Select your Top Menu from wp menus
Header
Header
ਤਾਜਾ ਖਬਰਾਂ

ਅਖੌਤੀ ਪੰਥਕ ਆਗੂ ਆਪਣੇ ਕੌਮੀ ਫਰਜ਼ਾਂ ਨੂੰ ਭੁੱਲੇ

ਅਖੌਤੀ ਪੰਥਕ ਆਗੂ ਆਪਣੇ ਕੌਮੀ ਫਰਜ਼ਾਂ ਨੂੰ ਭੁੱਲੇ

ਪੰਜਾਬ ਅਸੈਬਲੀ 2017 ਦੀਆਂ ਚੋਣਾਂ ਵਿਚ ਸਿੱਖ ਕੌਮ ਦੇ ਬਹੁਤ ਸਾਰੀਅ ਸੰਪਰਦਾਵਾ, ਪੰਥਕ ਕਮੇਟੀਆ, ਫੈਡਰੇਸ਼ਨਾਂ, ਦਲ ਖ਼ਾਲਸਾ, ਪੰਚ ਪ੍ਰਧਾਨੀ, ਆਖੰਡ ਕੀਰਤਨੀ ਜਥਾ, ਟਕਸਾਲਾ, ਸੰਤਾਂ, ਬਾਬਿਆਂ, ਬੁੱਧੀਜੀਵੀਆਂ, ਵਿਦੇਸ਼ਾਂ ਵਿਚ ਵੱਸਦੇ ਸਿੱਖ ਆਗੂਆਂ ਅਤੇ ਹੋਰ ਬਹੁਤ ਸਾਰੇ ਰਵਾਇਤੀ ਲੀਡਰਾਂ ਨੇ ਭਾਵੁਕਤਾ, ਬੇਸਮਝੀ ਅਤੇ ਕੌਮੀ ਫਰਜਾਂ ਨੂੰ ਅਣਡਿੱਠ ਕਰਕੇ ਕਾਂਗਰਸ, ਬਾਦਲ-ਬੀਜੇਪੀ, ਆਮ ਆਦਮੀ ਪਾਰਟੀ ਨੂੰ ਵੋਟਾਂ ਪਵਾਈਆ । ਜਿਸ ਦੀ ਬਦੌਲਤ ਪੰਥਕ ਹਿੱਤਾ, ਕੌਮੀ ਆਜ਼ਾਦੀ ਅਤੇ ਸਿੱਖ ਮਸਲਿਆ ਨੂੰ ਲੈਕੇ ਲੰਮਾਂ ਸਮਾਂ ਜੱਦੋਂ-ਜਹਿਦ ਕਰਨ ਵਾਲੀ ਪਾਰਟੀ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਤੋ ਇਲਾਵਾ 58 ਹੋਰ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋ ਗਈਆ । ਆਮ ਪਾਰਟੀ ਨੂੰ ਅੱਖਾ ਮੀਟ ਕੇ ਵੋਟਾਂ ਪਾਉਣ ਵਾਲਿਆ ਦਾ ਇਹ ਤਰਕ ਹੈ ਕਿ ਅਸੀਂ ਤਾਂ ਸਿਰਫ਼ ਬਾਦਲ ਨੂੰ ਗੱਦੀ ਤੋਂ ਲਾਹੁਣ ਲਈ ਹੀ ਅਜਿਹਾ ਕੀਤਾ ਹੈ, ਪਰ ਉਹ ਭੁੱਲ ਗਏ ਕਿ ਆਮ ਪਾਰਟੀ ਦੇ ਮੁੱਖੀ ਸ੍ਰੀ ਕੇਜਰੀਵਾਲ ਤਾਂ ਦਿੱਲੀ ਅਸੈਬਲੀ ਵਿਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਆਪਣੀ ਸਾਰੀ ਕੈਬਨਿਟ ਅਤੇ ਐਮ.ਐਲ.ਏ. ਨੂੰ ਲੈਕੇ ਨਿਰੰਕਾਰੀ ਮੁੱਖੀ ਦੇ ਦਰਬਾਰ ਵਿਚ ਹਾਜ਼ਰ ਹੋ ਕੇ ਇਹ ਆਖਦੇ ਹਨ ਕਿ ਸਾਡੀ ਸਰਕਾਰ ਆਪ ਜੀ ਦੀ ਕਿਰਪਾ ਦੁਆਰਾ ਹੋਂਦ ਵਿਚ ਆਈ ਹੈ । ਇਸ ਲਈ ਸਾਡੀ ਪਾਰਟੀ ਆਪ ਜੀ ਦੇ ਹਰ ਹੁਕਮਾਂ ਤੇ ਫੁੱਲ ਚਾੜੇਗੀ ਅਤੇ ਨਿਰੰਕਾਰੀ ਮੁੱਖੀ ਹਰਦੇਵ ਸਿਉ ਦਾ 100 ਕਰੋੜ ਦੀ ਲਾਗਤ ਨਾਲ ਪੰਜਾਬ ਵਿਚ ਸਰਕਾਰ ਬਣਨ ਤੇ 250 ਫੁੱਟ ਉੱਚਾ ਬੁੱਤ ਸਥਾਪਿਤ ਕੀਤਾ ਜਾਵੇਗਾ । ਇਸ ਤੋਂ ਇਲਾਵਾ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਪਾਣੀਆ ਦੀ ਮਾਲਕੀ ਪੰਜਾਬ ਨੂੰ ਦੇਣ ਦੇ ਹੱਕ ਵਿਚ ਨਹੀਂ ਹਨ ਅਤੇ ਇਸੇ ਪਾਰਟੀ ਦੇ ਪ੍ਰਮੁੱਖ ਆਗੂ ਕੁਮਾਰ ਵਿਸ਼ਵਾਸ ਨੇ ਇਹ ਬਿਆਨ ਜਾਰੀ ਕੀਤੇ ਹਨ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਭਸਮਾਸੁਰ ਦੈਂਤ ਦਾ ਰੂਪ ਸਨ । ਪਾਠਕਾਂ ਦੀ ਜਾਣਕਾਰੀ ਲਈ ਇਥੇ ਦੱਸਣਾ ਵਾਜਿਬ ਰਹੇਗਾ ਕਿ ਜਿਨ੍ਹਾਂ ਨਿਰੰਕਾਰੀਆ ਦੇ ਮੁੱਖੀ ਦਾ ਬੁੱਤ ਲਗਾਉਣ ਦੀਆਂ ਗੱਲਾਂ ਆਪ ਪਾਰਟੀ ਕਰ ਰਹੀ ਹੈ, ਉਨ੍ਹਾਂ ਨਿਰੰਕਾਰੀਆਂ ਦੇ ਮੁੱਖੀ ਗੁਰਬਚਨ ਸਿਉ ਨੇ ਸ੍ਰੀ ਦਰਬਾਰ ਸਾਹਿਬ ਦੀ ਡਿਉਢੀ ਉਤੇ 13 ਸਿੰਘ 1978 ਵਿਚ ਸ਼ਹੀਦ ਕਰ ਦਿੱਤੇ ਸਨ । ਜਿਨ੍ਹਾਂ 13 ਸਿੰਘਾਂ ਵਿਚ ਆਖੰਡ ਕੀਰਤਨੀ ਜਥੇ ਦੇ ਮੋਹਰੀ ਅਤੇ ਇੱਜ਼ਤਦਾਰ ਆਗੂ ਸ਼ਹੀਦ ਫ਼ੌਜਾਂ ਸਿੰਘ ਵੀ ਸਾਮਿਲ ਸਨ । ਫਿਰ ਹੁਣ ਦਿੱਲੀ ਵਿਖੇ ਅਜਿਹੀ ਪਾਰਟੀ ਦੇ ਮੁੱਖੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਆਖੰਡ ਕੀਰਤਨੀ ਜਥੇ ਦੇ ਇਕ ਮੁੱਖ ਆਗੂ ਸ੍ਰੀ ਆਰ.ਪੀ. ਸਿੰਘ ਕਿਹੜੇ ਮੂੰਹ ਨਾਲ ਸਿਰਪਾਓ ਭੇਟ ਕੀਤੇ ਗਏ ? ਅਜਿਹੀ ਸੋਚ ਰੱਖਣ ਵਾਲੀ ਪਾਰਟੀ ਦੇ ਹੱਕ ਵਿਚ ਪ੍ਰਚਾਰ ਕਰਨਾ ਅਤੇ ਵੋਟਾਂ ਪਵਾਉਣੀਆ ਸਿੱਖ ਕੌਮ ਲਈ ਸਭ ਤੋਂ ਵੱਡੀ ਨਮੋਸੀ ਵਾਲੀ ਗੱਲ ਨਹੀਂ ਹੈ?

ਇਸੇ ਲੜੀ ਤਹਿਤ ਇਨ੍ਹਾਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਟਿਕਟ ਤੇ ਭਾਦਸੋ ਤੋਂ ਸ੍ਰੋਮਣੀ ਕਮੇਟੀ ਦੀ ਚੋਣ ਲੜਨ ਵਾਲੇ ਸ. ਦਰਸ਼ਨ ਸਿੰਘ ਮੱਲ੍ਹੇਵਾਲ ਜੋ ਲੰਮੇ ਸਮੇਂ ਤੋਂ ਕੈਨੇਡਾ ਵਿਚ ਰਹਿ ਰਹੇ ਸਨ, ਉਹ ਵੀ ਇਸ ਵਹਿਣ ਵਿਚ ਵਹਿਕੇ ਪੰਥਕ ਸਫ਼ਾ ਦੇ ਉਲਟ ਆਮ ਪਾਰਟੀ ਦੇ ਹੱਕ ਵਿਚ ਵੋਟਾਂ ਪਵਾਉਣ ਲਈ ਵਿਸੇ਼ਸ਼ ਤੌਰ ਤੇ ਕੈਨੇਡਾ ਤੋਂ ਸਪੋਟਰਾਂ ਅਤੇ ਮਾਇਆ ਸਮੇਤ ਪੰਜਾਬ ਪਹੁੰਚੇ । ਚੇਤੇ ਰਹੇ ਕਿ ਪਾਰਟੀ ਵੱਲੋਂ ਭਾਦਸੋਂ ਤੋਂ ਉਮੀਦਵਾਰ ਦੇ ਤੌਰ ਤੇ ਸਿੱਖ ਕੌਮ ਨੇ ਬਹੁਤ ਜਿਆਦਾ ਵੋਟਾਂ ਸ. ਦਰਸ਼ਨ ਸਿੰਘ ਨੂੰ ਪਾਈਆ ਸਨ । ਪਰ ਐਨ ਆਖਰੀ ਮੌਕੇ ਤੇ ਇਨ੍ਹਾਂ ਦੇ ਵਿਰੋਧੀ ਉਮੀਦਵਾਰ ਜਥੇਦਾਰ ਗੁਰਚਰਨ ਸਿੰਘ ਟੋਹੜਾ ਨੇ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਤੋਂ ਹਮਾਇਤ ਲੈਕੇ ਜਿੱਤ ਪ੍ਰਾਪਤ ਕਰ ਲਈ । ਸ. ਦਰਸ਼ਨ ਸਿੰਘ ਉਸ ਵੇਲੇ ਦਮਦਮੀ ਟਕਸਾਲ ਦੇ ਮੁੱਖੀ ਬਣਨ ਦੀ ਦੌੜ ਵਿਚ ਵੀ ਸਾਮਿਲ ਸਨ । ਚੋਣ ਹਾਰ ਜਾਣ ਤੋਂ ਬਾਅਦ ਸ. ਦਰਸ਼ਨ ਸਿੰਘ ਪਾਰਟੀ ਨੂੰ ਬਿਨ੍ਹਾਂ ਦੱਸਿਆ ਚੁੱਪ-ਚਪੀਤੇ ਕੈਨੇਡਾ ਵਿਚ ਜਾ ਕੇ ਵੱਸ ਗਏ । ਇਥੇ ਦੱਸਣ ਦਾ ਮਤਲਬ ਇਹ ਹੈ ਕਿ ਜੋ ਇਸ ਵੇਲੇ ਸਿੱਖ ਕੌਮ ਦਾ ਰੁਝਾਨ ਹੈ, ਉਹ ਮਤਲਬਪ੍ਰਸਤੀ, ਨਿੱਜ-ਸਵਾਰਥ ਅਤੇ ਫੋਕੀ ਸੋਹਰਤ ਲਈ ਕੌਮੀ ਫਰਜ਼ਾਂ ਨੂੰ ਤਿਲਾਂਜਲੀ ਦੇ ਕੇ ਸਿੱਖ ਸਿਧਾਤਾਂ, ਰਵਾਇਤਾ ਅਤੇ ਫਰਜ਼ਾਂ ਨੂੰ ਛੱਡਕੇ ਪੰਥ ਵਿਰੋਧੀ ਤਾਕਤਾਂ ਦੇ ਹੱਥ ਦਾ ਖਿਡੋਣਾ ਬਣ ਰਹੀ ਹੈ । ਅਸੀਂ ਮਹਿਸੂਸ ਕਰਦੇ ਹਾਂ ਕਿ ਜਿਹੜੀਆਂ ਇਹ ਰਵਾਇਤੀ ਅਤੇ ਸਵਾਰਥੀ ਆਗੂਆਂ ਵੱਲੋਂ ਸਿੱਖ ਪੰਥ ਨੂੰ ਸੱਟਾ ਮਾਰੀਆ ਜਾ ਰਹੀਆ ਹਨ, ਇਨ੍ਹਾਂ ਸੱਟਾ ਦੀ ਚੀਸ ਲੰਮੇ ਸਮੇਂ ਤੱਕ ਸਿੱਖ ਇਤਿਹਾਸ ਦਾ ਕਾਲਾ ਹਿੱਸਾ ਬਣੇਗੀ ।

About The Author

Related posts

Leave a Reply

Your email address will not be published. Required fields are marked *