Verify Party Member
Header
Header
ਤਾਜਾ ਖਬਰਾਂ

ਅਫ਼ਗਾਨੀਸਤਾਨ ਵਿਚੋਂ ਅਮਰੀਕਨ ਫ਼ੌਜਾਂ ਦੀ ਵਾਪਸੀ ਦਾ ਉਦਮ ਏਸੀਆ ਖਿੱਤੇ ਦੇ ਅਮਨ-ਚੈਨ ਲਈ ਸਵਾਗਤਯੋਗ : ਮਾਨ

ਅਫ਼ਗਾਨੀਸਤਾਨ ਵਿਚੋਂ ਅਮਰੀਕਨ ਫ਼ੌਜਾਂ ਦੀ ਵਾਪਸੀ ਦਾ ਉਦਮ ਏਸੀਆ ਖਿੱਤੇ ਦੇ ਅਮਨ-ਚੈਨ ਲਈ ਸਵਾਗਤਯੋਗ : ਮਾਨ
 
ਫ਼ਤਹਿਗੜ੍ਹ ਸਾਹਿਬ, 14 ਮਾਰਚ ( ) “29 ਫਰਵਰੀ 2020 ਨੂੰ ਜੋ ਅਮਰੀਕਾਂ ਦੇ ਸਦਰ ਸ੍ਰੀ ਡੋਨਾਲਡ ਟਰੰਪ ਅਤੇ ਅਫ਼ਗਾਨੀਸਤਾਨ ਦੇ ਤਾਲਿਬਾਨਾਂ ਨਾਲ ਦੋਹਾ-ਕਤਰ ਵਿਚ ਅਮਰੀਕਾ ਦੀਆਂ ਫ਼ੋਜਾਂ ਨੂੰ ਅਫ਼ਗਾਨੀਸਤਾਨ ਵਿਚੋਂ ਵਾਪਸ ਭੇਜਕੇ ਉਥੋਂ ਦੇ ਮਾਹੌਲ ਨੂੰ ਖੁਸਗੁਆਰ ਬਣਾਉਣ ਅਤੇ ਸਥਾਈ ਤੌਰ ਤੇ ਏਸੀਆ ਖਿੱਤੇ ਦੇ ਅਮਨ-ਚੈਨ ਨੂੰ ਕਾਇਮ ਕਰਨ ਲਈ ਜੋ ਉਦਮ ਕੀਤਾ ਜਾ ਰਿਹਾ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਸਦਾ ਜਿਥੇ ਭਰਪੂਰ ਸਵਾਗਤ ਕਰਦਾ ਹੈ, ਉਥੇ ਇਸ ਨੂੰ ਇਨਸਾਨੀਅਤ ਤੇ ਮਨੁੱਖਤਾ ਪੱਖੀ ਕਰਾਰ ਦਿੰਦਾ ਹੈ ।”
 
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਫ਼ਗਾਨੀਸਤਾਨ ਵਿਚੋਂ ਅਮਰੀਕਨ ਫ਼ੌਜਾਂ ਦੇ ਵਾਪਸ ਜਾਣ ਦੇ ਦੋਹਾ-ਕਤਰ ਵਿਚ ਹੋਏ ਫੈਸਲੇ ਦਾ ਭਰਪੂਰ ਸਵਾਗਤ ਕਰਦੇ ਹੋਏ ਅਤੇ ਇਸ ਉਦਮ ਨੂੰ ਅਮਨ-ਚੈਨ ਤੇ ਜਮਹੂਰੀਅਤ ਵਾਲਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਥੇ ਸ੍ਰੀ ਡੋਨਾਲਡ ਟਰੰਪ ਨੇ ਅਫ਼ਗਾਨੀਸਤਾਨ ਦੇ ਨਿਵਾਸੀਆ ਵਿਸ਼ੇਸ਼ ਤੌਰ ਤੇ ਤਾਲਿਬਾਨਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਕੇ ਇਹ ਵੱਡਾ ਅਮਨ-ਚੈਨ ਵਾਲਾ ਫੈਸਲਾ ਕੀਤਾ ਹੈ, ਉਥੇ ਇਸ ਫੈਸਲੇ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਲਈ ਕਿਸੇ ਤਰ੍ਹਾਂ ਦੀ ਢਿੱਲ੍ਹ ਨਹੀਂ ਦੇਣੀ ਚਾਹੀਦੀ ਅਤੇ ਨਾ ਹੀ ਇੰਡੀਅਨ ਹੁਕਮਰਾਨਾਂ ਨੂੰ ਇਸ ਮਨੁੱਖਤਾ ਪੱਖੀ ਹੋਏ ਫੈਸਲੇ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਖੜ੍ਹੀ ਕਰਨੀ ਚਾਹੀਦੀ ਹੈ । ਕਿਉਂਕਿ ਬੀਤੇ ਲੰਮੇਂ ਸਮੇਂ ਤੋਂ ਅਫ਼ਗਾਨੀਸਤਾਨ ਵਿਚ ਇਸ ਲੜਾਈ ਦੇ ਕਾਰਨ ਮਨੁੱਖਤਾ ਦਾ ਘਾਣ ਹੁੰਦਾ ਆ ਰਿਹਾ ਹੈ ਅਤੇ ਇਸ ਦੁੱਖਦਾਇਕ ਅਮਲ ਨੇ ਏਸੀਆ ਖਿੱਤੇ ਦੇ ਅਮਨ-ਚੈਨ ਨੂੰ ਵੀ ਖ਼ਤਰਾ ਖੜ੍ਹਾ ਕੀਤਾ ਹੋਇਆ ਸੀ ਜਿਸਦਾ ਹੁਣ ਉਪਰੋਕਤ ਫੈਸਲੇ ਨਾਲ ਅੰਤ ਹੋਣ ਜਾ ਰਿਹਾ ਹੈ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਜਿਥੇ ਸ੍ਰੀ ਡੋਨਾਲਡ ਟਰੰਪ ਇਸ ਹੋਏ ਫੈਸਲੇ ਨੂੰ ਪੂਰੀ ਸੰਜ਼ੀਦਗੀ ਅਤੇ ਦ੍ਰਿੜਤਾ ਨਾਲ ਲਾਗੂ ਕਰਨਗੇ, ਉਥੇ ਇੰਡੀਆਂ ਦੀ ਮੋਦੀ ਹਕੂਮਤ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਤੋਂ ਨਿਰਲੇਪ ਰਹਿਕੇ ਇਸ ਹੋਏ ਫੈਸਲੇ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਖੜ੍ਹੀ ਕਰੇਗੀ ।
 
ਸ. ਮਾਨ ਨੇ ਸ੍ਰੀ ਡੋਨਾਲਡ ਟਰੰਪ ਨੂੰ ਇਹ ਵੀ ਅਪੀਲ ਕੀਤੀ ਕਿ ਜੋ ਮੋਦੀ ਹਕੂਮਤ ਵੱਲੋਂ ਇੰਡੀਆਂ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਉਤੇ ਨਿਰੰਤਰ ਜ਼ਬਰ-ਜੁਲਮ ਹੁੰਦੇ ਆ ਰਹੇ ਹਨ, ਉਨ੍ਹਾਂ ਪ੍ਰਤੀ ਵੀ ਸ੍ਰੀ ਟਰੰਪ ਇਨਸਾਨੀਅਤ ਪੱਖ ਤੋਂ ਉਦਮ ਕਰਦੇ ਹੋਏ ਮੋਦੀ ਹਕੂਮਤ ਨੂੰ ਇੰਡੀਆਂ ਵਿਚ ਅਜਿਹਾ ਕਰਨ ਤੋਂ ਵਰਜੇਗੀ ਤਾਂ ਕਿ ਘੱਟ ਗਿਣਤੀ ਕੌਮਾਂ ਵੀ ਆਪਣੇ ਵਿਧਾਨਿਕ ਅਤੇ ਸਮਾਜਿਕ ਹੱਕਾਂ ਦੀ ਸਹੀ ਵਰਤੋਂ ਕਰਦੇ ਹੋਏ ਇਥੇ ਪੂਰਨ ਆਜ਼ਾਦੀ ਅਤੇ ਬਿਨ੍ਹਾਂ ਕਿਸੇ ਡਰ-ਭੈ ਤੋਂ ਆਪਣੀਆ ਜਿੰਦਗੀਆਂ ਬਸਰ ਕਰ ਸਕਣ ਅਤੇ ਮਨੁੱਖਤਾ ਲਈ ਕੰਮ ਕਰ ਸਕਣ ।
 
Webmaster
Lakhvir Singh
Shiromani Akali Dal (Amritsar)
9781-222-567

About The Author

Related posts

Leave a Reply

Your email address will not be published. Required fields are marked *