Select your Top Menu from wp menus
Header
Header
ਤਾਜਾ ਖਬਰਾਂ

ਅਮਰੀਕਾ ਦੀ ਸ੍ਰੀ ਟਰੰਪ ਹਕੂਮਤ ਪੀੜ੍ਹਤ ਸਿੱਖਾਂ ਨੂੰ ਜੇ਼ਲ੍ਹਾਂ ਵਿਚ ਬੰਦੀ ਕਰਨ ਦੀ ਬਜਾਇ, ਉਨ੍ਹਾਂ ਨੂੰ ਰਫਿਊਜੀ ਪ੍ਰਵਾਨ ਕਰਕੇ ਕੌਮਾਂਤਰੀ ਸਹੂਲਤਾਂ ਪ੍ਰਦਾਨ ਕਰੇ : ਮਾਨ

ਅਮਰੀਕਾ ਦੀ ਸ੍ਰੀ ਟਰੰਪ ਹਕੂਮਤ ਪੀੜ੍ਹਤ ਸਿੱਖਾਂ ਨੂੰ ਜੇ਼ਲ੍ਹਾਂ ਵਿਚ ਬੰਦੀ ਕਰਨ ਦੀ ਬਜਾਇ, ਉਨ੍ਹਾਂ ਨੂੰ ਰਫਿਊਜੀ ਪ੍ਰਵਾਨ ਕਰਕੇ ਕੌਮਾਂਤਰੀ ਸਹੂਲਤਾਂ ਪ੍ਰਦਾਨ ਕਰੇ : ਮਾਨ

ਫ਼ਤਹਿਗੜ੍ਹ ਸਾਹਿਬ, 16 ਜੁਲਾਈ ( ) “ਕੌਮਾਂਤਰੀ ਕਾਨੂੰਨ ਅਨੁਸਾਰ ਜਦੋਂ ਕਿਸੇ ਮੁਲਕ ਦੀ ਜ਼ਾਬਰ ਹਕੂਮਤ ਉਥੋਂ ਦੇ ਕਿਸੇ ਖਾਸ ਫਿਰਕੇ, ਕੌਮ, ਕਬੀਲੇ ਉਤੇ ਗੈਰ-ਕਾਨੂੰਨੀ ਅਤੇ ਗੈਰ-ਇਨਸਾਨੀਅਤ ਤਰੀਕੇ ਕੀਤੇ ਜਾਣ ਵਾਲੇ ਜ਼ਬਰ-ਜੁਲਮ ਦੀ ਬਦੌਲਤ, ਉਸ ਫਿਰਕੇ ਜਾਂ ਕੌਮ ਦੇ ਲੋਕ ਮਜ਼ਬੂਰੀ ਵੱਸ ਆਪਣੀਆ ਜਾਨਾਂ ਦੀ ਸੁਰੱਖਿਆ ਲਈ ਕਿਸੇ ਦੂਸਰੇ ਮੁਲਕ ਵਿਚ ਦਾਖਲ ਹੋ ਜਾਣ ਤਾਂ ਅਜਿਹੇ ਪੀੜ੍ਹਤ ਫਿਰਕੇ ਜਾਂ ਕੌਮ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ‘ਰਫਿਊਜੀ’ ਤੌਰ ਤੇ ਮਾਨਤਾ ਦੇ ਕੇ ਉਸ ਮੁਲਕ ਵਿਚ ਰਹਿਣ ਦੀ ਕਾਨੂੰਨੀ ਇਜ਼ਾਜਤ ਦਿੱਤੀ ਜਾਂਦੀ ਹੈ ਅਤੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਅਜਿਹੇ ਪੀੜ੍ਹਤ ਰਫਿਊਜੀਆ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆ ਜਾਂਦੀਆ ਹਨ । ਹੁਣ ਜਦੋਂ ਬੀਤੇ ਲੰਮੇਂ ਸਮੇਂ ਤੋਂ ਇੰਡੀਆਂ ਦੇ ਜ਼ਾਬਰ ਤੇ ਮੁਤੱਸਵੀ ਸੋਚ ਦੇ ਮਾਲਕ ਹੁਕਮਰਾਨ ਸਿੱਖ ਕੌਮ ਦੀਆਂ ਜਾਨਾਂ ਨਾਲ ਖਿਲਵਾੜ ਕਰਕੇ ਅਤੇ ਉਨ੍ਹਾਂ ਉਤੇ ਗੈਰ-ਕਾਨੂੰਨੀ ਅਤੇ ਗੈਰ-ਇਨਸਾਨੀਅਤ ਤਰੀਕੇ ਤਸੱਦਦ, ਜੁਲਮ ਕਰਕੇ ਵੱਡੀ ਦਹਿਸਤ ਪੈਦਾ ਕਰਦੇ ਆ ਰਹੇ ਹਨ ਤਾਂ ਪੰਜਾਬ ਅਤੇ ਇੰਡੀਆ ਵਿਚ ਵੱਸਣ ਵਾਲੀ ਸਿੱਖ ਨੌਜ਼ਵਾਨੀ ਅਮਰੀਕਾ ਅਤੇ ਹੋਰਨਾਂ ਮੁਲਕਾਂ ਵਿਚ ਆਪਣੀਆ ਕੀਮਤੀ ਜਾਨਾਂ ਨੂੰ ਸੁਰੱਖਿਅਤ ਕਰਨ ਲਈ ਬਾਹਰਲੇ ਮੁਲਕਾਂ ਵਿਚ ਦਾਖਲ ਹੋ ਰਹੇ ਹਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਅਮਰੀਕਾ ਵਿਚ ਦਾਖਲ ਹੋਣ ਵਾਲੇ ਸਿੱਖ ਬੱਚਿਆਂ ਨੂੰ ਉਥੋਂ ਦੀ ਟਰੰਪ ਹਕੂਮਤ ਜੇਲ੍ਹਾਂ ਵਿਚ ਜਾ ਤਾਂ ਬੰਦੀ ਬਣਾ ਰਹੀ ਹੈ ਜਾਂ ਫਿਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਫਿਰ ਮੌਤ ਦੇ ਮੂੰਹ ਵਿਚ ਇੰਡੀਆ ਭੇਜਣ ਦੀ ਕਾਰਵਾਈ ਕਰ ਰਹੀ ਹੈ । ਜੋ ਕਿ ਗੈਰ-ਇਨਸਾਨੀਅਤ ਅਤੇ ਕੌਮਾਂਤਰੀ ਕਾਨੂੰਨਾਂ ਦਾ ਘੋਰ ਉਲੰਘਣ ਕਰਨ ਵਾਲੇ ਦੁੱਖਦਾਇਕ ਅਮਲ ਹਨ । ਜਦੋਂਕਿ ਸ੍ਰੀ ਟਰੰਪ ਹਕੂਮਤ ਨੂੰ ਚਾਹੀਦਾ ਹੈ ਕਿ ਅਜਿਹੇ ਸਿੱਖ ਨੌਜ਼ਵਾਨ ਜੋ ਮਜ਼ਬੂਰੀ ਵੱਸ ਆਪਣੇ ਘਰ-ਬਾਰ ਅਤੇ ਪਰਿਵਾਰਾਂ ਨੂੰ ਛੱਡਕੇ ਅਮਰੀਕਾ ਵਿਚ ਦਾਖਲ ਹੋ ਰਹੇ ਹਨ, ਉਨ੍ਹਾਂ ਨੂੰ ਜੇਲ੍ਹਾਂ ਵਿਚ ਬੰਦੀ ਬਣਾਉਣ ਜਾਂ ਇੰਡੀਆ ਵਾਪਸ ਭੇਜਣ ਦੀਆਂ ਅਣਮਨੁੱਖੀ ਕਾਰਵਾਈਆ ਬੰਦ ਕਰਕੇ ਅਜਿਹੇ ਸਿੱਖ ਬੱਚਿਆਂ ਨੂੰ ‘ਰਫਿਊਜੀ’ ਪ੍ਰਵਾਨ ਕਰਕੇ ਅਮਰੀਕਾ ਆਪਣੇ ਮੁਲਕ ਵਿਚ ਰਹਿਣ ਦੀ ਕਾਨੂੰਨੀ ਇਜ਼ਾਜਤ ਦੇਵੇ ਅਤੇ ਰਫਿਊਜੀ ਕਾਨੂੰਨ ਤੇ ਨਿਯਮਾਂ ਨਾਲ ਸੰਬੰਧਤ ਸਹੂਲਤਾਂ ਪ੍ਰਦਾਨ ਕਰੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੀ ਮੌਜੂਦਾ ਟਰੰਪ ਹਕੂਮਤ ਵੱਲੋਂ ਸਿੱਖ ਬੱਚਿਆਂ ਨਾਲ ਕੀਤੇ ਜਾ ਰਹੇ ਗੈਰ-ਇਨਸਾਨੀਅਤ ਅਮਲਾਂ ਰਾਹੀ ਜੇਲ੍ਹਾਂ ਵਿਚ ਬੰਦੀ ਬਣਾਉਣ ਜਾਂ ਇੰਡੀਆ ਵਾਪਸ ਮੌਤ ਦੇ ਮੂੰਹ ਵਿਚ ਭੇਜਣ ਉਤੇ ਡੂੰਘਾਂ ਦੁੱਖ ਜ਼ਾਹਰ ਕਰਦੇ ਹੋਏ ਅਤੇ ਅਮਰੀਕਾ ਦੀ ਸਰਕਾਰ ਨੂੰ ਅਜਿਹੇ ਸਿੱਖ ਬੱਚਿਆਂ ਅਤੇ ਪਰਿਵਾਰਾਂ ਨੂੰ ‘ਰਫਿਊਜੀ’ ਤੌਰ ਤੇ ਮਾਨਤਾ ਦੇਣ ਦੀ ਸੰਜ਼ੀਦਗੀ ਭਰੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਬੀਤੇ ਸਮੇਂ ਵਿਚ ਕੈਨੇਡਾ ਦੇ ਓਟਾਰੀਓ ਸੂਬੇ ਦੀ ਅਸੈਬਲੀ ਨੇ ਸਿੱਖਾਂ ਉਤੇ ਇੰਡੀਆ ਦੇ ਹੁਕਮਰਾਨਾਂ ਵੱਲੋਂ ਕੀਤੇ ਜ਼ਬਰ-ਜੁਲਮਾਂ ਸੰਬੰਧੀ ‘ਸਿੱਖ ਨਸ਼ਲਕੁਸੀ ਨਵੰਬਰ 84’ ਦਾ ਮਤਾ ਪਾਸ ਕਰਕੇ ਅਤੇ ਬੀਤੇ ਕੱਲ੍ਹ ਅਮਰੀਕਾ ਦੇ ਕਨੈਕਟੀਕਟ ਸੂਬੇ ਵੱਲੋਂ ਬਿਲ ਨੰਬਰ 489 ਰਾਹੀ ਸਿੱਖ ਕਲਤੇਆਮ ਨੂੰ ਸਿੱਖ ਨਸ਼ਲਕੁਸੀ ਦਾ ਦਰਜਾ ਦੇਣ ਦਾ ਮਤਾ ਪਾਸ ਕਰਵਾਉਦੇ ਹੋਏ ਆਉਣ ਵਾਲੇ ਸਮੇਂ ਦੌਰਾਨ ਨਵੰਬਰ ਦੇ ਮਹੀਨੇ ਨੂੰ ‘ਸਿੱਖ ਨਸ਼ਲਕੁਸੀ ਯਾਦਗਰ ਦਿਹਾੜਾ’ ਮਨਾਉਣ ਦਾ ਐਲਾਨ ਕੀਤਾ ਹੈ ਅਤੇ ਇਸ ਸੰਬੰਧੀ ਕਨੈਕਟੀਕਟ ਸੂਬੇ ਦੇ ਸਕੂਲਾਂ ਵਿਚ ਨਸ਼ਲਕੁਸੀ ਸੰਬੰਧੀ ਪੜ੍ਹਾਉਣ ਬਾਰੇ ਫੈਸਲਾ ਕੀਤਾ ਹੈ । ਜੋ ਕਿ ਉਥੋਂ ਦਾ ਕਾਨੂੰਨ ਬਣ ਗਿਆ ਹੈ, ਹੁਣ ਅਮਰੀਕਾ ਨੂੰ ਸਿੱਖ ਕੌਮ ਦੀ ਹੋਈ ਨਸ਼ਲਕੁਸੀ ਦੇ ਸੱਚ ਨੂੰ ਪ੍ਰਵਾਨ ਕਰਦੇ ਹੋਏ ਅਮਰੀਕਾ ਵਿਚ ਦਾਖਲ ਹੋਣ ਵਾਲੇ ਸਿੱਖ ਬੱਚਿਆਂ ਦੀਆਂ ਜਿੰਦਗਾਨੀਆ ਦੇ ਗੰਭੀਰ ਮੁੱਦੇ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੂੰ ਰਫਿਊਜੀ ਤੌਰ ਤੇ ਕਾਨੂੰਨੀ ਮਾਨਤਾ ਦੇਣੀ ਬਣਦੀ ਹੈ ਅਤੇ ਰਫਿਊਜੀ ਕਾਨੂੰਨ ਅਨੁਸਾਰ ਸਭ ਸਹੂਲਤਾਂ ਵੀ ਦਿੱਤੀਆ ਜਾਣੀਆ ਚਾਹੀਦੀਆ ਹਨ ।

ਸ. ਮਾਨ ਨੇ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਮਰੀਕਾ ਵਿਚ ਕੰਮ ਕਰ ਰਹੀ ਸਿੱਖ ਫਾਰ ਜਸਟਿਸ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਜਦੋਂ ਐਸ.ਜੀ.ਪੀ.ਸੀ. ਸ. ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਨੂੰ ਰੁਕਵਾਉਣ ਲਈ ਬੀਤੇ ਸਮੇਂ ਪਾਈ ਗਈ ਅਪੀਲ ਦੀ ਸਹੀ ਢੰਗ ਨਾਲ ਕਾਨੂੰਨੀ ਚਾਰਜੋਈ ਕਰਨ ਵਿਚ ਅਸਫ਼ਲ ਰਹੀ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆ ਨੂੰ ਸਜ਼ਾਵਾ ਦਿਵਾਉਣ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ, ਸ਼ਹੀਦ ਭਾਈ ਗੁਰਜੀਤ ਸਿੰਘ ਦੇ ਕਾਤਲਾ ਨੂੰ ਸਜ਼ਾਵਾਂ ਦਿਵਾਉਣ ਅਤੇ ਜੇਲ੍ਹਾਂ ਵਿਚ ਲੰਮੇ ਸਮੇਂ ਤੋਂ ਜਬਰੀ ਬੰਦੀ ਬਣਾਏ ਗਏ ਸਿੱਖਾਂ ਨੂੰ ਰਿਹਾਅ ਕਰਵਾਉਣ ਦੀਆਂ ਜਿ਼ੰਮੇਵਾਰੀਆ ਪੂਰੀਆ ਨਹੀਂ ਕਰਵਾ ਸਕੀ ਤਾਂ ਹੁਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਫਾਰ ਜਸਟਿਸ ਅਤੇ ਐਸ.ਜੀ.ਪੀ.ਸੀ. ਨੂੰ ਸਮੂਹਿਕ ਤੌਰ ਤੇ ਕੌਮਾਂਤਰੀ ਪੱਧਰ ਦੇ ਕਾਬਲ ਵਕੀਲਾਂ ਅਤੇ ਕਾਨੂੰਨਦਾਨਾ ਦਾ ਪ੍ਰਬੰਧ ਕਰਕੇ ਉਪਰੋਕਤ ਬਰਗਾੜੀ ਮੋਰਚੇ ਦੇ ਮਿਸ਼ਨ ਦੀ ਪੂਰਤੀ ਲਈ ਮੋਹਰੀ ਹੋ ਕੇ ਜਿੰਮੇਵਾਰੀਆ ਨਿਭਾਉਣੀਆ ਬਣਦੀਆ ਹਨ । ਤਾਂ ਕਿ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੀ ਆਵਾਜ਼ ਬੁਲੰਦ ਕਰਦੇ ਹੋਏ ਹਿੰਦੂਤਵ ਹੁਕਮਰਾਨਾਂ ਵੱਲੋਂ ਸਿੱਖ ਕੌਮ ਉਤੇ ਹੋ ਰਹੀਆ ਜਿਆਦਤੀਆ ਦਾ ਅੰਤ ਕਰਵਾਇਆ ਜਾ ਸਕੇ ਅਤੇ ਜੋ ਉਪਰੋਕਤ ਐਸ.ਜੀ.ਪੀ.ਸੀ. ਜੋ ਸਿੱਖ ਕੌਮ ਦੀ ਪਾਰਲੀਮੈਂਟ ਹੈ, ਉਸ ਉਤੇ ਕਬਜਾ ਜਮਾਈ ਬੈਠੇ ਗੈਰ-ਜਿ਼ੰਮੇਵਰਾਨਾ ਮੈਬਰਾਂ ਤੇ ਅਹੁਦੇਦਾਰਾਂ ਨੂੰ ਸਮੁੱਚੀ ਸਿੱਖ ਕੌਮ ਉਨ੍ਹਾਂ ਅਹੁਦਿਆ ਤੋਂ ਫਾਰਗ ਕਰਨ ਅਤੇ ਕੌਮ ਦੀ ਇਮਾਨਦਾਰੀ ਨਾਲ ਜਿ਼ੰਮੇਵਾਰੀ ਨਿਭਾਉਣ ਵਾਲੀਆ ਸਖਸ਼ੀਅਤਾਂ ਨੂੰ ਇਨ੍ਹਾਂ ਸੰਸਥਾਵਾਂ ਉਤੇ ਸਤਿਕਾਰ ਸਹਿਤ ਲਿਆ ਸਕੇ ਅਤੇ ਸਿੱਖ ਕੌਮ ਦੀ ਆਨ-ਸ਼ਾਨ ਨੂੰ ਕੌਮਾਂਤਰੀ ਪੱਧਰ ਤੇ ਬਰਕਰਾਰ ਰੱਖਣ ਵਿਚ ਆਪਣੀ ਜਿੰਮੇਵਾਰੀ ਨਿਭਾਅ ਸਕੇ ।

webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *