Verify Party Member
Header
Header
ਤਾਜਾ ਖਬਰਾਂ

ਅਫ਼ਗਾਨੀਸਤਾਨ ਹਕੂਮਤ ਵੱਲੋਂ ਲੰਮੇਂ ਸਮੇਂ ਤੋਂ ਬੰਦੀ ਬਣਾਏ ਗਏ 400 ਦੇ ਕਰੀਬ ਤਾਲਿਬਾਨੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਸਵਾਗਤਯੋਗ : ਮਾਨ

ਅਫ਼ਗਾਨੀਸਤਾਨ ਹਕੂਮਤ ਵੱਲੋਂ ਲੰਮੇਂ ਸਮੇਂ ਤੋਂ ਬੰਦੀ ਬਣਾਏ ਗਏ 400 ਦੇ ਕਰੀਬ ਤਾਲਿਬਾਨੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਸਵਾਗਤਯੋਗ : ਮਾਨ

25 ਮਾਰਚ ਨੂੰ ਕਾਬਲ ਦੇ ਗੁਰੂਘਰ ਵਿਚ 25 ਸਿੱਖਾਂ ਨੂੰ ਮਾਰਨ ਵਾਲੇ ਦੋਸ਼ੀਆਂ ਨੂੰ ਕਾਨੂੰਨੀ ਕਾਰਵਾਈ ਅਧੀਨ ਸਜ਼ਾ ਦਿੱਤੀ ਜਾਵੇ

ਫ਼ਤਹਿਗੜ੍ਹ ਸਾਹਿਬ, 10 ਅਗਸਤ ( ) “ਅਫ਼ਗਾਨੀਸਤਾਨ ਦੀ ਸਰਕਾਰ ਵੱਲੋਂ ਜੋ ਬੀਤੇ ਲੰਮੇਂ ਸਮੇਂ ਤੋਂ ਵੱਡੀ ਗਿਣਤੀ ਵਿਚ 400 ਦੇ ਕਰੀਬ ਤਾਲਿਬਾਨਾਂ ਨੂੰ ਬੰਦੀ ਬਣਾਇਆ ਹੋਇਆ ਸੀ, ਉਨ੍ਹਾਂ ਨੂੰ ਸਰਕਾਰ ਵੱਲੋਂ ਜੋ ਰਿਹਾਅ ਕਰਨ ਦਾ ਫੈਸਲਾ ਕੀਤਾ ਗਿਆ ਹੈ, ਇਹ ਅਫ਼ਗਾਨੀਸਤਾਨ ਵਿਚ ਅਮਨ ਅਤੇ ਜਮਹੂਰੀਅਤ ਕਦਰਾ-ਕੀਮਤਾ ਨੂੰ ਹੋਰ ਵਧੇਰੇ ਮਜਬੂਤ ਕਰਨ ਲਈ ਸਲਾਘਾਯੋਗ ਉਦਮ ਕੀਤਾ ਗਿਆ ਹੈ ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਭਰਪੂਰ ਸਵਾਗਤ ਕਰਦੀ ਹੈ । ਕਿਉਂਕਿ ਮੁਲਕਾਂ ਦੇ ਅੰਦਰੂਨੀ ਮਸਲੇ ਟੇਬਲਟਾਕ ਅਤੇ ਵਿਦਰੋਹੀਆਂ ਦੇ ਨਾਲ ਸਹਿਜ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦਾ ਦਿਲ ਜਿੱਤਕੇ ਹੀ ਹੱਲ ਕੀਤੇ ਜਾ ਸਕਦੇ ਹਨ । ਅਜਿਹੇ ਢੰਗ ਨਾਲ ਹੋਣ ਵਾਲਾ ਕੋਈ ਵੀ ਮਸਲਾ ਮੁਲਕ ਦੇ ਵਿਕਾਸ ਅਤੇ ਅਮਨ ਵਿਚ ਵੱਡਾ ਸਹਾਈ ਹੁੰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਫ਼ਗਾਨੀਸਤਾਨ ਸਰਕਾਰ ਵੱਲੋਂ 400 ਦੇ ਕਰੀਬ ਤਾਲਿਬਾਨਾਂ ਨੂੰ ਰਿਹਾਅ ਕਰਨ ਦੇ ਕੀਤੇ ਗਏ ਮਨੁੱਖਤਾ ਪੱਖੀ ਫੈਸਲੇ ਦਾ ਜਿਥੇ ਭਰਪੂਰ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ, ਉਥੇ ਸ. ਮਾਨ ਨੇ ਅਫ਼ਗਾਨੀਸਤਾਨ ਹਕੂਮਤ ਨੂੰ ਗੰਭੀਰ ਜੋਰਦਾਰ ਗੁਜ਼ਾਰਿਸ ਕਰਦੇ ਹੋਏ ਕਿਹਾ ਕਿ 25 ਮਾਰਚ ਨੂੰ ਜੋ ਇਸਲਾਮਿਕ ਸਟੇਟ ਸੰਗਠਨ ਵੱਲੋਂ ਕਾਬਲ ਦੇ ਗੁਰੂਘਰ ਵਿਚ ਸਰਧਾਪੂਰਵਕ ਦਰਸ਼ਨ ਕਰ ਰਹੇ 25 ਸਿੱਖਾਂ ਨੂੰ ਬਿਨ੍ਹਾਂ ਵਜਹ ਨਿਸ਼ਾਨਾਂ ਬਣਾਉਦੇ ਹੋਏ ਮਾਰ ਦਿੱਤਾ ਸੀ, ਬੇਸ਼ੱਕ ਉਨ੍ਹਾਂ ਦੋਸ਼ੀਆਂ ਨੂੰ ਅਫ਼ਗਾਨੀਸਤਾਨ ਹਕੂਮਤ ਨੇ ਗ੍ਰਿਫ਼ਤਾਰ ਕਰ ਲਿਆ ਸੀ, ਪਰ ਅੱਗੋ ਉਨ੍ਹਾਂ ਦੀ ਕਾਨੂੰਨੀ ਕਾਰਵਾਈ ਲਈ ਨਾ ਤਾਂ ਅਫ਼ਗਾਨੀਸਤਾਨ ਹਕੂਮਤ ਨੇ ਅਮਲ ਕੀਤਾ ਹੈ ਅਤੇ ਨਾ ਹੀ ਇੰਡੀਆ ਹਕੂਮਤ ਨੇ ਇਸ ਦਿਸ਼ਾ ਵੱਲ ਸਿੱਖਾਂ ਦੇ ਕਾਤਲ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ ਦੀ ਜਿ਼ੰਮੇਵਾਰੀ ਪੂਰਨ ਕੀਤੀ ਹੈ । ਇਸ ਨਾਲ ਸਮੁੱਚੇ ਸੰਸਾਰ ਵਿਚ ਬੈਠੇ ਅਤੇ ਵਿਚਰ ਰਹੇ ਸਿੱਖਾਂ ਦੇ ਮਨ-ਆਤਮਾਵਾਂ ਨੂੰ ਡੂੰਘਾਂ ਦਰਦ ਮਹਿਸੂਸ ਹੋ ਰਿਹਾ ਹੈ । ਜਦੋਂਕਿ ਅਫ਼ਗਾਨੀਸਤਾਨ ਹਕੂਮਤ ਨੂੰ ਚਾਹੀਦਾ ਹੈ ਕਿ ਇਸ ਦਿਸ਼ਾ ਵੱਲ ਆਪਣੇ ਅਫ਼ਗਾਨੀਸਤਾਨ ਦੇ ਕਾਨੂੰਨ ਅਨੁਸਾਰ ਕਾਰਵਾਈ ਕਰਕੇ ਸਿੱਖ ਕੌਮ ਨੂੰ ਇਨਸਾਫ਼ ਦਿੱਤਾ ਜਾਵੇ । ਉਨ੍ਹਾਂ ਇੰਡੀਆਂ ਅਤੇ ਪੰਜਾਬ ਦੀਆਂ ਜੇਲ੍ਹਾਂ ਵਿਚ 25-25 ਸਾਲਾਂ ਦੀ ਲੰਮੀ ਸਜ਼ਾ ਪੂਰੀ ਕਰ ਚੁੱਕੇ ਸਿੱਖ ਨੌਜ਼ਵਾਨਾਂ ਦੀ ਰਿਹਾਈ ਦੀ ਗੱਲ ਕਰਦੇ ਹੋਏ ਕਿਹਾ ਕਿ ਜਦੋਂ ਮਨੁੱਖੀ ਕਦਰਾ-ਕੀਮਤਾ ਅਤੇ ਮਨੁੱਖੀ ਅਧਿਕਾਰਾਂ ਦੇ ਬਿਨ੍ਹਾਂ ਤੇ ਅਫ਼ਗਾਨੀਸਤਾਨ ਹਕੂਮਤ ਆਪਣੇ ਬੀਤੇ ਸਮੇਂ ਦੇ ਸਭ ਉਨ੍ਹਾਂ ਤਾਲਿਬਾਨਾਂ ਜੋ ਗੋਲੀ-ਬੰਦੂਕ ਨਾਲ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸਰਕਾਰ ਵਿਰੁੱਧ ਲੜਦੇ ਰਹੇ ਹਨ, ਜੇਕਰ ਅਫ਼ਗਾਨੀਸਤਾਨ ਹਕੂਮਤ ਉਨ੍ਹਾਂ 400 ਦੇ ਕਰੀਬ ਤਾਲਿਬਾਨਾਂ ਨੂੰ ਅਮਨ-ਚੈਨ ਦੀ ਬਹਾਲੀ ਲਈ ਰਿਹਾਅ ਕਰ ਸਕਦੀ ਹੈ, ਤਾਂ ਇੰਡੀਆਂ ਅਤੇ ਪੰਜਾਬ ਸਰਕਾਰਾਂ ਉਪਰੋਕਤ ਸਜ਼ਾ ਪੂਰੀ ਕਰ ਚੁੱਕੇ ਸਿੱਖ ਨੌਜ਼ਵਾਨਾਂ ਨੂੰ ਰਿਹਾਅ ਕਰਨ ਵਿਚ ਰੁਕਾਵਟਾਂ ਕਿਉਂ ਖੜ੍ਹੀਆ ਕਰ ਰਹੀਆ ਹਨ ? ਉਨ੍ਹਾਂ ਨੂੰ ਵੀ ਉਸੇ ਕੌਮਾਂਤਰੀ ਕਾਨੂੰਨ ਅਧੀਨ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਜੋ ਹੋਰ ਦੂਸਰੇ ਪੰਜਾਬੀ ਤੇ ਸਿੱਖ ਨੌਜ਼ਵਾਨ ਪੰਜਾਬ ਤੋਂ ਬਾਹਰ ਦੀਆਂ ਜੇਲ੍ਹਾਂ ਵਿਚ ਬੰਦੀ ਹਨ ਉਨ੍ਹਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਤਬਦੀਲ ਕੀਤਾ ਜਾਵੇ ਤਾਂ ਕਿ ਉਹ ਆਪਣੇ ਪਰਿਵਾਰਾਂ ਦੀਆਂ ਮੁਲਾਕਾਤਾਂ ਕਰਦੇ ਹੋਏ ਕਿਸੇ ਤਰ੍ਹਾਂ ਦਾ ਮਾਨਸਿਕ ਤਸੱਦਦ ਦਾ ਸਿ਼ਕਾਰ ਨਾ ਹੋਣ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *