰ ਸਕਦੇ । ਬੇਸ਼ੱਕ ਇਸ ਖ਼ਾਲਿਸਤਾਨੀ ਮਿਸ਼ਨ ਲਈ ਸਿਹਰਾ ਕਿਸੇ ਦੇ ਵੀ ਸਿਰ ਕਿਉਂ ਨਾ ਬੰਨਿਆ ਜਾਵੇ । ਪਰ ਅਸੀਂ ਇਹ ਵੀ ਸਪੱਸਟ ਕਰਨਾ ਆਪਣਾ ਫਰਜ ਸਮਝਦੇ ਹਾਂ ਕਿ ਜਦੋਂ ਤੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ ਇਹ ਕਹਿਕੇ ਕਿ ਜਿਸ ਦਿਨ ਹਿੰਦੂਤਵ ਫੌ਼ਜਾਂ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਕਰਨਗੀਆ, ਉਸ ਦਿਨ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ । ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਜੋ ਉਨ੍ਹਾਂ ਦਾ ਖ਼ਾਲਿਸਤਾਨ ਦਾ ਕੌਮੀ ਮਿਸ਼ਨ ਹੈ, ਉਸ ਨੂੰ ਉਸੇ ਦਿਨ ਤੋਂ ਹਰ ਤਰ੍ਹਾਂ ਦੀ ਸਰਕਾਰੀ ਦਹਿਸਤਗਰਦੀ, ਜ਼ਬਰ-ਜੁਲਮ ਦਾ ਸਾਹਮਣਾ ਕਰਦੇ ਹੋਏ ਪੂਰੀ ਸੁਹਿਰਦਤਾ ਨਾਲ ਬਾਦਲੀਲ ਢੰਗ ਨਾਲ ਇੰਡੀਆ ਵਿਚ ਹੀ ਨਹੀਂ, ਬਲਕਿ ਕੌਮਾਂਤਰੀ ਪੱਧਰ ਤੇ ਆਵਾਜ਼ ਉਠਾਉਦੇ ਆ ਰਹੇ ਹਾਂ । ਇਸ ਦਿਸ਼ਾ ਵੱਲ ਅਸੀਂ ਰਵਾਇਤੀ ਆਗੂਆ ਸ. ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੋਹੜਾ, ਸੁਖਬੀਰ ਸਿੰਘ, ਹਰਚਰਨ ਸਿੰਘ ਦਿੱਲੀ, ਇੰਦਰਪਾਲ ਸਿੰਘ ਖ਼ਾਲਸਾ, ਰਜਿੰਦਰ ਸਿੰਘ ਮੌਂਗਾ ਉਸ ਸਮੇਂ ਦੇ ਦਿੱਲੀ ਅਤੇ ਪੰਜਾਬ ਦੇ ਸਿਰਕੱਢ ਆਗੂਆਂ ਅਤੇ ਜਥੇਬੰਦੀਆਂ ਦੇ ਦਸਤਖ਼ਤ ਕਰਵਾਕੇ ਯੂ.ਐਨ. ਦੇ ਸਕੱਤਰ ਜਰਨਲ ਸ੍ਰੀ ਬੁਟਰੋਸ-ਬੁਟਰੋਸ ਘਾਲੀ ਨੂੰ 22 ਅਪ੍ਰੈਲ 1992 ਨੂੰ ਦਿੰਦੇ ਹੋਏ ਯੂ.ਐਨ. ਵਿਚ ਆਪਣੇ ਕੌਮੀ ਮਿਸ਼ਨ ਨੂੰ ਦਰਜ ਕਰਵਾਇਆ । ਇਸ ਉਪਰੰਤ ਪੰਜਾਬ ਵਿਚ ਚੱਲ ਰਹੇ ਇਸ ਆਜ਼ਾਦੀ ਦੇ ਸੰਘਰਸ਼ ਨੂੰ ਇਕ ਪਲ ਲਈ ਵੀ ਕਿਸੇ ਵੀ ਜ਼ਬਰ ਜਾਂ ਦਹਿਸਤਗਰਦੀ ਦੀ ਬਦੌਲਤ ਕੰਮਜੋਰ ਨਹੀਂ ਹੋਣ ਦਿੱਤਾ। ਇਸ ਉਪਰੰਤ 01 ਮਈ 1994 ਨੂੰ ਉਸ ਸਮੇਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਪ੍ਰੋ. ਮਨਜੀਤ ਸਿੰਘ ਦੀ ਹਾਜ਼ਰੀ ਵਿਚ ‘ਅੰਮ੍ਰਿਤਸਰ ਐਲਾਨਨਾਮਾ’ ਉਤੇ ਕੈਪਟਨ ਅਮਰਿੰਦਰ ਸਿੰਘ, ਜਗਦੇਵ ਸਿੰਘ ਤਲਵੰਡੀ, ਜਸਮੇਰ ਸਿੰਘ ਬਾਲਾ, ਗੁਰਚਰਨ ਸਿੰਘ ਟੋਹੜਾ, ਸੁਰਜੀਤ ਸਿੰਘ ਬਰਨਾਲਾ, ਮਨਜੀਤ ਸਿੰਘ, ਸਿਮਰਨਜੀਤ ਸਿੰਘ ਮਾਨ ਦੇ ਦਸਤਖ਼ਤ ਕਰਵਾਕੇ ਉਪਰੋਕਤ ਖ਼ਾਲਿਸਤਾਨ ਦੀ ਗੱਲ ਨੂੰ ਫਿਰ ਕੌਮੀ ਪੱਧਰ, ਸੰਸਾਰ ਪੱਧਰ ਤੇ ਉਜਾਗਰ ਕੀਤਾ ਅਤੇ ਅੱਜ ਤੱਕ ਉਸ ਉਤੇ ਨਿਰੰਤਰ ਪਹਿਰਾ ਦਿੰਦੇ ਆ ਰਹੇ ਹਾਂ । ਇਸਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਇਸ ਖ਼ਾਲਿਸਤਾਨ ਦੇ ਅਧਿਕਾਰ ਨੂੰ ਕਾਨੂੰਨੀ ਮਾਨਤਾ ਦਿਵਾਉਣ ਹਿੱਤ ਸੁਪਰੀਮ ਕੋਰਟ ਆਫ਼ ਇੰਡੀਆ, ਪੰਜਾਬ-ਹਰਿਆਣਾ ਹਾਈਕੋਰਟ ਤੋਂ ਸਿੱਖ ਕੌਮ ਨੂੰ ਖ਼ਾਲਿਸਤਾਨ ਦਾ ਪ੍ਰਚਾਰ ਕਰਨ, ਤਕਰੀਰਾ ਕਰਨ, ਸਮੱਗਰੀ ਪ੍ਰਕਾਸਿਤ ਕਰਕੇ ਵੰਡਣ ਦੇ ਕਾਨੂੰਨੀ ਅਧਿਕਾਰ ਦਿਵਾਉਣ ਦੀ ਜਿ਼ੰਮੇਵਾਰੀ ਨਿਭਾਈ । ਜੋ ਅੱਜ ਵੀ ਨਿਰੰਤਰ ਜਾਰੀ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਸਿੱਖ ਫਾਰ ਜਸਟਿਸ ਅਤੇ ਸ. ਗੁਰਪਤਵੰਤ ਸਿੰਘ ਪਨੂੰ ਵੱਲੋਂ ਸਾਨੂੰ ਇਸ ਦਿਸ਼ਾ ਵੱਲ ਕਦੀ ਵੀ ਬਾਦਲੀਲ ਢੰਗ ਨਾਲ ਨਾ ਤਾਂ ਲਿਖੇ ਗਏ ਪੱਤਰਾਂ ਦੇ ਜੁਆਬ ਦਿੱਤੇ ਗਏ ਅਤੇ ਨਾ ਹੀ ਸਾਡੇ ਤੋਂ ਕੋਈ ਸਹਿਯੋਗ ਲੈਣ ਜਾਂ ਦੇਣ ਲਈ ਕੋਈ ਹਾਂਵਾਚਕ ਉਦਮ ਕੀਤਾ ਗਿਆ । ਫਿਰ ਖ਼ਾਲਿਸਤਾਨ ਦੀ ਵੋਟਿੰਗ ਦਾ ਤਾਂ ਕਿਸੇ ਨਾ ਕਿਸੇ ਕੌਮਾਂਤਰੀ ਸੰਸਥਾਂ ਜਾਂ ਕਿਸੇ ਮੁਲਕ ਵੱਲੋਂ ਪ੍ਰਬੰਧ ਹੋਣਾ ਕਾਨੂੰਨੀ ਤੌਰ ਤੇ ਜ਼ਰੂਰੀ ਹੈ । ਜਿਸ ਸੰਬੰਧੀ ਸਾਨੂੰ ਅੱਜ ਤੱਕ ਸ. ਪਨੂੰ ਵੱਲੋਂ ਨਹੀਂ ਸਮਝਾਇਆ ਗਿਆ । ਇਸ ਲਈ ਅਸੀਂ ਇਹ ਆਪਣਾ ਪੱਖ ਸਿੱਖ ਕੌਮ ਤੇ ਸਿੱਖ ਸੰਗਤਾਂ ਸਾਹਮਣੇ ਰੱਖਦੇ ਹਾਂ । ਫੈਸਲਾ ਸਿੱਖ ਕੌਮ ਖੁਦ ਕਰੇ ਕਿ ਕਾਨੂੰਨੀ ਪ੍ਰਕਿਰਿਆ ਤੋਂ ਬਿਨ੍ਹਾਂ ਖ਼ਾਲਿਸਤਾਨ ਦੀ ਵੋਟਿੰਗ ਸੰਭਵ ਹੈ ਜਾਂ ਨਹੀਂ ।
Webmaster
Lakhvir Singh
Shiromani Akali Dal (Amritsar)
9781-222-567

About The Author

Related posts

Leave a Reply

Your email address will not be published. Required fields are marked *