Verify Party Member
Header
Header
ਤਾਜਾ ਖਬਰਾਂ

ਅਮਰੀਕਨ ਸਨੇਟਰਜ਼ ਅਤੇ ਕਾਂਗਰਸਮੈਨ ਵੱਲੋਂ ‘ਖ਼ਾਲਸਾ ਡੇ’ ਨੂੰ ਕੌਮਾਂਤਰੀ ਪੱਧਰ ਤੇ ਮਾਨਤਾ ਦੇਣ ਦਾ ਪਾਸ ਕੀਤਾ ਗਿਆ ਮਤਾ ਸਵਾਗਤਯੋਗ : ਮਾਨ

ਅਮਰੀਕਨ ਸਨੇਟਰਜ਼ ਅਤੇ ਕਾਂਗਰਸਮੈਨ ਵੱਲੋਂ ‘ਖ਼ਾਲਸਾ ਡੇ’ ਨੂੰ ਕੌਮਾਂਤਰੀ ਪੱਧਰ ਤੇ ਮਾਨਤਾ ਦੇਣ ਦਾ ਪਾਸ ਕੀਤਾ ਗਿਆ ਮਤਾ ਸਵਾਗਤਯੋਗ : ਮਾਨ

ਚੰਡੀਗੜ੍ਹ, 12 ਅਪ੍ਰੈਲ ( ) “ਅਮਰੀਕਾ ਦੇ ਸਨੇਟਰਜ਼ ਅਤੇ ਕਾਂਗਰਸਮੈਨ ਵੱਲੋਂ ਸਿੱਖ ਕੌਮ ਦੇ ਵਿਸਾਖੀ ਦੇ ਮਹਾਨ ਦਿਹਾੜੇ ਦੀ ਮਨੁੱਖਤਾ ਪੱਖੀ ਅਤੇ ਇਨਸਾਨੀਅਤ ਪੱਖੀ ਮਹਾਨਤਾ ਨੂੰ ਡੂੰਘੀ ਤਰ੍ਹਾਂ ਸਮਝਦੇ ਹੋਏ ਜੋ ਇਸ ਦਿਨ ਨੂੰ ਬਤੌਰ ‘ਖ਼ਾਲਸਾ ਡੇ’ ਦੇ ਕੌਮਾਂਤਰੀ ਪੱਧਰ ਤੇ ਮਨਾਉਣ ਲਈ ਮਾਨਤਾ ਦਿੰਦੇ ਹੋਏ ਮਤਾ ਪਾਇਆ ਗਿਆ ਹੈ, ਇਸ ਉਦਮ ਨਾਲ ਸਿੱਖ ਕੌਮ ਦੀ ਸੇਵਾਭਾਵ, ਸਰਬੱਤ ਦਾ ਭਲੇ ਵਾਲੀ ਸੋਚ, ਹਰ ਤਰ੍ਹਾਂ ਦੇ ਜ਼ਬਰ-ਜੁਲਮ ਤੇ ਬੇਇਨਸਾਫ਼ੀ ਵਿਰੁੱਧ ਜਮਹੂਰੀਅਤ ਅਤੇ ਅਮਨਮਈ ਤਰੀਕੇ ਆਵਾਜ਼ ਬੁਲੰਦ ਕਰਨ, ਸਮੁੱਚੇ ਸੰਸਾਰ ਵਿਚ ਅਮਨ-ਚੈਨ ਦੀ ਮਜ਼ਬੂਤੀ ਕਰਨ ਦੀ ਸੋਚ ਨੂੰ ਵੱਡਾ ਬਲ ਮਿਲੇਗਾ ਅਤੇ ਸਿੱਖ ਕੌਮ ਦੀ ਪਹਿਚਾਣ ਵਿਚ ਬੜੌਤਰੀ ਆਵੇਗੀ ਅਤੇ ਸਮੁੱਚੇ ਸੰਸਾਰ ਵਿਚ ਵੱਸਣ ਵਾਲਾ ਸਿੱਖ ਦੂਸਰੀਆਂ ਕੌਮਾਂ ਅਤੇ ਧਰਮਾਂ ਦੇ ਨਿਵਾਸੀਆ ਨੂੰ ਇਸ ਮਹਾਨ ਦਿਨ ਤੇ ਆਪਣਾ ਕੌਮੀ ਸੰਦੇਸ਼ ਦੇਣ ਵਿਚ ਵੀ ਕਾਮਯਾਬ ਹੋਵੇਗਾ । ਇਸ ਲਈ ਅਸੀਂ ਸਮੁੱਚੇ ਅਮਰੀਕਨ ਤੇ ਉਥੋ ਦੇ ਨਿਵਾਸੀਆ ਦੇ ਚੁਣੇ ਹੋਏ ਨੁਮਾਇੰਦਿਆ ਕਾਂਗਰਸਮੈਨ ਤੇ ਸਨੇਟਰਜ਼ ਦਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਹਾਂ ਅਤੇ ਉਮੀਦ ਵੀ ਕਰਦੇ ਹਾਂ ਕਿ ਜੋ ਅਮਰੀਕਾ ਵਿਚ ਸਿੱਖਾਂ ਉਤੇ ਕਦੀ-ਕਦਾਈ ਨਸ਼ਲੀ ਹਮਲੇ ਹੋ ਰਹੇ ਹਨ, ਉਨ੍ਹਾਂ ਨੂੰ ਉਹ ਸਹੀ ਦਿਸ਼ਾ ਵੱਲ ਰੋਕਣ ਵਿਚ ਵੀ ਆਪਣੇ ਉਦਮ ਜਾਰੀ ਰੱਖਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੇ ਸਮੁੱਚੇ ਸਨੇਟਰਜ਼ ਅਤੇ ਕਾਂਗਰਸਮੈਨ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਅਤੇ ਸਮੁੱਚੀ ਸਿੱਖ ਕੌਮ ਵੱਲੋਂ ਵਿਸਾਖੀ ਦੇ ਦਿਹਾੜੇ ਵਾਲੇ ਦਿਨ ਨੂੰ ‘ਖ਼ਾਲਸਾ ਡੇ’ ਵੱਜੋ ਮਾਨਤਾ ਦੇਣ ਅਤੇ ਸਿੱਖ ਕੌਮ ਨਾਲ ਅਮਰੀਕਨਾਂ ਦੀ ਸਾਂਝ ਨੂੰ ਹੋਰ ਪ੍ਰਪੱਕ ਕਰਨ ਦੇ ਕੀਤੇ ਗਏ ਉਦਮਾਂ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਅਤੇ ਅਮਰੀਕਾ ਵਿਚ ਵੱਸਣ ਵਾਲੇ ਸਿੱਖਾਂ ਦੇ ਜਾਨ-ਮਾਲ ਦੀ ਪੂਰਨ ਹਿਫਾਜਤ ਕਰਨ ਦਾ ਪ੍ਰਬੰਧ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਕ ਵੱਖਰੇ ਬਿਆਨ ਵਿਚ ਚੰਡੀਗੜ੍ਹ ਵਿਖੇ ਪੰਜਾਬ ਯੂਨੀਵਰਸਿਟੀ ਦੇ ਉਨ੍ਹਾਂ ਵਿਦਿਆਰਥੀਆਂ ਜਿਨ੍ਹਾਂ ਵੱਲੋਂ ਅਮਨਮਈ ਤੇ ਜਮਹੂਰੀਅਤ ਤਰੀਕੇ ਆਪਣੀ ਯੂਨੀਵਰਸਿਟੀ ਅਤੇ ਕਾਲਜ ਫ਼ੀਸਾਂ ਦੇ ਹੋਏ ਭਾਰੀ ਵਾਧੇ ਨੂੰ ਘੱਟ ਕਰਨ ਤੇ ਹੋਰ ਜਾਇਜ ਮੰਗਾਂ ਲਈ ਪ੍ਰਦਰਸ਼ਨ ਕਰ ਰਹੇ ਸਨ, ਉਤੇ ਚੰਡੀਗੜ੍ਹ ਪੁਲਿਸ ਵੱਲੋਂ ਕੀਤੇ ਗਏ ਅੰਨ੍ਹੇਵਾਹ ਲਾਠੀਚਾਰਜ ਅਤੇ ਉਨ੍ਹਾਂ ਉਤੇ ਦੇਸ਼ ਧ੍ਰੋਹ ਦੇ ਕੇਸ ਦਰਜ ਕਰਨ ਦੇ ਭੜਕਾਓ ਕਾਰਵਾਈਆ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਉਨ੍ਹਾਂ ਵਿਦਿਆਰਥੀਆਂ ਉਤੇ ਪਾਏ ਕੇਸਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਉੱਚ ਡਿਗਰੀਆਂ ਹਾਸਲ ਕਰਕੇ ਵੱਖ-ਵੱਖ ਖੇਤਰਾਂ ਵਿਚ ਵੱਡੇ ਉਦਮ ਕਰਕੇ ਨਿਮਾਣਾ ਖੱਟਣਾ ਹੈ ਅਤੇ ਇਥੋ ਦੀ ਤਰੱਕੀ ਵਿਚ ਡੂੰਘਾਂ ਯੋਗਦਾਨ ਪਾਉਣਾ ਹੈ, ਉਨ੍ਹਾਂ ਉਤੇ ਗੈਰ-ਕਾਨੂੰਨੀ ਤੇ ਗੈਰ-ਸਮਾਜਿਕ ਢੰਗਾਂ ਰਾਹੀ ਲਾਠੀਚਾਰਜ ਕਰਨਾ ਤੇ ਦੇਸ਼ ਧ੍ਰੋਹ ਦੇ ਕੇਸ ਦਰਜ ਕਰਨਾ ਚੰਡੀਗੜ੍ਹ ਨਿਜਾਮ ਦੀ ਵੱਡੀ ਬੇਸਮਝੀ ਅਤੇ ਮਾਹੌਲ ਨੂੰ ਗੰਧਲਾ ਕਰਨ ਵਾਲੇ ਅਮਲ ਹਨ । ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਿਲਕੁਲ ਬਰਦਾਸਤ ਨਹੀਂ ਕਰੇਗਾ । ਕਿਉਂਕਿ ਪੜ੍ਹਨ ਵਾਲੇ ਵਿਦਿਆਰਥੀਆਂ ਨੇ ਅਜਿਹਾ ਕੋਈ ਵੀ ਗੈਰ-ਕਾਨੂੰਨੀ ਅਮਲ ਨਹੀਂ ਕੀਤਾ ਜਿਸ ਨਾਲ ਉਨ੍ਹਾਂ ਉਤੇ ਦੇਸ਼ ਧ੍ਰੋਹ ਦੇ ਕੇਸ ਦਰਜ ਕੀਤੇ ਜਾਣ । ਅਜਿਹੇ ਅਮਲ ਹਿੰਦੂਤਵ ਅਫ਼ਸਰਸ਼ਾਹੀ ਵੱਲੋਂ ਕੱਟੜਵਾਦੀ ਸੋਚ ਅਧੀਨ ਕੀਤੇ ਜਾ ਰਹੇ ਹਨ । ਜਿਸ ਨਾਲ ਚੰਡੀਗੜ੍ਹ, ਪੰਜਾਬ ਅਤੇ ਨਾਲ ਦੇ ਸੂਬਿਆਂ ਦੇ ਕਾਲਜਾਂ ਤੇ ਸਕੂਲਾਂ ਦੇ ਵਿਦਿਆਰਥੀਆਂ ਦੀ ਤਾਲੀਮ ਹਾਸਲ ਕਰਨ ਵਾਲੇ ਉਦਮਾਂ ਵਿਚ ਵੱਡੀ ਰੁਕਾਵਟ ਖੜ੍ਹੀ ਕਰਨਾ ਅਤੇ ਬੱਚਿਆਂ ਵਿਚ ਰੋਸ ਪੈਦਾ ਕਰਕੇ ਖੁਦ ਹੀ ਮਾਹੌਲ ਨੂੰ ਗਰਮਾਇਆ ਜਾ ਰਿਹਾ ਹੈ । ਜਿਸਦੇ ਨਤੀਜੇ ਕਿਸੇ ਵੀ ਸਮਾਜ ਲਈ ਲਾਹੇਵੰਦ ਸਾਬਤ ਨਹੀਂ ਹੋ ਸਕਣਗੇ । ਇਸ ਲਈ ਬਿਹਤਰ ਹੋਵੇਗਾ ਕਿ ਜਿਨ੍ਹਾਂ ਪੁਲਿਸ ਅਧਿਕਾਰੀਆ ਨੇ ਇਸ ਲਾਠੀਚਾਰਜ ਦੇ ਅਤੇ ਕੇਸ ਦਰਜ ਕਰਨ ਦੇ ਹੁਕਮ ਕੀਤੇ ਹਨ, ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਦੇਸ਼ ਧ੍ਰੋਹ ਦੇ ਦਰਜ ਕੀਤੇ ਗਏ ਕੇਸ ਤੁਰੰਤ ਵਾਪਸ ਲੈਕੇ ਯੂਨੀਵਰਸਿਟੀ ਦੇ ਵਿਦਿਅਕ ਮਾਹੌਲ ਨੂੰ ਅਮਨਮਈ ਰੱਖਿਆ ਜਾਵੇ ।

About The Author

Related posts

Leave a Reply

Your email address will not be published. Required fields are marked *