Verify Party Member
Header
Header
ਤਾਜਾ ਖਬਰਾਂ

ਅਮਨ-ਚੈਨ ਅਤੇ ਜਮਹੂਰੀਅਤ ਦੀ ਸਥਿਰਤਾ ਲਈ ‘ਹਿੰਦੂ ਰਾਸ਼ਟਰ’ ਵਿਰੁੱਧ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਸਭ ਵਰਗ ਅਤੇ ਪਾਰਟੀਆਂ ਸਹਿਯੋਗ ਕਰਨ : ਮਾਨ

ਅਮਨ-ਚੈਨ ਅਤੇ ਜਮਹੂਰੀਅਤ ਦੀ ਸਥਿਰਤਾ ਲਈ ‘ਹਿੰਦੂ ਰਾਸ਼ਟਰ’ ਵਿਰੁੱਧ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਸਭ ਵਰਗ ਅਤੇ ਪਾਰਟੀਆਂ ਸਹਿਯੋਗ ਕਰਨ : ਮਾਨ
ਫ਼ਤਹਿਗੜ੍ਹ ਸਾਹਿਬ, 22 ਜਨਵਰੀ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦਲ ਖ਼ਾਲਸਾ, ਭਾਰਤੀ ਮੁਕਤੀ ਪਾਰਟੀ, ਬਾਮਸੇਫ, ਸੁਤੰਤਰ ਅਕਾਲੀ ਦਲ, ਕਿਸਾਨ ਯੂਨੀਅਨ ਉਗਰਾਹਾ, ਵਪਾਰ ਮੰਡਲ, ਮੁਲਾਜ਼ਮ ਯੂਨੀਅਨਾਂ, ਮਜ਼ਦੂਰ ਯੂਨੀਅਨਾਂ, ਦੋਧੀ ਯੂਨੀਅਨ ਆਦਿ ਸਭਨਾਂ ਨੂੰ ਹਰ ਪੱਖੋ ਵਿਸ਼ਵਾਸ ਵਿਚ ਲੈਦੇ ਹੋਏ ਮੌਜੂਦਾ ਮੋਦੀ ਹਕੂਮਤ, ਬੀਜੇਪੀ-ਆਰ.ਐਸ.ਐਸ. ਵੱਲੋਂ ਜੋ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਉਤੇ ਹਿੰਦੂਤਵ ਦਾ ਜ਼ਬਰੀ ਤਿੱਖਾ ਕੁਹਾੜਾ ਚਲਾਉਣ ਦੇ ਅਮਲ ਹੋ ਰਹੇ ਹਨ ਅਤੇ ਸਭਨਾਂ ਨੂੰ ਹਿੰਦੂ ਰਾਸ਼ਟਰ ਅਤੇ ਹਿੰਦੂਤਵਾਂ ਵਿਚ ਸਮੇਟਣ ਲਈ ਸਾਜਿ਼ਸਾਂ ਰਚੀਆ ਜਾ ਰਹੀਆ ਹਨ ਅਤੇ ਇਸ ਸੋਚ ਅਧੀਨ ਨਾਗਰਿਕਤਾ ਸੋਧ ਬਿਲ, ਕੌਮੀ ਨਾਗਰਿਕਤਾ ਰਜਿਸਟਰ, ਕੌਮੀ ਜਨਸੰਖਿਆ ਰਜਿਸਟਰ ਆਦਿ ਕਾਨੂੰਨ ਬਣਾਏ ਗਏ ਹਨ, ਇਹ ਸਭ ਹਿੰਦੂਤਵ ਸੋਚ ਨੂੰ ਜ਼ਬਰੀ ਸਮੁੱਚੀਆ ਘੱਟ ਗਿਣਤੀ ਕੌਮਾਂ ਉਤੇ ਲਾਗੂ ਕਰਕੇ ਹਿੰਦੂ ਰਾਸ਼ਟਰ ਨੂੰ ਅਮਲੀ ਰੂਪ ਦੇਣ ਲਈ ਬਣਾਏ ਗਏ ਹਨ । ਇਸੇ ਅਧੀਨ ਅਸਾਮ ਵਿਚੋਂ 19.50 ਲੱਖ ਮੁਸਲਮਾਨਾਂ ਨੂੰ ਗੈਰ-ਇੰਡੀਅਨ ਗਰਦਾਨਕੇ ਆਪਣੇ ਕੈਪਾਂ ਵਿਚ ਕੈਂਦ ਕਰ ਦਿੱਤੇ ਗਏ ਹਨ । ਮੱਧ-ਪ੍ਰਦੇਸ਼ ਅਤੇ ਕਰਨਾਟਕ ਵਿਚ ਵੀ ਇਸ ਨੂੰ ਲਾਗੂ ਕੀਤਾ ਜਾ ਰਿਹਾ ਹੈ । ਹੋਰਨਾਂ ਸੂਬਿਆਂ ਵਿਚ ਵੀ ਇਹ ਗੈਰ-ਵਿਧਾਨਿਕ ਅਤੇ ਅਣਮਨੁੱਖੀ ਹੁਕਮਰਾਨਾਂ ਦਾ ਕੁਹਾੜਾ ਚੱਲਣਾ ਹੈ । ਇਸ ਸਭ ਜ਼ਬਰ-ਜੁਲਮ ਅਤੇ ਹਿੰਦੂਤਵ ਰਾਸਟਰ ਦਾ ਵਿਰੋਧ ਕਰਦੇ ਹੋਏ ਅਤੇ ਸਮੁੱਚੀਆ ਘੱਟ ਗਿਣਤੀਆ ਅਤੇ ਵਰਗਾਂ ਦੇ ਹੱਕ-ਹਕੂਕਾ ਨੂੰ ਸੁਰੱਖਿਅਤ ਕਰਨ ਲਈ 25 ਜਨਵਰੀ ਨੂੰ ਉਪਰੋਕਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦਲ ਖ਼ਾਲਸਾ, ਭਾਰਤੀ ਮੁਕਤੀ ਪਾਰਟੀ, ਬਾਮਸੇਫ, ਸੁਤੰਤਰ ਅਕਾਲੀ ਦਲ ਵੱਲੋਂ ਸਾਂਝੇ ਤੌਰ ਤੇ ਪੰਜਾਬ ਬੰਦ ਦਾ ਜਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀ ਸੱਦਾ ਦਿੱਤਾ ਗਿਆ ਹੈ । ਜਿਸ ਵਿਚ ਸਭ ਵਰਗਾਂ ਨੂੰ ਪੰਜਾਬ ਬੰਦ ਨੂੰ ਕਾਮਯਾਬ ਕਰਨ ਵਿਚ ਸਹਿਯੋਗ ਕਰਨ ਦੀ ਜੋਰਦਾਰ ਅਪੀਲ ਕੀਤੀ ਜਾਂਦੀ ਹੈ ।”
 
ਇਹ ਫੈਸਲਾ ਅੱਜ ਇਥੇ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਹੇਠ ਉਪਰੋਕਤ ਸਮੁੱਚੀਆ ਜਥੇਬੰਦੀਆਂ ਦੀ ਸੀਨੀਅਰ ਲੀਡਰਸਿ਼ਪ ਦੀ ਮੌਜੂਦਗੀ ਵਿਚ ਵਿਚਾਰਾਂ ਕਰਦੇ ਹੋਏ ਅਤੇ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਡਿਊਟੀਆ ਦਿੰਦੇ ਹੋਏ ਪ੍ਰਗਟ ਕੀਤੇ ਗਏ । ਅੱਜ ਦੀ ਮੀਟਿੰਗ ਨੇ ਇਹ ਵੀ ਫੈਸਲਾ ਕੀਤਾ ਕਿ ਹਸਪਤਾਲ, ਕੈਮਿਸਟਾਂ, ਸਰੀਰਕ ਰੋਗਾਂ ਤੋਂ ਪੀੜ੍ਹਤ, ਵਿਆਹ-ਸ਼ਾਦੀਆਂ ਅਤੇ ਸਕੂਲੀ ਬੱਚਿਆਂ ਦੇ ਹੋਣ ਵਾਲੇ ਪੇਪਰਾਂ ਜਾਂ ਜ਼ਰੂਰੀ ਇੰਟਰਵਿਊ ਲਈ ਜਾਣ ਵਾਲੇ ਵਿਦਿਆਰਥੀਆਂ ਨੂੰ ਇਸ ਪੰਜਾਬ ਬੰਦ ਵਿਚ ਹਰ ਪੱਖੋ ਛੋਟ ਹੋਵੇਗੀ । ਦੁਕਾਨਾਂ, ਦੋਧੀਆਂ, ਕਾਰੋਬਾਰੀ, ਵਪਾਰੀਆ, ਟਰਾਸਪੋਰਟਰਾਂ, ਸਬਜ਼ੀ ਦੀ ਖਰੀਦੋ-ਫਿਰੋਖਤ ਕਰਨ ਵਾਲੇ ਵਪਾਰੀਆ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ 25 ਜਨਵਰੀ ਦੇ ਪੰਜਾਬ ਬੰਦ ਦੇ ਵੱਡੇ ਮਨੁੱਖਤਾ ਪੱਖੀ ਅਤੇ ਇਥੋਂ ਦੇ ਅਮਨ-ਚੈਨ ਨੂੰ ਸਥਾਈ ਤੌਰ ਤੇ ਕਾਇਮ ਰੱਖਣ ਹਿੱਤ ਅਤੇ ਇਥੋਂ ਦੀ ਆਰਥਿਕਤਾ ਨੂੰ ਵਧੇਰੇ ਮਜ਼ਬੂਤ ਬਣਾਉਣ ਲਈ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਵਿਚ ਨਿਮਰਤਾ ਸਹਿਤ ਸਹਿਯੋਗ ਕਰਕੇ ਸਮੁੱਚੇ ਪੰਜਾਬ, ਪੰਜਾਬ ਨਿਵਾਸੀਆ ਦੀ ਹਰ ਪੱਖੋ ਬਿਹਤਰੀ ਕਰਨ ਲਈ ਯੋਗਦਾਨ ਪਾ ਕੇ ਆਪਣੇ ਸੂਬੇ ਪ੍ਰਤੀ ਫਰਜਾਂ ਨੂੰ ਪੂਰਨ ਕਰਨ । ਅੱਜ ਦੀ ਮੀਟਿੰਗ ਨੇ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਬਾਦਲ, ਅਕਾਲੀ ਦਲ ਟਕਸਾਲੀ, ਆਕਲੀ ਦਲ 1920, ਕਾਉਮਨਿਸਟ ਪਾਰਟੀ, ਲੋਕ ਇਨਸਾਫ਼ ਪਾਰਟੀ, ਪੰਜਾਬ ਏਕਤਾ ਪਾਰਟੀ, ਸਮੁੱਚੀਆ ਕਿਸਾਨ ਯੂਨੀਅਨਾਂ ਆਦਿ ਸਭਨਾਂ ਨੂੰ ਸਾਨੂੰ ਸਹਿਯੋਗ ਕਰਨ ਦੀ ਜੋਰਦਾਰ ਅਪੀਲ ਕੀਤੀ । 
 
ਅੱਜ ਦੀ ਮੀਟਿੰਗ ਨੇ ਪਿੰਡਾਂ ਅਤੇ ਸ਼ਹਿਰਾਂ ਵਿਚ ਗੁਰੂਘਰਾਂ, ਮਸਜਿਦਾਂ, ਚਰਚਾਂ, ਮੰਦਰਾਂ ਆਦਿ ਦੀਆਂ ਕਮੇਟੀਆ ਅਤੇ ਉਥੋਂ ਦੇ ਧਾਰਮਿਕ ਪ੍ਰਚਾਰਕਾਂ ਨੂੰ ਇਹ ਜੋਰਦਾਰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਧਾਰਮਿਕ ਸਥਾਨਾਂ ਵਿਚ ਲਾਊਂਡ ਸਪੀਕਰ ਰਾਹੀ ਆਪਣੇ ਨਗਰ ਅਤੇ ਸ਼ਹਿਰ ਨਿਵਾਸੀਆ ਨੂੰ ਨਿਰੰਤਰ 2 ਦਿਨ ਪੰਜਾਬ ਬੰਦ ਨੂੰ ਕਾਮਯਾਬ ਕਰਨ ਲਈ ਨਿਮਰਤਾ ਸਹਿਤ ਅਪੀਲ ਕਰਦੇ ਰਹਿਣ ਅਤੇ ਖੁਦ ਵੀ ਜਿਥੇ-ਜਿਥੇ ਉਨ੍ਹਾਂ ਦੀ ਵਿਚਾਰਾਂ ਦੀ ਸਾਂਝ ਤੇ ਪਹੁੰਚ ਹੈ, ਉਥੇ ਸੁਨੇਹੇ ਦੇ ਕੇ ਇਸ ਪੰਜਾਬ ਬੰਦ ਨੂੰ ਐਨੀ ਵੱਡੀ ਸਥਿਤੀ ਵਿਚ ਕਾਮਯਾਬ ਕਰ ਦੇਣ ਕਿ ਪੰਜਾਬੀਆਂ ਅਤੇ ਸਿੱਖ ਕੌਮ ਦਾ ਇਹ ਮਨੁੱਖਤਾ ਪੱਖੀ ਸੁਨੇਹਾ ਕੇਵਲ ਦਿੱਲੀ ਦੇ ਜਾਲਮਾਂ ਤੱਕ ਹੀ ਨਾ ਪਹੁੰਚੇ, ਬਲਕਿ ਯੂ.ਐਨ, ਅਮਨੈਸਟੀ ਇੰਟਰਨੈਸ਼ਨਲ, ਏਸੀਆ ਵਾਚ ਹਿਊਮਨਰਾਈਟਸ ਅਤੇ ਬਾਹਰਲੇ ਜਮਹੂਰੀਅਤ ਪਸ਼ੰਦ ਮੁਲਕਾਂ ਦੀਆਂ ਹਕੂਮਤਾਂ ਤੱਕ ਇਹ ਸੰਦੇਸ਼ ਪਹੁੰਚ ਜਾਵੇ ਕਿ ਪੰਜਾਬੀ ਅਤੇ ਸਿੱਖ ਕੌਮ ਮਨੁੱਖਤਾ ਦੀ ਬਿਹਤਰੀ ਲਈ ਹਰ ਉਸ ਜ਼ਬਰ-ਜੁਲਮ ਦਾ ਡੱਟਕੇ ਵਿਰੋਧ ਕਰਨ ਦਾ ਫਰਜ ਨਿਭਾਉਣਗੇ ਅਤੇ ਇਥੇ ਸਦਾ ਲਈ ਜਮਹੂਰੀਅਤ ਅਮਨਮਈ ਢੰਗਾਂ ਅਤੇ ਅਮਲਾਂ ਨੂੰ ਕਾਇਮ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਹਿੰਦੂਤਵ ਰਾਸਟਰ ਦੀ ਧੋਸ ਨੂੰ ਬਿਲਕੁਲ ਸਹਿਣ ਨਹੀਂ ਕਰਨਗੇ । ਅੱਜ ਦੀ ਮੀਟਿੰਗ ਵਿਚ ਸ. ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਸ. ਕੁਲਦੀਪ ਸਿੰਘ ਈਸਾਪੁਰ ਪ੍ਰਧਾਨ ਭਾਰਤੀ ਮੁਕਤੀ ਪਾਰਟੀ ਪੰਜਾਬ, ਸ. ਹਰਪਾਲ ਸਿੰਘ ਚੀਮਾਂ ਪ੍ਰਧਾਨ ਦਲ ਖ਼ਾਲਸਾ, ਸ. ਪਰਮਜੀਤ ਸਿੰਘ ਸਹੋਲੀ ਪ੍ਰਧਾਨ ਸੁਤੰਤਰ ਅਕਾਲੀ ਦਲ, ਸ. ਸਵਰਨ ਸਿੰਘ ਪੰਜਗਰਾਈ ਮੀਤ ਪ੍ਰਧਾਨ, ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਪ੍ਰੋ. ਮਹਿੰਦਰਪਾਲ ਸਿੰਘ, ਮਾ. ਕਰਨੈਲ ਸਿੰਘ ਨਾਰੀਕੇ, ਅਮਰੀਕ ਸਿੰਘ ਬੱਲੋਵਾਲ, ਸ. ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ (ਸਾਰੇ ਜਰਨਲ ਸਕੱਤਰ), ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਅੰਮ੍ਰਿਤਪਾਲ ਸਿੰਘ ਛੰਦੜਾ ਪ੍ਰਧਾਨ ਯੂਥ, ਲਖਵੀਰ ਸਿੰਘ ਮਹੇਸ਼ਪੁਰੀਆ ਮੁੱਖ ਦਫ਼ਤਰ ਸਕੱਤਰ, ਗੁਰਜੰਟ ਸਿੰਘ ਕੱਟੂ, ਪੀ.ਏ, ਰਣਦੀਪ ਸਿੰਘ ਅਤੇ ਬੀਬੀ ਕੋਮਲ ਪੀ.ਏ, ਅਮਰੀਕ ਸਿੰਘ ਈਸੜੂ ਦਲ ਖ਼ਾਲਸਾ, ਕਸ਼ਮੀਰ ਸਿੰਘ ਬਿਰਦੀ ਜਰਨਲ ਸਕੱਤਰ ਬੀ.ਐਮ.ਪੀ, ਗੁਰਮੇਲ ਸਿੰਘ ਪ੍ਰਧਾਨ ਬੀ.ਐਮ.ਪੀ. ਪਟਿਆਲਾ, ਅਮਰੀਕ ਸਿੰਘ ਨੰਗਲ ਅੰਮ੍ਰਿਤਸਰ, ਅਵਤਾਰ ਸਿੰਘ ਖੱਖ ਹੁਸਿਆਰਪੁਰ, ਕਰਮ ਸਿੰਘ ਭੋਈਆ ਤਰਨਤਾਰਨ, ਰਜਿੰਦਰ ਸਿੰਘ ਫ਼ੌਜੀ ਫਗਵਾੜਾ, ਸੁਖਜੀਤ ਸਿੰਘ ਡਰੋਲੀ ਅਤੇ ਮਨਜੀਤ ਸਿੰਘ ਰੇਰੂ ਜਲੰਧਰ, ਹਰਜੀਤ ਸਿੰਘ ਸਜੂਮਾ ਸੰਗਰੂਰ, ਰਣਜੀਤ ਸਿੰਘ ਸੰਘੇੜਾ ਬਰਨਾਲਾ, ਹਰਭਜਨ ਸਿੰਘ ਕਸ਼ਮੀਰੀ ਪਟਿਆਲਾ ਸ਼ਹਿਰੀ, ਰਾਜਪਾਲ ਸਿੰਘ ਭਿੰਡਰ ਦਿਹਾਤੀ ਪਟਿਆਲਾ, ਸਿੰਗਾਰਾ ਸਿੰਘ ਫ਼ਤਹਿਗੜ੍ਹ ਸਾਹਿਬ, ਕੁਲਦੀਪ ਸਿੰਘ ਭਾਗੋਵਾਲ ਰੋਪੜ੍ਹ-ਮੋਹਾਲੀ, ਗੁਰਚਰਨ ਸਿੰਘ ਭੁੱਲਰ ਫਿਰੋਜ਼ਪੁਰ, ਪ੍ਰੀਤਮ ਸਿੰਘ ਮਾਨਗੜ੍ਹ ਦਿਹਾਤੀ ਲੁਧਿਆਣਾ, ਬਲਰਾਜ ਸਿੰਘ ਮੋਗਾ, ਪਰਮਿੰਦਰ ਸਿੰਘ ਬਾਲਿਆਵਾਲੀ ਬਠਿੰਡਾ, ਹਰਬੰਸ ਸਿੰਘ ਪੈਲੀ ਨਵਾਂਸ਼ਹਿਰ, ਕੁਲਵੰਤ ਸਿੰਘ ਮਝੈਲ ਗੁਰਦਾਸਪੁਰ, ਪਰਮਜੀਤ ਸਿੰਘ ਰੀਕਾ ਖੰਨਾ (ਸਾਰੇ ਜਿ਼ਲ੍ਹਾ ਪ੍ਰਧਾਨ), ਬਹਾਦਰ ਸਿੰਘ ਭਸੌੜ, ਰਣਜੀਤ ਸਿੰਘ ਸੰਤੋਖਗੜ੍ਹ, ਬਲਦੇਵ ਸਿੰਘ ਗਗੜਾ, ਲਖਵੀਰ ਸਿੰਘ ਸੌਟੀ ਅਮਲੋਹ, ਗੁਰਨੈਬ ਸਿੰਘ ਨੈਬੀ, ਬੀਬੀ ਤੇਜ ਕੌਰ, ਸੁਰਿੰਦਰ ਸਿੰਘ ਬੋਰਾ, ਕੁਲਦੀਪ ਸਿੰਘ ਪਹਿਲਵਾਨ, ਧਰਮ ਸਿੰਘ ਕਲੌੜ, ਸਵਰਨ ਸਿੰਘ ਫਾਟਕ ਮਾਜਰੀ ਆਦਿ ਵੱਡੀ ਗਿਣਤੀ ਵਿਚ ਪੰਜਾਬ ਦੇ ਅਹੁਦੇਦਾਰਾਂ ਨੇ ਸਮੂਲੀਅਤ ਕੀਤੀ ।
Webmaster
Lakhvir Singh
Shiromani Akali Dal (Amritsar)
9781-222-567

About The Author

Related posts

Leave a Reply

Your email address will not be published. Required fields are marked *