Verify Party Member
Header
Header
ਤਾਜਾ ਖਬਰਾਂ

ਅਮਰਨਾਥ ਯਾਤਰੀਆਂ ‘ਤੇ ਹੋਇਆ ਹਮਲਾ ਅਤਿ ਨਿੰਦਨਯੋਗ, ਪਰ ਜਦੋਂ ਤੱਕ ਸਰਕਾਰੀ ਦਹਿਸ਼ਤਗਰਦੀ ਖਤਮ ਨਹੀਂ ਹੁੰਦੀ ਉਦੋਂ ਤੱਕ ਦਹਿਸ਼ਤਗਰਦੀ ਖਤਮ ਨਹੀਂ ਹੋ ਸਕਦੀ: ਮਾਨ

ਅਮਰਨਾਥ ਯਾਤਰੀਆਂ ‘ਤੇ ਹੋਇਆ ਹਮਲਾ ਅਤਿ ਨਿੰਦਨਯੋਗ, ਪਰ ਜਦੋਂ ਤੱਕ ਸਰਕਾਰੀ ਦਹਿਸ਼ਤਗਰਦੀ ਖਤਮ ਨਹੀਂ ਹੁੰਦੀ ਉਦੋਂ ਤੱਕ ਦਹਿਸ਼ਤਗਰਦੀ ਖਤਮ ਨਹੀਂ ਹੋ ਸਕਦੀ: ਮਾਨ
ਫਤਿਹਗੜ੍ਹ ਸਾਹਿਬ (      ) 11 ਜੁਲਾਈ, “ਜੋ ਬਿਤੇ ਦਿਨੀ ਸ਼੍ਰੀਨਗਰ ਵਿੱਚ  ਅਮਰਨਾਥ ਯਾਤਰੀਆਂ ਉਤੇ ਹਮਲਾ ਹੋਇਆ ਹੈ ਅਤੇ ਜਿਸ ਵਿੱਚ 6 ਇਨਸਾਨਾ ਦੀ ਮੌਤ ਹੋ ਗਈ ਹੈ ਅਤੇ ਕੋਈ 12 ਦੇ ਕਰੀਬ ਜਖਮੀ ਹੋਏ ਹਨ, ਇਹ ਕਾਰਵਾਈ ਇਨਸਾਨੀ ਪੱਖ ਤੋਂ ਅਤਿ ਨਿੰਦਨਯੋਗ ਹੈ, ਜਿਸ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਨਖੇਧੀ ਕਰਦਾ ਹੋਇਆ ਮ੍ਰਿਤਕ ਅਤੇ ਪੀੜਤ ਪਰਿਵਾਰਾ ਨਾਲ ਜਿਥੇ ਡੁੰਘੀ ਹਮਦਰਦੀ ਪ੍ਰਗਟ ਕਰਦਾ ਹੈ, ਉਥੇ ਭਾਰਤ ਦੀ ਮੋਦੀ ਹਕੁਮਤ ਵਲੋਂ ਕਸ਼ਮੀਰ ਵਿੱਚ ਮੁਸਲਮਾਨਾ ਅਤੇ ਹੋਰ ਸੁਬਿਆਂ ਵਿੱਚ ਦਲਿਤਾਂ, ਕਬੀਲਿਆਂ, ਸਿਕਲੀਗਰ ਸਿੱਖਾਂ ਉਤੇ ਹੋਣ ਵਾਲੀ ਸਰਕਾਰੀ ਦਹਿਸ਼ਤਗਰਦੀ ਨੂੰ ਹੀ ਦੋਸ਼ੀ ਠਹਿਰਾਉਂਦਾ ਹੈ। ਜਿਸ ਦੀ ਬਦੋਲਤ ਦੂਸਰੀ ਦਸ਼ਿਤਗਰਦੀ ਉਤਪਨ ਹੁੰਦੀ ਹੈ”।
ਇਹ ਵਿਚਾਰ ਸ ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰਨਾਥ ਯਾਤਰੀਆਂ ਉਤੇ ਹੋਏ ਹਮਲੇ ਉਤੇ ਡੁੰਘਾ ਦੁੱਖ ਜਾਹਿਰ ਕਰਦੇ ਹੋਏ ਅਤੇ ਇਸ ਲਈ ਸਰਕਾਰੀ ਦਹਿਸ਼ਤਗਰਦੀ ਨੂੰ ਦੋਸ਼ੀ ਠਹਿਰਾਉਂਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਨਤਾ, ਘੱਟ ਗਿਨਤੀ ਕੌਮਾਂ ਜਾਂ ਕਬੀਲਿਆਂ ਦੇ ਨਿਵਾਸੀਆਂ ਵਿੱਚ ਉਸ ਸਮੇਂ ਹੀ ਦਹਿਸ਼ਤਗਰਦੀ ਉਤਪਨ ਹੁੰਦੀ ਹੈ, ਜਦੋਂ ਵੱਡੇ ਪੱਧਰ ਉਤੇ ਹੁਕਮਰਾਨਾਂ ਵਲੋਂ ਇਨ੍ਹਾਂ ਵਰਗਾ ਉਤੇ ਜ਼ਬਰ-ਜੁਲਮ ਕੀਤੇ ਜਾਣ ਅਤੇ ਉਹਨਾਂ ਨਾਲ ਖੂਣ ਦੀ ਹੋਲੀ ਖੇਡਣ ਲਈ ਫੌਜ਼, ਪੈਰਾ ਮਿਲਟਰੀ ਫੋਰਸਾਂ ਨੂੰ ਖੁੱਲੀ ਇਜਾਜਤ ਦੇ ਦਿੱਤੀ ਜਾਵੇ। ਜਿਵੇਂ ਕਸ਼ਮੀਰ ਵਿੱਚ ਮੁਸਲਿਮ ਨੌਜਵਾਨਾਂ ਨੂੰ ਖੁੱਲੇ ਆਮ ਗੋਲੀ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੂਸਰੇ ਸੂਬਿਆਂ ਰਾਜਸਥਾਨ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਯੂਪੀ, ਬਿਹਾਰ, ਛੱਤੀਸਗੜ੍ਹ ਆਦਿ ਸੂਬਿਆਂ ਵਿੱਚ ਵੱਸਣ ਵਾਲੇ ਕਬੀਲਿਆਂ ਘੱਟ ਗਿਣਤੀ ਕੌਮਾਂ ਨਾਲ ਬਹੁ ਗਿਣਤੀ ਵਲੋਂ ਨਿਰੰਤਰ ਹਮਲੇ ਜਾਰੀ ਹਨ ਅਤੇ ਇਹਨਾ ਉਤੇ ਜਬਰੀ ਹਿੰਦੂਤਵ ਪ੍ਰੋਗਰਾਮ ਠੋਸੇ ਜਾ ਰਹੇ ਹਨ, ਉਨ੍ਹਾਂ ਦੀ ਧਰਤੀ ਵਿੱਚ ਪਏ ਅਮੁੱਲ ਕੁਦਰਤੀ ਖਜਾਨੇ ਲੋਹਾ, ਸੋਨਾ, ਕੋਲਾ, ਲੱਕੜ, ਤੇਲ ਆਦਿ ਨੂੰ ਬਹੁ ਗਿਣਤੀ ਹੁਕਮਰਾਨ ਅਤੇ ਵਪਾਰੀ ਜਬਰੀ ਲੁਟ ਰਹੇ ਹਨ ਅਤੇ ਉਨ੍ਹਾਂ ਦੇ ਜੀਵਨ ਨਿਰਵਾਹ ਦੇ ਸਾਧਨਾ ਉਤੇ ਕਬਜੇ ਕਰ ਰਹੇ ਹਨ। ਉਨ੍ਹਾਂ ਜਦੋਂ ਗੈਰ ਵਿਧਾਨਿਕ ਜਾਂ ਗੈਰ ਸਮਾਜਿਕ ਹੁਕਮਰਾਨਾ ਵਲੋਂ ਜਨਤਾ ਉਤੇ ਕੋਈ ਐਕਸ਼ਨ ਹੁੰਦਾ ਤਾਂ ਜਨਤਾ ਵਿਚ ਉਸ ਵਿਰੁਧ ਰਿਐਕਸ਼ਨ ਹੋਣਾ ਕੁਦਰਤੀ ਹੈ। ਸਰਕਾਰੀ ਦਹਿਸ਼ਤਗਰਦੀ ਸਰਕਾਰ ਦਾ ਮਨੁੱਖਤਾ ਵਿਰੋਧੀ ਐਕਸ਼ਨ ਹੈ। ਜਦੋਂ ਕਿ ਜਨਤਾ ਜਾਂ ਘeਟ ਗਿਣਤੀ ਕੌਮਾਂ ਵਿੱਚ ਉਠਿਆਂ ਰਿਐਕਸ਼ਨ ਦੂਸਰੀ ਦਹਿਸ਼ਤਗਰਦੀ ਹੈ। ਸ਼੍ਰੀ ਮੋਦੀ ਵਲੋਂ ਵੱਖ-ਵੱਖ ਮੁਲਕਾਂ ਵਿੱਚ ਜਾ ਕਿ ਦਹਿਸ਼ਤਗਰਦੀ ਵਿਰੁਧ ਸਮਝਾਉਤੇ ਕਰਨ ਦਾ ਉਦੋਂ ਤੱਕ ਰਤੀ ਭਰ ਵੀ ਕੋਈ ਫਾਇਦਾ ਨਹੀਂ ਹੋਵੇਗਾ, ਜਦੋਂ ਤੱਕ ਹਿੰਦੂਤਵ ਫਿਰਕੂ ਹੁਕਮਰਾਨ ਘੱਟ ਗਿਣਤੀ ਕੌਮਾਂ ਉਤੇ ਸਰਕਾਰੀ ਦਹਿਸ਼ਤਗਰਦੀ ਅਧੀਨ ਜਬਰ-ਜੁਲਮ ਕਰਨ ਤੋਂ ਤੋਬਾ ਨਹੀਂ ਕਰ ਲੈਦੇਂ।

About The Author

Related posts

Leave a Reply

Your email address will not be published. Required fields are marked *