Verify Party Member
Header
Header
ਤਾਜਾ ਖਬਰਾਂ

ਅਮਰੀਕਾ ਦੇ ਨਵੇ ਬਣੇ ਪ੍ਰੈਜੀਡੈਟ ਸ੍ਰੀ ਜੋ ਬਿਡੇਨ ਨੂੰ ਸ. ਮਾਨ ਨੇ ਦਿੱਤੀ ਮੁਬਾਰਕਬਾਦ

ਅਮਰੀਕਾ ਦੇ ਨਵੇ ਬਣੇ ਪ੍ਰੈਜੀਡੈਟ ਸ੍ਰੀ ਜੋ ਬਿਡੇਨ ਨੂੰ ਸ. ਮਾਨ ਨੇ ਦਿੱਤੀ ਮੁਬਾਰਕਬਾਦ

ਫਤਹਿਗੜ੍ਹ ਸਾਹਿਬ, 08 ਨਵੰਬਰ ( ) ਦੁਨੀਆ ਪੱਧਰ ਤੇ ਬਦਲਦੇ ਹਾਲਾਤਾਂ ਨੇ ਅਮਰੀਕਾ ਦੀ ਰਾਸ਼ਟਰਪਤੀ ਦੀ ਹੋਈ ਚੋਣ ਵਿੱਚ ਇੱਕ ਵੱਡੀ ਤਬਦੀਲੀ ਲਿਆਂਦੀ ਹੈ। ਤਾਨਾਸ਼ਾਹੀ ਨੀਤੀਆ ਦੇ ਉਲਟ ਅਮਰੀਕਾ ਦੇ ਰਾਸ਼ਟਰਪਤੀ ਬਣੇ ਜੋ ਬਿਡੇਨ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਤਰਫੋ ਪਾਰਟੀ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ ਨੇ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਜਮਹੂਰੀ ਕਦਰਾ-ਕੀਮਤਾ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਜੋ ਬਿਡੇਨ ਨੂੰ ਕੰਮ ਕਰਨਾ ਚਾਹੀਦਾ ਹੈ। ਕਿਉਕਿ ਦੁਨੀਆ ਦੀ ਸੋਚ ਵਿੱਚ ਆ ਰਹੇ ਵੱਡੇ ਬਦਲਾਅ ਅਤੇ ਨਵੀ ਸੋਚ ਦੀਆ ਭਾਵਨਾਵਾ ਦੀ ਕਦਰ ਕਰਨਾ ਉਹਨਾ ਦਾ ਫਰਜ ਬਣਦਾ ਹੈ। ਸ. ਮਾਨ ਨੇ ਕਿਹਾ ਕਿ ਅਮਰੀਕਾ ਤੋ ਇਲਾਵਾ ਜਮਹੂਰੀਅਤ ਪਸ਼ੰਦ ਮੁਲਕਾਂ ਵਿਚ ਵੱਡੀ ਗਿਣਤੀ ਸਿੱਖ ਕੌਮ ਵੱਸਦੀ ਹੈ। ਜਿਥੇ ਇਹਨਾ ਮੁਲਕਾ ਵਿਚ ਸਿੱਖ ਕੌਮ ਨੇ ਸਖਤ ਮਿਹਨਤਾਂ ਕਰਕੇ ਉਥੋ ਦੀ ਮਾਲੀ ਸਥਿਤੀ ਨੂੰ ਤਾਕਤਵਰ ਕੀਤਾ, ਉਥੇ ਨਾਲ-ਨਾਲ ਸਿੱਖ ਧਰਮ ਦੇ ਮੁੱਖ ਸਿਧਾਂਤ ਸਰਬੱਤ ਦੇ ਭਲੇ ਦੀ ਵਿਵਸਥਾ ਤੇ ਵਿਚਰਦਿਆ ਆਈਆ ਕੁਦਰਤੀ ਆਫਤਾ ਵਿਚ ਨਿਰਸਵਾਰਥ ਮਨੁੱਖਤਾ ਦੀ ਸੇਵਾ ਕੀਤੀ ਹੈ। ਪਰ ਸਿੱਖ ਸਟੇਟਲੈਸ ਹੋਣ ਦੇ ਨਾਤੇ ਜੋ ਵੱਖਰੀ ਪਹਿਚਾਣ ਵਿਸ਼ਵ ਪੱਧਰ ਤੇ ਬਣਾਈ ਹੈ, ਉਥੇ ਸਿੱਖ ਕੌਮ ਤੇ ਇੰਡੀਆ ਹਕੂਮਤ ਨੇ ਇਸ ਸਟੇਟਲੈਸ ਕੌਮ ਉਤੇ 1947 ਤੋ ਲੈ ਕੇ ਅੱਜ ਤੱਕ ਬਹੁਤ ਵੱਡੇ ਅਤੇ ਭਾਰੀ ਵਿਤਕਰੇ ਕੀਤੇ ਹਨ। ਸ. ਮਾਨ ਨੇ ਕਿਹਾ ਕਿ 1984 ਵਿਚ ਆਪ੍ਰੇਸ਼ਨ ਬਲਿਊ ਸਟਾਰ ਦੌਰਾਨ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਕੇ ਹਜ਼ਾਰਾ ਦੀ ਤਦਾਦ ਵਿਚ ਸਿੱਖ ਸ਼ਰਧਾਲੂ,ਬਜੁਰਗਾਂ,ਬੱਚਿਆ, ਬੀਬੀਆਂ ਨੂੰ ਸ਼ਹੀਦ ਕਰ ਦਿੱਤਾ। ਨਵੰਬਰ 1984 ਵਿਚ ਦਿੱਲੀ, ਕਾਹਨਪੁਰ, ਬਕਾਰੋ ਆਦਿ ਵੱਡੇ ਸ਼ਹਿਰਾਂ ਵਿੱਚ ਸਿੱਖ ਕੌਮ ਦੀ ਨਸ਼ਲਕੁਸੀ ਕੀਤੀ ਗਈ। ਜਿਸਦਾ ਅੱਜ ਤੱਕ ਇਨਸਾਫ ਨਹੀ ਮਿਲਿਆ। ਸ. ਮਾਨ ਨੇ ਅਮਰੀਕਾ ਦੇ ਨਵਨਿਯੁਕਤ ਪ੍ਰੈਜੀਡੈਟ ਸ਼੍ਰੀ ਬਿਡੇਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਿੱਖ ਕੌਮ ਨੂੰ ਇਨਸਾਫ ਦੇਣ ਲਈ ਯੂ.ਐੱਨ ਸਕਿਊਰਟੀ ਕੌਸਲ ਤੱਕ ਪਹੁੰਚ ਕਰਨ ਤਾਂ ਜੋ 2002 ਵਿਚ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਸ਼੍ਰੀ ਨਰਿੰਦਰ ਮੋਦੀ ਨੇ 2 ਹਜਾਰ ਮੁਸਲਮਾਨਾਂ ਦਾ ਕਤਲੇਆਮ ਕਰਵਾਇਆ, ਉਹਨਾ ਦੀਆਂ ਮੁਸਲਿਮ ਬੀਬੀਆਂ ਨਾਲ ਜਬਰ ਜਿਨਾਹ ਕਰਵਾਇਆ। ਫਿਰ 2013 ਵਿਚ ਦੁਬਾਰਾ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਸ਼੍ਰੀ ਮੋਦੀ ਨੇ 60 ਹਜਾਰ ਸਿੱਖ ਜਿੰਮੀਦਾਰਾਂ ਨੂੰ ਉਹਨਾ ਦੀਆਂ ਮਲਕੀਅਤ ਜਮੀਨਾਂ ਅਤੇ ਘਰਾਂ ਤੋਂ ਬੇਘਰ ਕੀਤਾ ਗਿਆ ਜਿਹਨਾ ਦਾ ਅੱਜ ਤੱਕ ਮੁੜ ਵਸੇਬਾ ਨਹੀ ਕੀਤਾ ਗਿਆ । ਇਸੇ ਤਰਾ ਫਰਵਰੀ 2020 ਵਿਚ ਸ਼੍ਰੀ ਟਰੰਪ ਦੇ ਦਿੱਲੀ ਦੌਰੇ ਦੌਰਾਨ ਮੋਦੀ ਹਕੂਮਤ ਨੇ ਬੜੇ ਯੋਜਨਾਬੰਧ ਤਰੀਕੇ ਨਾਲ ਮੁਸਲਮਾਨ ਕੌਮ ਦਾ ਕਤਲੇਆਮ ਕਰਵਾਇਆ ਅਤੇ ਉਹਨਾ ਨੂੰ ਬੇਘਰ ਕੀਤਾ। ਇਹਨਾ ਜਿਆਦਤੀਆ ਦੀ ਜਾਂਚ ਕਰਵਾਉਣ ਨਾਲ ਜਿਥੇ ਅਮਰੀਕਾ ਦਾ ਜਮਹੂਰੀਅਤ ਪਸ਼ੰਦ ਹੋਣ ਦਾ ਸਬੂਤ ਮਿਲੇਗਾ, ਉਥੇ ਇੰਡੀਆ ਵਿਚ ਘੱਟ ਗਿਣਤੀ ਕੌਮਾਂ ਸਿੱਖ, ਇਸਾਈ, ਮੁਸਲਮਾਨਾਂ,ਕਬੀਲਿਆ, ਰੰਘਰੇਟਿਆ, ਆਦਿਵਾਸੀਆ ਆਦਿ ਨੂੰ ਇਨਸਾਫ ਦੀ ਉਮੀਦ ਵੱਝੇਗੀ। 

About The Author

Related posts

Leave a Reply

Your email address will not be published. Required fields are marked *