Verify Party Member
Header
Header
ਤਾਜਾ ਖਬਰਾਂ

ਅਮਰੀਕਾ ਵੱਲੋਂ ਮਨੁੱਖੀ ਅਧਿਕਾਰਾਂ ਦੇ ਸੰਜ਼ੀਦਾ ਵਿਸ਼ੇ ਉਤੇ ਇੰਡੀਆਂ ਵਿਚ ਹੋਈ ਉਲੰਘਣਾਵਾ ਨੂੰ ਪ੍ਰਵਾਨ ਕਰਨਾ, ਇੰਡੀਅਨ ਹੁਕਮਰਾਨਾਂ ਦੇ ਜ਼ਬਰ-ਜੁਲਮਾਂ ਦਾ ਸੱਚ : ਮਾਨ

ਅਮਰੀਕਾ ਵੱਲੋਂ ਮਨੁੱਖੀ ਅਧਿਕਾਰਾਂ ਦੇ ਸੰਜ਼ੀਦਾ ਵਿਸ਼ੇ ਉਤੇ ਇੰਡੀਆਂ ਵਿਚ ਹੋਈ ਉਲੰਘਣਾਵਾ ਨੂੰ ਪ੍ਰਵਾਨ ਕਰਨਾ, ਇੰਡੀਅਨ ਹੁਕਮਰਾਨਾਂ ਦੇ ਜ਼ਬਰ-ਜੁਲਮਾਂ ਦਾ ਸੱਚ : ਮਾਨ

ਚੰਡੀਗੜ੍ਹ, 28 ਜੂਨ ( ) “ਇੰਡੀਆਂ ਦੀ ਮੋਦੀ ਹਕੂਮਤ ਭਾਵੇ ਆਪਣੇ ਅਮਰੀਕਾ ਨਾਲ ਚੰਗੇ ਸੰਬੰਧਾਂ ਦਾ ਦੁਨਿਆਵੀ ਤੌਰ ਤੇ ਕਿੰਨਾ ਵੀ ਪ੍ਰਚਾਰ ਕਿਉਂ ਨਾ ਕਰੇ, ਪਰ ਅਮਰੀਕਾ ਵਰਗੇ ਜਮਹੂਰੀਅਤ ਪਸ਼ੰਦ ਮੁਲਕ ਦੀ ਸ੍ਰੀ ਟਰੰਪ ਹਕੂਮਤ ਵੱਲੋਂ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀ ਹੁਣੇ ਹੀ ਜਾਰੀ ਕੀਤੀ ਗਈ ਕੌਮਾਂਤਰੀ ਪੱਧਰ ਦੀ ਰਿਪੋਰਟ ਵਿਚ ਇੰਡੀਆਂ ਨੂੰ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਫਿਰਕੇ ਅਤੇ ਧਰਮੀ ਵਿਤਕਰੇ ਸੰਬੰਧੀ ਦੋਸ਼ੀ ਠਹਿਰਾਉਣਾ ਕੌਮਾਂਤਰੀ ਪੱਧਰ ਤੇ ਇੰਡੀਆਂ ਦੇ ਜ਼ਬਰ-ਜੁਲਮਾਂ ਦੇ ਸੱਚ ਨੂੰ ਪ੍ਰਗਟਾਉਦਾ ਹੈ । ਭਾਵੇਕਿ ਹਿੰਦੂਤਵ ਹੁਕਮਰਾਨਾਂ ਵੱਲੋਂ ਇਸ ਰਿਪੋਰਟ ਨੂੰ ਗੈਰ-ਦਲੀਲ ਢੰਗ ਨਾਲ ਅਪ੍ਰਵਾਨ ਕਰਨ ਅਤੇ ਨਿਖੇਧੀ ਕਰਨ ਦੀ ਤੇਜ਼ੀ ਨਾਲ ਬਿਆਨਬਾਜੀ ਕੀਤੀ ਜਾ ਰਹੀ ਹੈ। ਪਰ ਜੋ ਸੱਚ ਅਮਰੀਕਾ ਦੀ ਰਿਪੋਰਟ ਨੇ ਜ਼ਾਹਰ ਕਰ ਦਿੱਤਾ ਹੈ, ਉਸ ਤੋਂ ਦੁਨੀਆਂ ਦੀ ਕੋਈ ਵੀ ਤਾਕਤ, ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਸੰਗਠਨ, ਏਸੀਆ ਵਾਚ ਹਿਊਮਨਰਾਈਟਸ, ਅਮਨੈਸਟੀ ਇੰਟਰਨੈਸ਼ਨਲ ਮੁੰਨਕਰ ਨਹੀਂ ਹੋ ਸਕਦੇ । ਇਨ੍ਹਾਂ ਹੋਈਆ ਉਲੰਘਣਾਵਾ ਦੀ ਬਦੌਲਤ ਅੱਜ ਇੰਡੀਆਂ ਮਨੁੱਖੀ ਅਧਿਕਾਰਾਂ ਦੇ ਮੁੱਦੇ ਤੇ ਦੁਨੀਆਂ ਦੇ ਚੌਰਾਹੇ ਵਿਚ ਇਕ ਡੂੰਘੇ ਪ੍ਰਸ਼ਨ ਚਿੰਨ੍ਹ ਦੀ ਸਥਿਤੀ ਵਿਚ ਖੜ੍ਹਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਵੱਲੋਂ ਕੌਮਾਂਤਰੀ ਪੱਧਰ ਦੀ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਰਿਪੋਰਟ ਵਿਚ ਇੰਡੀਅਨ ਹੁਕਮਰਾਨਾਂ ਦੇ ਘੱਟ ਗਿਣਤੀ ਕੌਮਾਂ ਅਤੇ ਉਨ੍ਹਾਂ ਦੇ ਧਰਮ ਉਤੇ ਕੀਤੇ ਜਾ ਰਹੇ ਜ਼ਬਰ-ਜੁਲਮਾਂ ਦੇ ਸੱਚ ਨੂੰ ਪ੍ਰਗਟਾਉਣ ਦੇ ਉਦਮਾਂ ਦੀ ਪ੍ਰਸ਼ੰਸ਼ਾਂ ਕਰਦੇ ਹੋਏ ਅਤੇ ਜ਼ਾਬਰ ਇੰਡੀਆਂ ਦੇ ਜ਼ਬਰ-ਜੁਲਮਾਂ, ਧਾਰਮਿਕ ਅਸਹਿਣਸੀਲਤਾ, ਕੱਟੜਵਾਦੀ ਹਿੰਦੂ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੇ ਅਮਲਾਂ ਦੀ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਧਾਰਮਿਕ ਅਸਹਿਣਸੀਲਤਾ ਦਾ ਇਹ ਪ੍ਰਤੱਖ ਪ੍ਰਮਾਣ ਹੈ ਕਿ ਇਥੋਂ ਦੇ ਹੁਕਮਰਾਨਾਂ ਨੇ ਅਤੇ ਫਿਰਕੂ ਜਮਾਤਾਂ ਨੇ ਇਕੱਤਰ ਹੋ ਕੇ ਇਕ ਸਾਜਿ਼ਸ ਤਹਿਤ 1992 ਵਿਚ ਮੁਸਲਿਮ ਕੌਮ ਦੀ ਬਾਬਰੀ ਮਸਜਿ਼ਦ ਦੇ ਧਾਰਮਿਕ ਸਥਾਂਨ ਨੂੰ ਢਹਿ-ਢੇਰੀ ਹੀ ਨਹੀਂ ਕੀਤਾ, ਬਲਕਿ ਬਹੁਗਿਣਤੀ ਹਿੰਦੂ ਕੌਮ ਦੇ ਜੋਰ ਨਾਲ ਉਸ ਨੂੰ ਸਹੀ ਵੀ ਕਰਾਰ ਦਿੰਦੇ ਰਹੇ । ਇਸੇ ਤਰ੍ਹਾਂ ਦੱਖਣੀ ਸੂਬਿਆਂ ਵਿਚ ਇਸਾਈ ਘੱਟ ਗਿਣਤੀ ਕੌਮ ਦੇ ਚਰਚਾਂ ਨੂੰ ਅੱਗਾਂ ਲਗਾਈਆ ਗਈਆ । ਉਨ੍ਹਾਂ ਦੀਆਂ ਨਨਜਾ ਨਾਲ ਬਲਾਤਕਾਰ ਕੀਤੇ ਗਏ । ਜਨਵਰੀ 1999 ਵਿਚ ਇਸੇ ਫਿਰਕੂ ਸੋਚ ਅਧੀਨ ਆਸਟ੍ਰੇਲੀਅਨ ਇਸਾਈ ਪ੍ਰਚਾਰਕ ਸ੍ਰੀ ਗ੍ਰਾਹਮ ਸਟੇਨਜ ਅਤੇ ਉਸਦੇ ਦੋ ਮਾਸੂਮ ਬੱਚਿਆਂ ਨੂੰ ਗੱਡੀ ਵਿਚ ਹੀ ਪੈਟਰੋਲ ਛਿੜਕਕੇ ਅੱਗ ਲਗਾਕੇ ਮਾਰ ਦਿੱਤਾ ਗਿਆ ਸੀ । 2000 ਵਿਚ ਜਦੋਂ ਸੈਂਟਰ ਵਿਚ ਬੀਜੇਪੀ ਦੀ ਵਾਜਪਾਈ ਹਕੂਮਤ ਸੀ ਤਾਂ ਉਸ ਸਮੇਂ ਸ੍ਰੀ ਬਿਲ ਕਲਿਟਨ ਪ੍ਰੈਜੀਡੈਟ ਅਮਰੀਕਾ ਇੰਡੀਆਂ ਦੇ ਦੌਰੇ ਤੇ ਆਉਣ ਵਾਲੇ ਸਨ, ਤਾਂ ਇਨ੍ਹਾਂ ਨੇ 43 ਨਿਰਦੋਸ਼ ਨਿਹੱਥੇ 43 ਗੁਰਸਿੱਖਾਂ ਨੂੰ ਜੰਮੂ-ਕਸ਼ਮੀਰ ਦੇ ਚਿੱਠੀ ਸਿੰਘ ਪੁਰਾ ਵਿਚ ਫੌਜ ਤੋਂ ਕਤਲੇਆਮ ਕਰਵਾਇਆ, ਜਿਸਦਾ ਇਨਸਾਫ਼ ਸਿੱਖ ਕੌਮ ਨੂੰ ਅੱਜ ਤੱਕ ਨਹੀਂ ਦਿੱਤਾ ਗਿਆ । ਇਸੇ ਤਰ੍ਹਾਂ ਲਿੰਗਾਇਤ ਧਰਮ ਦੇ ਕਈ ਲੱਖਾਂ ਵਿਚ ਪੈਰੋਕਾਰ ਹਿੰਦੂ ਧਰਮ ਨੂੰ ਬਿਲਕੁਲ ਪ੍ਰਵਾਨ ਨਹੀਂ ਕਰ ਰਹੇ, ਉਨ੍ਹਾਂ ਉਤੇ ਵੀ ਹਿੰਦੂ ਅਤੇ ਹਿੰਦੀ ਠੋਸਣ ਦੇ ਜ਼ਬਰੀ ਪ੍ਰੋਗਰਾਮ ਹੋ ਰਹੇ ਹਨ । ਜਦੋਂਕਿ ਲਿੰਗਾਇਤ ਧਰਮ ਇਕ ਵੱਖਰਾਂ ਧਰਮ ਹੈ । 2002 ਵਿਚ ਜਦੋਂ ਮੌਜੂਦਾ ਵਜ਼ੀਰ-ਏ-ਆਜਮ ਇੰਡੀਆ ਸ੍ਰੀ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਤਾਂ ਇਨ੍ਹਾਂ ਫਿਰਕੂਆਂ ਨੇ ਇਕ ਸਾਜਿ਼ਸ ਤਹਿਤ 2 ਹਜ਼ਾਰ ਮੁਸਲਮਾਨਾਂ ਦਾ ਕਤਲੇਆਮ ਕਰਵਾਇਆ ਤੇ ਉਨ੍ਹਾਂ ਦੀਆਂ ਬੀਬੀਆਂ ਨਾਲ ਬਲਾਤਕਾਰ ਕਰਦਿਆ ਦੀਆਂ ਵੀਡੀਓਜ ਬਣਾਈਆ ।

ਉਨ੍ਹਾਂ ਕਿਹਾ ਕਿ ਸਿੱਖ ਕੌਮ ਆਪਣੇ ਜਨਮ ਤੋਂ ਹੀ ਇਕ ਵੱਖਰੀ ਕੌਮ ਤੇ ਧਰਮ ਹੈ, ਪਰ ਹਿੰਦ ਦੇ ਵਿਧਾਨ ਵਿਚ ਹੁਕਮਰਾਨਾਂ ਨੇ ਧੋਖੇ ਤੇ ਸਾਤੁਰਤਾ ਨਾਲ ਆਰਟੀਕਲ 25 ਰਾਹੀ ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਪ੍ਰਵਾਨ ਨਾ ਕਰਕੇ ਕਾਨੂੰਨਣ ਸਿੱਖ ਕੌਮ ਨੂੰ ਹਿੰਦੂ ਗਰਦਾਨਿਆ ਗਿਆ ਹੈ । ਝਾਂਰਖੰਡ, ਅਸਾਮ, ਛੱਤੀਸਗੜ੍ਹ ਆਦਿ ਸੂਬਿਆਂ ਵਿਚ ਜੰਗਲਾਂ ਵਿਚ ਵੱਸਣ ਵਾਲੇ ਆਦਿਵਾਸੀ ਜੋ ਬਹੁਤ ਹੀ ਮਿਹਨਤ ਤੇ ਮੁਸੱਕਤ ਕਰਨ ਵਾਲੇ ਹਨ ਅਤੇ ਇਨ੍ਹਾਂ ਜੰਗਲਾਂ ਦੇ ਸਹਾਰੇ ਤੇ ਹੀ ਆਪਣਾ ਜੀਵਨ ਨਿਰਵਾਹ ਕਰਦੇ ਹਨ, ਉਨ੍ਹਾਂ ਦੀ ਧਰਤੀ ਵਿਚ ਪਏ ਅਮੁੱਲ ਧਾਤਾ ਦੇ ਖਜਾਨੇ ਅਤੇ ਜੰਗਲਾਂ ਦੀ ਲੱਕੜ ਅਤੇ ਹੋਰ ਸਾਧਨਾਂ ਨੂੰ ਕਬਜੇ ਕਰਕੇ ਉਨ੍ਹਾਂ ਦੀ ਮਾਲੀ ਹਾਲਤ ਨੂੰ ਕੰਮਜੋਰ ਕਰਕੇ ਗੁਲਾਮ ਬਣਾਉਣ ਦੀ ਤਾਕ ਵਿਚ ਹਨ ।

ਬੀਤੇ ਕੁਝ ਸਮੇਂ ਤੋਂ ਦਿੱਲੀ, ਰਾਜਸਥਾਂਨ, ਝਾਂਰਖੰਡ ਆਦਿ ਸਥਾਨਾਂ ਉਤੇ ਵੱਸਣ ਵਾਲੀ ਮੁਸਲਿਮ ਕੌਮ ਨਾਲ ਸੰਬੰਧਤ ਨਾਗਰਿਕਾਂ ਨੂੰ ਘੇਰਕੇ ਅਤੇ ਕੁੱਟਮਾਰ ਕਰਕੇ ਉਨ੍ਹਾਂ ਤੋਂ ਧਾਰਮਿਕ ਅਸਹਿਣਸੀਲਤਾਂ ਅਧੀਨ ਜ਼ਬਰੀ ‘ਜੈ ਸ੍ਰੀ ਰਾਮ, ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਗਵਾਉਣ ਦੇ ਦੁੱਖਦਾਇਕ ਅਮਲ ਹੁੰਦੇ ਆ ਰਹੇ ਹਨ ਅਤੇ ਦੋ ਸਥਾਨਾਂ ਉਤੇ ਤਾਂ ਜੈ ਸ੍ਰੀ ਰਾਮ ਦੇ ਨਾਅਰੇ ਨਾ ਲਗਾਉਣ ਤੇ ਨਾਗਰਿਕਾਂ ਨੂੰ ਮੌਤ ਦੀ ਘਾਟ ਵੀ ਉਤਾਰ ਦਿੱਤਾ ਗਿਆ ਹੈ । ਹੁਣ ਵਿਦਿਅਕ ਅਦਾਰਿਆ ਤੇ ਯੂਨੀਵਰਸਿਟੀਆ ਨੂੰ ਕੰਟਰੋਲ ਕਰਨ ਲਈ ਬਣੀ ਸੰਸਥਾਂ ਯੂ.ਜੀ.ਸੀ. ਵੱਲੋਂ ਸਭ ਵਿਦਿਅਕ ਅਦਾਰਿਆ ਵਿਚ ਜ਼ਬਰੀ ਹਿੰਦੀ ਨੂੰ ਥੋਪਣ ਦੇ ਅਮਲ ਹੋ ਰਹੇ ਹਨ, ਜਦੋਂਕਿ ਪੰਜਾਬ, ਜੰਮੂ-ਕਸ਼ਮੀਰ, ਅਰੁਣਾਚਲ, ਮਿਜੋਰਮ, ਤ੍ਰਿਪੁਰਾ, ਮੇਘਾਲਿਆ, ਮਨੀਪੁਰ ਆਦਿ ਸੂਬਿਆਂ ਦੇ ਨਿਵਾਸੀਆ ਦੀਆਂ ਆਪੋ-ਆਪਣੀਆ ਮਾਤ ਭਾਸ਼ਾਵਾਂ ਹਨ । ਜੋ ਉਨ੍ਹਾਂ ਦੀ ਪਹਿਲੀ ਭਾਸ਼ਾ ਤੇ ਬੋਲੀ ਹੈ, ਉਸ ਨੂੰ ਵੀ ਧਾਰਮਿਕ ਅਸਹਿਣਸੀਲਤਾਂ ਅਧੀਨ ਖਤਮ ਕੀਤਾ ਜਾ ਰਿਹਾ ਹੈ ਅਤੇ ਹਿੰਦੀ ਭਾਸ਼ਾ ਬੋਲੀ ਜ਼ਬਰੀ ਠੋਸੀ ਜਾ ਰਹੀ ਹੈ ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਦੀ ਸ੍ਰੀ ਟਰੰਪ ਹਕੂਮਤ ਨੂੰ ਇਹ ਪੁਰਜੋਰ ਬੇਨਤੀ ਕਰਨੀ ਚਾਹੇਗਾ ਕਿ ਜੋ ਮੋਦੀ ਹਕੂਮਤ ਵੱਲੋਂ ਮੋਸੋਲੀਨੀ, ਹਿਟਲਰ ਅਤੇ ਟੋਜੋ ਦੀ ਨਾਦਰਸ਼ਾਹੀ ਜੁਲਮਾਂ ਵਾਲੀ ਸੋਚ ਉਤੇ ਚੱਲਦੇ ਹੋਏ ਇੰਡੀਆ ਵਿਚ ਘੱਟ ਗਿਣਤੀ ਕੌਮਾਂ ਤੇ ਧਰਮਾਂ ਦਾ ਜਿਊਣਾ ਔਖਾ ਕੀਤਾ ਹੋਇਆ ਹੈ, ਉਸ ਨੂੰ ਮੁੱਖ ਰੱਖਕੇ ਅਤੇ ਆਪਣੇ ਵੱਲੋਂ ਜਾਰੀ ਕੀਤੀ ਗਈ ਮਨੁੱਖੀ ਅਧਿਕਾਰਾਂ ਸੰਬੰਧੀ ਰਿਪੋਰਟ ਦੇ ਸੱਚ ਨੂੰ ਮੁੱਖ ਰੱਖਕੇ ਇੰਡੀਆਂ ਉਤੇ ਕੌਮਾਂਤਰੀ ਕਾਨੂੰਨ ਅਧੀਨ ਰੋਕਾਂ ਲਗਾਕੇ ਇਥੋਂ ਦੇ ਮਨੁੱਖਤਾ ਵਿਰੋਧੀ ਹਾਲਾਤਾਂ ਨੂੰ ਸਹੀ ਕਰਨ ਵਿਚ ਭੂਮਿਕਾ ਨਿਭਾਏ । ਕਿਉਂਕਿ ਇੰਡੀਆਂ ਦੇ ਅਜੇ ਤੱਕ ਕੌਮਾਂਤਰੀ ਪ੍ਰਮਾਣੂ ਅਪਸਾਰ ਸੰਧੀਆ ਐਨ.ਪੀ.ਟੀ ਅਤੇ ਸੀ.ਟੀ.ਬੀ.ਟੀ. ਉਤੇ ਦਸਤਖ਼ਤ ਨਹੀਂ ਕੀਤੇ ਜੋ ਇਸਦੇ ਜ਼ਬਰ-ਜੁਲਮਾਂ ਨੂੰ ਹੋਰ ਵੀ ਪ੍ਰਤੱਖ ਰੂਪ ਵਿਚ ਪੇਸ਼ ਕਰਦੀ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਅਮਰੀਕਾ ਅਤੇ ਹੋਰ ਜਮਹੂਰੀਅਤ ਪਸ਼ੰਦ ਮੁਲਕ ਇੰਡੀਆ ਦੇ ਉਪਰੋਕਤ ਕੁਝ ਵਰਣਨ ਕੀਤੇ ਗਏ ਜ਼ਬਰ-ਜੁਲਮਾਂ ਅਤੇ ਹੁਣ ਤੱਕ ਦੀ ਮਨੁੱਖੀ ਅਧਿਕਾਰਾਂ ਦੀ ਰਿਪੋਰਟ ਨੂੰ ਮੁੱਖ ਰੱਖਦੇ ਹੋਏ ਇੰਡੀਆ ਵਿਚ ਹੋਣ ਵਾਲੇ ਜ਼ਬਰ-ਜੁਲਮਾਂ ਨੂੰ ਖਤਮ ਕਰਵਾਉਣਗੇ ਅਤੇ ਘੱਟ ਗਿਣਤੀ ਕੌਮਾਂ ਦੇ ਵਿਧਾਨਿਕ, ਮਾਲੀ ਤੇ ਭੂਗੋਲਿਕ ਹੱਕਾਂ ਦੀ ਰਾਖੀ ਕਰਨਗੇ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *