Verify Party Member
Header
Header
ਤਾਜਾ ਖਬਰਾਂ

ਅਮਰੀਕਾ ਵਿਚ ਸਿੱਖਾਂ ਦੀ ਵੱਡੀ ਪ੍ਰਾਪਤੀ : ਨਿਊਜਰਸੀ ਸੈਨਿਟ ਅਤੇ ਅਸੈਬਲੀ ਨੇ ਸਾਂਝੇ ਤੌਰ ਤੇ ਇਕ ਅਹਿਮ ਬਿਲ ਪਾਸ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤਾ ਵਿਸ਼ੇਸ਼ ਦਰਜਾ।

ਅਮਰੀਕਾ ਵਿਚ ਸਿੱਖਾਂ ਦੀ ਵੱਡੀ ਪ੍ਰਾਪਤੀ : ਨਿਊਜਰਸੀ ਸੈਨਿਟ ਅਤੇ ਅਸੈਬਲੀ ਨੇ ਸਾਂਝੇ ਤੌਰ ਤੇ ਇਕ ਅਹਿਮ ਬਿਲ ਪਾਸ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤਾ ਵਿਸ਼ੇਸ਼ ਦਰਜਾ।

ਨਿਊਯਾਰਕ, 29 ਜੂਨ, ਸੋਮਵਾਰ ਦਾ ਦਿਨ ਵਿਸ਼ਵ ਭਰ ਦੇ ਸਿੱਖਾਂ ਲਈ ਇੱਕ ਨਿਵੇਕਲੀ ਖੁਸ਼ਖਬਰੀ ਲੈਕੇ ਆਇਆ ਹੈ, ਅਮਰੀਕਾ ਦੀ ਨਿਊਜਰਸੀ ਸਟੇਟ ਦੀ ਸੈਨਿਟ ਅਤੇ ਅਸੈਬਲੀ ਨੇ ਇਕ ਯੂਆਇਟ ਬਿੱਲ ਪਾਸ ਕੀਤਾ ਹੈ । ਇਸ ਬਿੱਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੈਨਿਟ ਅਤੇ ਅਸੈਬਲੀ ਵੱਲੋਂ ਧਾਰਮਿਕ, ਸਭਿਆਚਾਰਕ ਅਤੇ ਬਾਕੀ ਧਰਮਾਂ ਨਾਲ ਸਾਂਝ ਬਣਾਈ ਰੱਖਣ ਦਾ ਦਰਜਾ ਦਿੱਤਾ ਹੈ ।
ਇਸਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਤ ਜੋਤ ਗੁਰੂ ਦੇ ਤੌਰ ਤੇ ਪ੍ਰਵਾਨ ਕੀਤਾ ਹੈ । ਇਸ ਬਿੱਲ ਵਿਚ ਸਿੱਖ ਕੌਮ ਨੂੰ ਵੱਖਰਾਂ ਧਰਮ ਅਤੇ ਘੱਟ ਗਿਣਤੀ ਧਰਮ ਤੌਰ ਤੇ ਐਲਾਨਿਆ ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਦੇ ਕੰਨਵੀਨਰ ਸ. ਬੂਟਾ ਸਿੰਘ ਖਰੌੜ ਨੇ ਦੱਸਿਆ ਕਿ ਇਸ ਬਿੱਲ ਨੂੰ ਸੈਨਿਟ ਅਤੇ ਅਸੈਬਲੀ ਵਿਚ ਕ੍ਰਮਵਾਰ ਪਿਛਲੇ ਦਸੰਬਰ ਅਤੇ ਇਸ ਸਾਲ ਫਰਵਰੀ ਵਿਚ ਪੇਸ਼ ਕੀਤਾ ਗਿਆ ਸੀ। ਪਰ ਇਸ ਸਾਲ 15 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਦੇ ਨੁਮਾਇੰਦਿਆ ਵੱਲੋਂ ਮਜਿਊਰਟੀ ਸੈਨਿਟ ਆਫਿਸ ਨਾਲ ਮੀਟਿੰਗ ਕਰਕੇ ਬਿੱਲ ਵਿਚ ਕੁਝ ਸੋਧਾ ਕਰਕੇ ਦਰੁਸਤ ਕੀਤਾ ਗਿਆ ਸੀ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਹਿਮਤੀ ਤੋਂ ਬਾਅਦ ਦੁਬਾਰਾ ਸੈਨਿਟ ਵਿਚ 22 ਜੂਨ ਨੂੰ ਪੇਸ਼ ਕੀਤਾ ਗਿਆ । ਇਸ ਬਿੱਲ ਦੇ ਸਪੌਸਰ ਮਿਸਟਰ ਸਟੀਫਨ ਸਬੀਨੀ ਜੋ ਕਿ ਨਿਊਜਰਸੀ ਸਟੇਟ ਦੀ ਸੈਨਿਟ ਦੇ ਪ੍ਰਧਾਨ ਹਨ ਅਤੇ ਕੋ-ਸਪਾਸਰ ਪੈਟਰਿਕ ਡੀਗਨੈਨ ਹਨ । ਮਿਸਟਰ ਪੈਟਰਿਕ ਡੀਗਨੈਨ ਦੀਆਂ ਕੋਸਿ਼ਸ਼ਾਂ ਸਦਕਾ ਇਹ ਪ੍ਰਸਤਾਵ ਸੈਨਿਟ ਵਿਚ ਸੋਮਵਾਰ 29 ਜੂਨ ਨੂੰ 37-0 ਦੀ ਬਹੁਗਿਣਤੀ ਨਾਲ ਪਾਸ ਕਰ ਦਿੱਤਾ ਗਿਆ । ਅਸੀਂ ਨਿਊਜਰਸੀ ਸੈਨਿਟ ਅਤੇ ਅਸੈਬਲੀ ਦੇ ਤਹਿ ਦਿਲੋਂ ਧੰਨਵਾਦੀ ਹਾਂ । ਅਮਰੀਕਾ ਦੀ ਨਿਊਜਰਸੀ ਇਕ ਇਹੋ ਜਿਹੀ ਸਟੇਟ ਹੈ ਜਿਥੇ ਸਿੱਖਾਂ ਦਾ ਭਾਰੀ ਬੋਲਬਾਲਾ ਹੈ । ਇਸ ਸਟੇਟ ਦੇ ਆਟੌਰਨੀ ਜਰਨਲ ਵੀ ਸ. ਗੁਰਵੀਰ ਸਿੰਘ ਗਰੇਵਾਲ ਸਿੱਖ ਹਨ ।

ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਵੱਲੋਂ ਨਿਊਜਰਸੀ ਦੇ ਸਾਰੇ ਨਾਨਕ ਨਾਮ ਲੇਵਾ ਸਿੱਖਾਂ ਅਤੇ ਸਮੂਹ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਨਾਲ ਹੀ ਸਰਕਾਰ ਬੂਟਾ ਸਿੰਘ ਖਰੋੜ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਜਿੰਨ੍ਹਾਂ ਦੀ ਸਖਤ ਮਿਹਨਤ ਦਾ ਪ੍ਰਭਾਵ ਨਿਊਜਰਸੀ ਦੇ ਰਾਜਨੀਤਿਕ ਲੀਡਰਸਿ਼ਪ ਵਿਚ ਹੈ। ਇਸ ਖੁਸ਼ੀ ਦੇ ਵਿਸੇ਼ਸ਼ ਦਿਹਾੜੇ ਤੇ ਪੂਰੇ ਸਿੱਖ ਜਗਤ ਨੂੰ ਲੱਖ-ਲੱਖ ਮੁਬਾਰਕਾਂ ਹੋਣ ਜੀ। 

About The Author

Related posts

Leave a Reply

Your email address will not be published. Required fields are marked *