Select your Top Menu from wp menus
Header
Header
ਤਾਜਾ ਖਬਰਾਂ

ਅਮਰੀਕਾ ਦੀ ਸ੍ਰੀ ਟਰੰਪ ਹਕੂਮਤ ਸਿੱਖਾਂ ਤੇ ਹੋਣ ਵਾਲੇ ਨਸ਼ਲੀ ਹਮਲਿਆ ਨੂੰ ਰੋਕਣ ਲਈ ਸੰਜ਼ੀਦਗੀ ਨਾਲ ਅਮਲ ਕਰੇ : ਟਿਵਾਣਾ

ਅਮਰੀਕਾ ਦੀ ਸ੍ਰੀ ਟਰੰਪ ਹਕੂਮਤ ਸਿੱਖਾਂ ਤੇ ਹੋਣ ਵਾਲੇ ਨਸ਼ਲੀ ਹਮਲਿਆ ਨੂੰ ਰੋਕਣ ਲਈ ਸੰਜ਼ੀਦਗੀ ਨਾਲ ਅਮਲ ਕਰੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 6 ਮਾਰਚ ( ) “ਕਿਸੇ ਵੀ ਮੁਲਕ ਦਾ ਵਿਧਾਨ ਜਾਂ ਕੌਮਾਂਤਰੀ ਸਮੁੱਚੇ ਮੁਲਕਾਂ ਦੀ ਜਥੇਬੰਦੀ ਯੂ.ਐਨ.ਓ. ਦਾ ਵਿਧਾਨ ਵੱਖ-ਵੱਖ ਮੁਲਕਾਂ ਵਿਚ ਵਿਚਰਣ ਵਾਲੀਆਂ ਵੱਖ-ਵੱਖ ਕੌਮਾਂ ਜਾਂ ਉਨ੍ਹਾਂ ਵਿਦੇਸ਼ੀਆਂ ਜੋ ਦੂਸਰੇ ਮੁਲਕਾਂ ਵਿਚ ਮਿਹਨਤ ਕਰਕੇ ਕੇਵਲ ਆਪਣੇ ਪਰਿਵਾਰਾਂ ਨੂੰ ਹੀ ਪਾਲਣ ਦੀ ਜਿ਼ੰਮੇਵਾਰੀ ਨਹੀਂ ਨਿਭਾ ਰਹੇ, ਬਲਕਿ ਉਨ੍ਹਾਂ ਦੇਸ਼ਾਂ ਦੀ ਚਹੁਤਰਫ਼ੀ ਤਰੱਕੀ ਵਿਚ ਵੀ ਵੱਡਾ ਯੋਗਦਾਨ ਪਾ ਰਹੇ ਹਨ, ਉਨ੍ਹਾਂ ਉਤੇ ਹੋਣ ਵਾਲੇ ਨਸ਼ਲੀ ਹਮਲੇ ਦੀ ਕੋਈ ਵੀ ਵਿਧਾਨ ਇਜ਼ਾਜਤ ਨਹੀਂ ਦਿੰਦਾ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਅਮਰੀਕਾ, ਨਿਊਜੀਲੈਡ, ਆਸਟ੍ਰੀਆ ਆਦਿ ਕਈ ਮੁਲਕਾਂ ਵਿਚ ਸਿੱਖਾਂ ਅਤੇ ਭਾਰਤੀਆਂ ਉਤੇ ਨਿਰੰਤਰ ਨਸ਼ਲੀ ਹਮਲੇ ਹੁੰਦੇ ਆ ਰਹੇ ਹਨ । ਜਿਵੇ ਕੁਝ ਸਮਾਂ ਪਹਿਲੇ ਕੈਨਸਾਸ ਵਿਚ ਇੰਜਨੀਅਰ ਉਤੇ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ । ਬੀਤੇ ਸਮੇਂ ਵਿਚ ਅਮਰੀਕਾ ਦੇ ਵਿਸਕਾਨਸਿਨ ਵਿਖੇ ਗੁਰਦੁਆਰੇ ਉਤੇ ਹਮਲਾ ਕਰਕੇ ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ । ਬੀਤੇ ਦਿਨੀਂ ਇਕ ਸਿੱਖ ਦੀਪਰਾਏ ਨਾਮ ਦੇ ਨੌਜਵਾਨ ਉਤੇ ਇਕ ਨਕਾਬਪੋਸ ਨੇ ਕੇਵਲ ਹਮਲਾ ਹੀ ਨਹੀਂ ਕੀਤਾ, ਬਲਕਿ “ਆਪਣੇ ਦੇਸ਼ ਵਾਪਸ ਜਾਓ” ਦੀ ਆਵਾਜ਼ ਲਗਾਕੇ ਪ੍ਰਤੱਖ ਕਰ ਦਿੱਤਾ ਗਿਆ ਹੈ ਕਿ ਅਮਰੀਕਾ ਵਰਗੇ ਵੱਡੇ ਜਮਹੂਰੀਅਤ ਪਸੰਦ ਮੁਲਕ ਵਿਚ ਵੀ ਇਕ ਵੱਡੀ ਸਾਜਿ਼ਸ ਅਧੀਨ ਸਮੇਂ-ਸਮੇਂ ਤੇ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ, ਉਨ੍ਹਾਂ ਵਿਚ ਦਹਿਸਤ ਪੈਦਾ ਕਰਕੇ ਅਮਰੀਕਾ ਛੱਡਣ ਲਈ ਮਨੁੱਖਤਾ ਵਿਰੋਧੀ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਜੋ ਕਿ ਸ੍ਰੀ ਟਰੰਪ ਹਕੂਮਤ ਲਈ ਵੱਡੀ ਜਿੰਮੇਵਾਰੀ ਦੀ ਮੰਗ ਕਰਦੀ ਹੈ । ਕਿਉਂਕਿ ਅਜਿਹੇ ਹਮਲੇ ਮਹੀਨੇ-ਦੋ ਮਹੀਨੇ ਦੇ ਵਕਫੇ ਬਾਅਦ ਹੋ ਰਹੇ ਹਨ । ਜਿਸ ਨੂੰ ਸਖ਼ਤੀ ਨਾਲ ਰੋਕਣ ਲਈ ਟਰੰਪ ਹਕੂਮਤ ਨੂੰ ਪਹਿਲ ਦੇ ਆਧਾਰ ਤੇ ਜਮਹੂਰੀਅਤ ਅਤੇ ਸਮਾਜਿਕ ਕਦਰਾ-ਕੀਮਤਾ ਨੂੰ ਕਾਇਮ ਰੱਖਦੇ ਹੋਏ ਇਹ ਮਨੁੱਖਤਾ ਪੱਖੀ ਜਿੰਮੇਵਾਰੀ ਅਵੱਸ ਨਿਭਾਉਣੀ ਪਵੇਗੀ । ਵਰਨਾ ਅਮਰੀਕਾ ਵਰਗੇ ਵੱਡੇ ਜਮਹੂਰੀ ਅਤੇ ਅਮਨ ਪਸੰਦ ਮੁਲਕ ਦੇ ਮੱਥੇ ਉਤੇ ਅਤਿ ਸ਼ਰਮਨਾਕ ਕਲੰਕ ਲੱਗਣ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੀ ਨਵੀਂ ਬਣੀ ਸ੍ਰੀ ਟਰੰਪ ਹਕੂਮਤ ਨੂੰ ਇਸ ਦਿਸ਼ਾ ਵੱਲ ਫੌਰੀ ਸੰਜ਼ੀਦਗੀ ਨਾਲ ਕਦਮ ਚੁੱਕਣ ਅਤੇ ਅਮਰੀਕਾ ਵਿਚ ਵੱਸਣ ਵਾਲੇ ਸਿੱਖਾਂ ਅਤੇ ਭਾਰਤੀਆਂ ਦੇ ਜਾਨ-ਮਾਲ ਦੀ ਹਿਫਾਜਿ਼ਤ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਹੋਰ ਵੀ ਵਿਤਕਰੇ ਭਰਿਆ ਅਤੇ ਗੈਰ-ਜਿੰਮੇਵਰਾਨਾ ਭਰਿਆ ਭਾਰਤ ਦੀ ਮੋਦੀ ਹਕੂਮਤ ਦਾ ਵਰਤਾਰਾ ਹੈ ਕਿ ਜਦੋਂ ਵੀ ਇਸ ਤਰ੍ਹਾਂ ਦੇ ਨਸ਼ਲੀ ਹਮਲੇ ਬਾਹਰਲੇ ਮੁਲਕਾਂ ਵਿਚ ਹੁੰਦੇ ਹਨ, ਤਾਂ ਸ੍ਰੀ ਮੋਦੀ ਹਕੂਮਤ ਵੱਲੋਂ ਸੰਬੰਧਤ ਮੁਲਕ ਦੀ ਹਕੂਮਤ ਨੂੰ ਕਦੀ ਵੀ ਰੋਸ ਭਰਿਆ ਅਤੇ ਅਜਿਹੇ ਹਮਲਿਆ ਨੂੰ ਰੋਕਣ ਲਈ ਸਮੇਂ ਨਾਲ ਜਿੰਮੇਵਾਰੀ ਨਹੀਂ ਨਿਭਾਈ ਗਈ । ਜਦੋਂਕਿ ਸਿੱਖ ਕੌਮ ਜਿਸ ਦਾ ਕਿਸੇ ਵੀ ਕੌਮ, ਧਰਮ, ਫਿਰਕੇ ਜਾਂ ਮੁਲਕ ਨਾਲ ਕੋਈ ਰਤੀਭਰ ਵੀ ਨਾ ਤਾਂ ਵੈਰ-ਵਿਰੋਧ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਦੁਸ਼ਮਣੀ । ਬਲਕਿ ਸਿੱਖ ਕੌਮ ਤਾ ਆਪਣੇ ਗੁਰੂ ਸਾਹਿਬਾਨ ਵੱਲੋਂ ਮਿਲੀ ਮਨੁੱਖਤਾ ਪੱਖੀ ਵੱਡਮੁੱਲੀ ਸੋਚ “ਸਰਬੱਤ ਦੇ ਭਲੇ” ਦੇ ਅਧੀਨ ਕੇਵਲ ਦੋਵੇ ਸਮੇਂ ਆਪਣੀ ਕੀਤੀ ਜਾਣ ਵਾਲੀ ਅਰਦਾਸ ਵਿਚ ਹੀ ਮਨੁੱਖਤਾ ਦੀ ਬਿਹਤਰੀ ਨਹੀ ਲੋੜਦੀ, ਬਲਕਿ ਜਿਥੇ ਕਿਤੇ ਵੀ ਦੁਨੀਆਂ ਦੇ ਕਿਸੇ ਹਿੱਸੇ ਵਿਚ ਕੁਦਰਤੀ ਆਫ਼ਤਾ ਜਾਂ ਜੰਗਾਂ-ਯੁੱਧਾਂ ਦੀ ਬਦੌਲਤ ਮਨੁੱਖਤਾ ਦਾ ਜਾਨੀ-ਮਾਲੀ ਨੁਕਸਾਨ ਹੁੰਦਾ ਹੈ, ਅਮਲੀ ਰੂਪ ਵਿਚ ਉਥੇ ਪਹੁੰਚਕੇ ਪੀੜਤਾਂ ਨੂੰ ਡਾਕਟਰੀ ਸਹਾਇਤਾ, ਖਾਣ-ਪੀਣ ਲਈ ਰਾਸ਼ਨ-ਪਾਣੀ ਅਤੇ ਪਹਿਨਣ ਲਈ ਆਪਣੇ ਦਸਵੰਧ ਵਿਚੋ ਮਾਇਆ ਕੱਢਕੇ ਉਸ ਮਨੁੱਖਤਾ ਪੱਖੀ ਉਦਮਾਂ ਵਿਚ ਯੋਗਦਾਨ ਪਾਉਦੀ ਆ ਰਹੀ ਹੈ । ਅਜਿਹੇ ਕਰਦੇ ਹੋਏ ਸਿੱਖ ਕੌਮ ਨੇ ਕਦੀ ਨਹੀਂ ਵਿਚਾਰਿਆ ਕਿ ਪੀੜਤ ਮੁਸਲਮਾਨ ਹੈ, ਹਿੰਦੂ ਹੈ, ਇਸਾਈ ਹੈ, ਬੋਧੀ, ਜੈਨੀ ਹੈ । ਕਿਉਂਕਿ ਸਿੱਖ ਕੌਮ ਨੂੰ ਗੁਰੂ ਸਾਹਿਬਾਨ ਨੇ ਲੋੜਵੰਦਾਂ, ਮਜ਼ਲੂਮਾਂ, ਬੇਸਹਾਰਿਆ ਅਤੇ ਲਤਾੜੇ ਵਰਗਾਂ ਦੀ ਹਰ ਪੱਖੋ ਮਦਦ ਕਰਨ ਅਤੇ ਉਨ੍ਹਾਂ ਉਤੇ ਹੋਣ ਵਾਲੇ ਜ਼ਬਰ-ਜੁਲਮਾਂ ਨੂੰ ਰੋਕਣ ਲਈ ਹਦਾਇਤ ਕੀਤੀ ਹੋਈ ਹੈ । ਇਸ ਲਈ ਅਜਿਹੀ ਕੌਮ ਉਤੇ ਨਸ਼ਲੀ ਹਮਲੇ ਹੋਣੇ ਜਾਂ ਹਕੂਮਤਾਂ ਦੀਆਂ ਸਾਜਿ਼ਸਾਂ ਰਾਹੀ ਦਹਿਸ਼ਤ ਪੈਦਾ ਕਰਨੀ, ਗੈਰ-ਇਨਸਾਨੀਅਤ ਅਤੇ ਗੈਰ-ਸਮਾਜਿਕ ਅਮਲ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਅਮਰੀਕਾ ਦੀ ਹਕੂਮਤ ਨੂੰ ਇਸ ਦਿਸ਼ਾ ਵੱਲ ਤੁਰੰਤ ਕਦਮ ਉਠਾਉਣ ਦੀ ਮੰਗ ਕਰਦਾ ਹੈ, ਉਥੇ ਭਾਰਤ ਦੀ ਮੋਦੀ ਹਕੂਮਤ ਦੀ ਵਿਦੇਸ਼ ਵਜ਼ੀਰ ਸ੍ਰੀਮਤੀ ਸੁਸਮਾ ਸਿਵਰਾਜ ਨੂੰ ਆਪਣੀਆ ਜਿੰਮੇਵਾਰੀਆਂ ਨੂੰ ਤਨਦੇਹੀ ਨਾਲ ਪੂਰਨ ਕਰਨ, ਭਾਰਤੀਆਂ ਅਤੇ ਸਿੱਖਾਂ ਦੀ ਹਰ ਤਰ੍ਹਾਂ ਹਿਫਾਜਤ ਕਰਨ ਦੇ ਪ੍ਰਬੰਧ ਕਰਨ ਦੀ ਵੀ ਜੋਰਦਾਰ ਮੰਗ ਕਰਦਾ ਹੈ ।

About The Author

Related posts

Leave a Reply

Your email address will not be published. Required fields are marked *