Verify Party Member
Header
Header
ਤਾਜਾ ਖਬਰਾਂ

ਅਮਰੀਕਾ, ਬਰਤਾਨੀਆ ਅਤੇ ਫ਼ਰਾਂਸ ਨੇ ਮਸੂਦ ਅਜਹਰ ਨੂੰ ਯੂ.ਐਨ.ਓ. ਦੀ ਸੁਰੱਖਿਆ ਕੌਂਸਲ ਤੋਂ ਜਿਥੇ ਦਹਿਸਤਗਰਦ ਐਲਾਨਿਆ, ਉਥੇ ‘ਸਰਕਾਰੀ ਦਹਿਸਤਗਰਦੀ’ ਵਿਰੁੱਧ ਵੀ ਐਲਾਨ ਕਰਵਾਉਣ : ਮਾਨ

ਅਮਰੀਕਾ, ਬਰਤਾਨੀਆ ਅਤੇ ਫ਼ਰਾਂਸ ਨੇ ਮਸੂਦ ਅਜਹਰ ਨੂੰ ਯੂ.ਐਨ.ਓ. ਦੀ ਸੁਰੱਖਿਆ ਕੌਂਸਲ ਤੋਂ ਜਿਥੇ ਦਹਿਸਤਗਰਦ ਐਲਾਨਿਆ, ਉਥੇ ‘ਸਰਕਾਰੀ ਦਹਿਸਤਗਰਦੀ’ ਵਿਰੁੱਧ ਵੀ ਐਲਾਨ ਕਰਵਾਉਣ : ਮਾਨ

ਫ਼ਤਹਿਗੜ੍ਹ ਸਾਹਿਬ, 21 ਮਾਰਚ ( ) “ਅਮਰੀਕਾ, ਬਰਤਾਨੀਆ ਅਤੇ ਫ਼ਰਾਂਸ ਨੇ ਯੂ.ਐਨ.ਓ. ਦੀ ਸੁਰੱਖਿਆ ਕੌਂਸਲ ਤੋਂ ਮਸੂਦ ਅਜਹਰ ਨੂੰ ਦਹਿਸਤਗਰਦ ਹੋਣ ਦਾ ਐਲਾਨ ਕਰਵਾਇਆ । ਪਰ ਜੋ ਹਿੰਦੂਤਵ ਇੰਡੀਅਨ ਹਕੂਮਤ ਵੱਲੋਂ ਸਮਝੋਤਾ ਐਕਸਪ੍ਰੈਸ ਵਿਚ ਸੁਆਮੀ ਅਸੀਮਾਨੰਦ, ਕਰਨਲ ਪ੍ਰੋਹਿਤ ਅਤੇ ਪ੍ਰਿੰਗਿਆ ਠਾਕੁਰ ਸਿੰਘ ਰਾਹੀ ਵਿਸਫੋਟ ਕਰਵਾਕੇ ਘੱਟ ਗਿਣਤੀ ਮੁਸਲਿਮ ਕੌਮ ਦੇ ਨਾਲ ਸੰਬੰਧਤ ਵੱਡੀ ਗਿਣਤੀ ਵਿਚ ਮੁਸਾਫਿਰ ਉਸ ਗੱਡੀ ਵਿਚ ਜੋ ਸਫ਼ਰ ਕਰ ਰਹੇ ਸਨ, ਉਨ੍ਹਾਂ ਦਾ ਕਤਲੇਆਮ ਕਰਵਾਇਆ, ਉਨ੍ਹਾਂ ਕਾਤਲ ਦੋਸ਼ੀਆਂ ਨੂੰ ਵਿਸ਼ੇਸ਼ ਜਾਂਚ ਟੀਮ ਦੀ ਅਦਾਲਤ ਨੇ ਉਪਰੋਕਤ ਦਹਿਸਤਗਰਦਾਂ ਨੂੰ ਸਰਕਾਰੀ ਪ੍ਰਭਾਵ ਅਧੀਨ ਬਰੀ ਕਰਕੇ ਸਰਕਾਰੀ ਦਹਿਸਤਗਰਦੀ ਦੀ ਸਰਪ੍ਰਸਤੀ ਕਰਨ ਦੇ ਦੁੱਖਦਾਇਕ ਅਮਲ ਹੋਏ ਹਨ । ਤਾਂ ਉਪਰੋਕਤ ਅਮਰੀਕਾ, ਬਰਤਾਨੀਆ ਅਤੇ ਫ਼ਰਾਂਸ ਵੱਲੋਂ ਸਕਿਊਰਟੀ ਕੌਂਸਲ ਨੂੰ ਸਰਕਾਰੀ ਦਹਿਸਤਗਰਦੀ ਵਿਰੁੱਧ ਕਾਨੂੰਨੀ ਤੌਰ ਤੇ ਕੌਮਾਂਤਰੀ ਪੱਧਰ ਤੇ ਐਲਾਨ ਕਰਵਾਉਣ ਦਾ ਫਰਜ ਬਣਦਾ ਹੈ । ਜੇਕਰ ਉਪਰੋਕਤ ਮੁਲਕ ਸਹੀ ਮਾਇਨਿਆ ਵਿਚ ਦਹਿਸਤਗਰਦੀ ਦਾ ਪੂਰਨ ਰੂਪ ਵਿਚ ਖਾਤਮਾ ਚਾਹੁੰਦੇ ਹਨ ਤਾਂ ਸਟੇਂਟ ਦਹਿਸਤਗਰਦੀ ਵਿਰੁੱਧ ਵੀ ਸਕਿਊਰਟੀ ਕੌਂਸਲ ਤੋਂ ਐਲਾਨ ਕਰਵਾਉਣ ਦੀ ਜਿ਼ੰਮੇਵਾਰੀ ਨਿਭਾਉਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ, ਬਰਤਾਨੀਆ ਅਤੇ ਫ਼ਰਾਂਸ ਵੱਲੋਂ ਜਨਤਾ ਨਾਲ ਹੋ ਰਹੇ ਜ਼ਬਰ-ਜੁਲਮਾਂ ਦੀ ਬਦੌਲਤ ਪੈਦਾ ਹੋਣ ਵਾਲੀ ਦਹਿਸਤਗਰਦੀ ਵਿਰੁੱਧ ਅਤੇ ਹਿੰਦੂਤਵ ਹੁਕਮਰਾਨਾਂ ਵੱਲੋਂ ਸਰਕਾਰੀ ਦਹਿਸਤਗਰਦੀ ਸੰਬੰਧੀ ਵੱਖੋ-ਵੱਖਰਾਂ ਪੈਤੜਾਂ ਅਪਣਾਉਣ ਉਤੇ ਗਹਿਰਾ ਦੁੱਖ ਅਤੇ ਅਫ਼ਸੋਸ ਜ਼ਾਹਰ ਕਰਦੇ ਹੋਏ ਅਤੇ ਸਮਝੋਤਾ ਐਕਸਪ੍ਰੈਸ ਦੇ ਸਰਕਾਰੀ ਸਰਪ੍ਰਸਤੀ ਵਾਲੇ ਦਹਿਸਤਗਰਦਾਂ ਨੂੰ ਬਰੀ ਕਰਨ ਦੇ ਅਮਲਾਂ ਉਤੇ ਅਫ਼ਸੋਸ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ 2000 ਵਿਚ ਸ੍ਰੀ ਵਾਜਪਾਈ ਇੰਡੀਆ ਦੇ ਵਜ਼ੀਰ-ਏ-ਆਜ਼ਮ ਸਨ ਅਤੇ ਸ੍ਰੀ ਐਲ.ਕੇ. ਅਡਵਾਨੀ ਗ੍ਰਹਿ ਵਜ਼ੀਰ ਸਨ, ਤਾਂ ਹਿੰਦ ਫ਼ੌਜ ਰਾਹੀ ਕਸ਼ਮੀਰ ਦੇ ਚਿੱਠੀ ਸਿੰਘ ਪੁਰਾ ਵਿਖੇ 43 ਅੰਮ੍ਰਿਤਧਾਰੀ ਨਿਹੱਥੇ ਤੇ ਬੇਦੋਸੇ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹਾ ਕਰਕੇ ਫ਼ੌਜ ਰਾਹੀ ਸ਼ਹੀਦ ਕਰ ਦਿੱਤਾ ਗਿਆ ਸੀ । ਜਿਸ ਸਰਕਾਰੀ ਦਹਿਸਤਗਰਦੀ ਦੀ ਅੱਜ ਤੱਕ ਨਾ ਤਾਂ ਹਿੰਦੂਤਵ ਹੁਕਮਰਾਨਾਂ ਨੇ ਅਤੇ ਨਾ ਹੀ ਕਿਸੇ ਕੌਮਾਂਤਰੀ ਪੱਧਰ ਦੀ ਜਥੇਬੰਦੀ ਨੇ ਇਸ ਹੋਏ ਕਤਲੇਆਮ ਦੀ ਜਾਂਚ ਨਹੀਂ ਕੀਤੀ ਅਤੇ ਨਾ ਹੀ ਸਿੱਖ ਕੌਮ ਨੂੰ ਇਨਸਾਫ਼ ਦੇਣ ਦੇ ਅਮਲ ਕੀਤੇ ਹਨ । ਇਸੇ ਤਰ੍ਹਾਂ 2002 ਵਿਚ ਜਦੋਂ ਸ੍ਰੀ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ, ਤਾਂ ਉਥੇ ਯੋਜਨਾਬੰਧ ਢੰਗ ਰਾਹੀ 2 ਹਜ਼ਾਰ ਮੁਸਲਮਾਨਾਂ ਦਾ ਕਤਲੇਆਮ ਕਰਕੇ ਸਰਕਾਰੀ ਦਹਿਸਤਗਰਦੀ ਨੂੰ ਉਤਸਾਹਿਤ ਕੀਤਾ ਗਿਆ । ਡੇਢ ਦਹਾਕੇ ਤੱਕ ਅੰਮ੍ਰਿਤਧਾਰੀ ਸਿੱਖ ਨੌਜ਼ਵਾਨਾਂ ਨੂੰ ਪੁਲਿਸ, ਅਰਧ ਸੈਨਿਕ ਬਲਾਂ ਰਾਹੀ ਪੰਜਾਬ ਵਿਚੋਂ ਘਰਾਂ ਤੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆ ਵਿਚ ਵੱਡੀ ਗਿਣਤੀ ਵਿਚ ਸਿੱਖ ਨੌਜ਼ਵਾਨਾਂ ਨੂੰ ਮੌਤ ਦੇ ਮੂੰਹ ਵਿਚ ਧਕੇਲਿਆ ਗਿਆ । 1992 ਵਿਚ ਜਦੋਂ ਸੈਂਟਰ ਵਿਚ ਕਾਂਗਰਸ ਦੀ ਨਰਸਿਮਾਰਾਓ ਸਰਕਾਰ ਸੀ ਤਾਂ ਬੀਜੇਪੀ ਅਤੇ ਹੋਰ ਹਿੰਦੂਤਵ ਸੰਗਠਨਾਂ ਅਤੇ ਕਾਂਗਰਸ ਨੇ ਰਲਕੇ ਮੁਸਲਿਮ ਕੌਮ ਦੇ ਧਾਰਮਿਕ ਅਸਥਾਂਨ ਸ੍ਰੀ ਬਾਬਰੀ ਮਸਜਿਦ ਨੂੰ ਗੈਤੀਆ ਅਤੇ ਹਥੌੜੀਆ ਨਾਲ ਢਹਿ-ਢੇਰੀ ਕਰਕੇ ਸਰਕਾਰੀ ਦਹਿਸਤਗਰਦੀ ਨੂੰ ਹਵਾ ਦਿੱਤੀ । ਫਿਰ 1999 ਵਿਚ ਉੜੀਸਾ ਵਿਖੇ ਆਸਟ੍ਰੇਲੀਅਨ ਇਸਾਈ ਪ੍ਰਚਾਰਕ ਸ੍ਰੀ ਗ੍ਰਾਹਮ ਸਟੇਨਜ ਅਤੇ ਉਸਦੇ ਦੋ ਮਾਸੂਮ ਬੱਚਿਆਂ ਨੂੰ ਗੱਡੀ ਵਿਚ ਹੀ ਪੈਟਰੋਲ ਪਾ ਕੇ ਬਜਰੰਗ ਦਲ ਅਤੇ ਬੀਜੇਪੀ ਦੇ ਕਾਰਕੁੰਨਾ ਨੇ ਮਾਰ ਦਿੱਤਾ । ਇਸਾਈ ਚਰਚਾਂ ਨੂੰ ਅੱਗਾਂ ਲਗਾਈਆ ਗਈਆ, ਨਨਜਾ ਨਾਲ ਬਲਾਤਕਾਰ ਕੀਤੇ ਗਏ । ਫਿਰ 2013 ਵਿਚ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ 60 ਹਜ਼ਾਰ ਪੱਕੇ ਤੌਰ ਤੇ ਗੁਜਰਾਤ ਵਿਚ ਵੱਸੇ ਹੋਏ ਸਿੱਖ ਜਿ਼ੰਮੀਦਾਰਾਂ ਤੋਂ ਜ਼ਬਰੀ ਗੈਰ-ਕਾਨੂੰਨੀ ਤਰੀਕੇ ਜ਼ਮੀਨਾਂ ਅਤੇ ਉਨ੍ਹਾਂ ਦੇ ਘਰ ਖੋਹਕੇ ਬੇਜ਼ਮੀਨੇ ਤੇ ਬੇਘਰ ਕਰ ਦਿੱਤੇ ਗਏ ।

ਅਸਾਮ, ਛੱਤੀਸਗੜ੍ਹ, ਮਿਜੋਰਮ, ਮਿਘਾਲਿਆ, ਝਾਂਰਖੰਡ, ਮਨੀਪੁਰ, ਵੈਸਟ ਬੰਗਾਲ ਆਦਿ ਸੂਬਿਆਂ ਵਿਚ ਵੱਸਣ ਵਾਲੇ ਆਦਿਵਾਸੀਆ ਅਤੇ ਕਬੀਲਿਆ ਨੂੰ ਮਾਓਵਾਦੀ, ਨਕਸਲਾਈਟ ਦੇ ਬੁਰੇ ਨਾਮ ਦੇ ਕੇ ਨਿਰੰਤਰ ਮੌਤ ਦੇ ਮੂੰਹ ਵਿਚ ਧਕੇਲਿਆ ਜਾਂਦਾ ਆ ਰਿਹਾ ਹੈ । ਸਰਕਾਰੀ ਫੋਰਸਾਂ ਰੋਜ਼ਾਨਾ ਹੀ ਕਸ਼ਮੀਰ ਵਿਚ ਕਸ਼ਮੀਰੀਆਂ ਨੂੰ ਗੋਲੀ ਦਾ ਨਿਸ਼ਾਨਾਂ ਬਣਾਕੇ ਆਪਣੇ ਹੀ ਨਾਗਰਿਕਾ ਦੇ ਖੂਨ ਦੀ ਪਿਆਸੀ ਬਣੀ ਹੋਈ ਹੈ । ਅਜਿਹੀ ਸਰਕਾਰੀ ਦਹਿਸਤਗਰਦੀ ਅਮਰੀਕਾ, ਬਰਤਾਨੀਆ ਅਤੇ ਫ਼ਰਾਂਸ ਨੂੰ ਕਿਉਂ ਨਜ਼ਰ ਨਹੀਂ ਆ ਰਹੀ ? ਜਦੋਂ ਇਹ ਮੁਲਕ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਦਹਿਸਤਗਰਦੀ ਦੇ ਵਿਸ਼ੇ ਤੇ ਕੌਮਾਂਤਰੀ ਪੱਧਰ ਤੇ ਅਮਲ ਕਰ ਰਹੇ ਹਨ ਫਿਰ ਹਿੰਦੂਤਵ ਹੁਕਮਰਾਨਾਂ ਵੱਲੋਂ ਘੱਟ ਗਿਣਤੀ ਕੌਮਾਂ, ਫਿਰਕਿਆ, ਕਬੀਲਿਆ ਨੂੰ ਫ਼ੌਜ, ਪੁਲਿਸ, ਅਰਧ ਸੈਨਿਕ ਬਲਾਂ ਰਾਹੀ ਮਾਰਨ ਦੀਆਂ ਕਾਰਵਾਈਆ ਤਾਂ ‘ਸਰਕਾਰੀ ਦਹਿਸਤਗਰਦੀ’ ਨੂੰ ਪ੍ਰਤੱਖ ਕਰਦੀਆ ਹਨ । ਫਿਰ ਅਜਿਹੀ ਸਰਕਾਰੀ ਦਹਿਸਤਗਰਦੀ ਨੂੰ ਖ਼ਤਮ ਕਰਨ ਲਈ ਉਪਰੋਕਤ ਮੁਲਕ ਯੂ.ਐਨ. ਦੀ ਸਕਿਊਰਟੀ ਕੌਂਸਲ ਵਿਚ ਇਸ ਵਿਰੁੱਧ ਕਾਨੂੰਨੀ ਐਲਾਨ ਕਰਵਾਉਣ ਤੋਂ ਕਿਉਂ ਭੱਜ ਰਹੇ ਹਨ ?

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *