ਅਕਾਲੀ ਦਲ ਬਾਦਲ ਪਾਰਟੀ ਜੇਕਰ ‘ਕੰਧ ਉਤੇ ਲਿਖਿਆ ਪੜ੍ਹਕੇ’ ਕੌਮੀ ਭਾਵਨਾਵਾਂ ਅਨੁਸਾਰ ਸਿਆਸਤ ਨੂੰ ਅਲਵਿਦਾ ਕਹਿ ਦੇਣ ਤਾਂ ਬਿਹਤਰ ਹੋਵੇਗਾ : ਅੰਮ੍ਰਿਤਸਰ ਦਲ
ਫ਼ਤਹਿਗੜ੍ਹ ਸਾਹਿਬ, 29 ਦਸੰਬਰ ( ) “ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਾਦਲ ਪਰਿਵਾਰ ਵੱਲੋਂ ਬੀਤੇ ਆਪਣੇ ਸਿਆਸੀ ਜੀਵਨ ਵਿਚ ਪੰਜਾਬੀਆਂ, ਸਿੱਖ ਕੌਮ, ਸਿੱਖ ਧਰਮ ਅਤੇ ਮਨੁੱਖਤਾ ਨਾਲ ਆਪਣੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਕੀਤੇ ਗਏ ਧੋਖੇ-ਫਰੇਬ ਦੀ ਬਦੌਲਤ ਹੀ ਅੱਜ ਇਸ ਪਰਿਵਾਰ ਨੂੰ ਖਾਲਸਾ ਪੰਥ ਵੱਲੋਂ ਅਤਿ ਨਮੋਸੀ ਅਤੇ ਸ਼ਰਮਨਾਕ ਦਿਨ ਵੇਖਣੇ ਪੈ ਰਹੇ ਹਨ । ਇਸ ਪਰਿਵਾਰ ਤੋਂ ਪੰਜਾਬੀ ਅਤੇ ਸਿੱਖ ਅਵਾਮ ਐਨੀ ਨਫ਼ਰਤ ਕਰਨ ਲੱਗ ਪਿਆ ਹੈ, ਜਿਸਦੀ ਉਦਾਹਰਣ ਬੀਤੇ ਦਿਨੀਂ ਫ਼ਤਹਿਗੜ੍ਹ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਆਏ ਸ. ਸੁਖਬੀਰ ਸਿੰਘ ਬਾਦਲ ਅਤੇ ਇਨ੍ਹਾਂ ਦੇ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਦੀ ਆਮ ਲੋਕਾਂ, ਕਿਸਾਨਾਂ ਨੇ ਉਹ ਦੁਰਗਤੀ ਕੀਤੀ, ਜੋ ਬੀਤੇ ਇਤਿਹਾਸ ਵਿਚ ਕਿਤੇ ਦੇਖਣ ਨੂੰ ਨਹੀਂ ਮਿਲਦੀ । ਇਸ ਲਈ ਬਾਦਲ ਪਰਿਵਾਰ ਅਤੇ ਬਾਦਲ ਦਲੀਆ ਨੂੰ ਹੁਣ ‘ਕੰਧ ਉਤੇ ਲਿਖੇ ਹੋਏ ਨੂੰ ਅੱਛੀ ਤਰ੍ਹਾਂ ਪੜ੍ਹ ਵੀ ਲੈਣਾ ਚਾਹੀਦਾ ਹੈ’ ਅਤੇ ਲੋਕ ਭਾਵਨਾਵਾ ਦੀ ਕਦਰ ਕਰਦੇ ਹੋਏ, ਇਸ ਤੋਂ ਵੀ ਭੈੜਾ ਹਸਰ ਜਨਤਕ ਤੌਰ ਤੇ ਇਨ੍ਹਾਂ ਦਾ ਨਾ ਹੋਵੇ, ਸਿਆਸਤ ਤੋਂ ਸਦਾ ਲਈ ਅਲਵਿਦਾ ਕਹਿੰਦੇ ਹੋਏ ਆਪਣੇ-ਆਪ ਨੂੰ ਆਉਣ ਵਾਲੇ ਸਮੇਂ ਦੀਆਂ ਦੁਸਵਾਰੀਆ ਤੋਂ ਬਚਾਅ ਲੈਣਾ ਚਾਹੀਦਾ ਹੈ ਤਾਂ ਇਹ ਬਿਹਤਰ ਹੋਵੇਗਾ ।”
ਇਹ ਵਿਚਾਰ ਅੱਜ ਇਥੇ ਸ. ਜਸਕਰਨ ਸਿੰਘ ਕਾਹਨਸਿੰਘਵਾਲਾ, ਸ. ਕੁਸਲਪਾਲ ਸਿੰਘ ਮਾਨ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਕੁਲਦੀਪ ਸਿੰਘ ਭਾਗੋਵਾਲ ਅਤੇ ਹਰਪਾਲ ਸਿੰਘ ਬਲੇਰ ਸਾਰੇ ਜਰਨਲ ਸਕੱਤਰਾਂ ਵੱਲੋਂ ਸਾਂਝੇ ਤੌਰ ਤੇ ਲੋਕ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਬੀਤੇ ਦਿਨੀਂ ਫ਼ਤਹਿਗੜ੍ਹ ਸਾਹਿਬ ਦੇ ਪਵਿੱਤਰ ਸਥਾਂਨ ਵਿਖੇ ਕਿਸਾਨਾਂ ਤੇ ਆਮ ਜਨਤਾ ਵੱਲੋਂ ਇਨ੍ਹਾਂ ਵਿਰੁੱਧ ਪ੍ਰਗਟਾਏ ਵੱਡੇ ਰੋਹ ਤੋਂ ਬਾਦਲ ਦਲੀਆ ਨੂੰ ਸੁਚੇਤ ਕਰਦੇ, ਪੰਜਾਬ ਅਤੇ ਖਾਲਸਾ ਪੰਥ ਦਾ ਹੋਰ ਨੁਕਸਾਨ ਨਾ ਕਰਨ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਨੂੰ ਸਿਆਸਤ ਤੋਂ ਸਦਾ ਲਈ ਸੰਜ਼ੀਦਗੀ ਨਾਲ ਅਲਵਿਦਾ ਕਹਿਣ ਦੀ ਗੁਜ਼ਾਰਿਸ ਕਰਦੇ ਹੋਏ ਪ੍ਰਗਟ ਕੀਤੇ । ਆਗੂਆਂ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਆਪਣੇ ਮਾਲੀ, ਪਰਿਵਾਰਿਕ ਅਤੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਪੰਜਾਬ ਨਿਵਾਸੀਆ ਅਤੇ ਸਿੱਖ ਕੌਮ ਨਾਲ ਉਹ ਧ੍ਰੋਹ ਕਮਾਇਆ ਹੈ ਜੋ ਬਖਸਣਯੋਗ ਤਾਂ ਨਹੀਂ । ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਿੱਜੀ ਤੌਰ ਤੇ ਕਿਸੇ ਵੀ ਆਗੂ ਜਾਂ ਸਖਸ਼ੀਅਤ ਦੇ ਵਿਰੋਧ ਵਿਚ ਨਹੀਂ, ਪਰ ਜਿਸ ਵੀ ਇਨਸਾਨ ਨੇ ਖ਼ਾਲਸਾ ਪੰਥ ਨਾਲ ਗ਼ਦਾਰੀ ਕੀਤੀ ਹੈ ਜਾਂ ਬੀਤੇ ਸਮੇਂ ਵਿਚ ਮੁਲਕ ਦੇ ਮੁਤੱਸਵੀ ਹੁਕਮਰਾਨਾਂ ਭਾਵੇ ਉਹ ਕਾਂਗਰਸੀ ਹੋਣ, ਭਾਵੇ ਭਾਰਤੀ ਜਨਤਾ ਪਾਰਟੀ ਦੇ, ਭਾਵੇ ਹੋਰ ਜਿਨ੍ਹਾਂ ਨਾਲ ਇਨ੍ਹਾਂ ਨੇ ਆਪਣੀ ਸਾਂਝ ਰੱਖਕੇ ਪੰਜਾਬ ਸੂਬੇ ਅਤੇ ਸਿੱਖ ਕੌਮ ਦਾ ਨਾ ਬਰਦਾਸਤ ਕਰਨ ਯੋਗ ਨੁਕਸਾਨ ਕੀਤਾ ਹੈ, ਉਹ ਅੱਗੋ ਲਈ ਸਿੱਖ ਕੌਮ ਦੇ ਨਾਮ ਦੀ ਦੁਰਵਰਤੋ ਕਰਕੇ ਫਿਰ ਤੋਂ ਸਿਆਸੀ ਖੇਡਾਂ ਖੇਡਣ, ਖ਼ਾਲਸਾ ਪੰਥ ਤੇ ਪੰਜਾਬ ਦਾ ਨੁਕਸਾਨ ਕਰਨ, ਇਸ ਨੂੰ ਕੋਈ ਵੀ ਪੰਜਾਬੀ, ਕੋਈ ਵੀ ਸਿੱਖ ਹੁਣ ਸਹਿਣ ਨਹੀਂ ਕਰੇਗਾ । ਜਿਸ ਤਰ੍ਹਾਂ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਇਨ੍ਹਾਂ ਨੂੰ ਪਿਛਲੇ ਦਰਵਾਜਿਓ ਨਿਕਲਕੇ ਆਪਣੇ-ਆਪ ਨੂੰ ਬਚਾਕੇ ਭੱਜਣਾ ਪਿਆ । ਗੁਰੂ ਸਾਹਿਬਾਨ ਵੱਲੋਂ ਬਖਸਿ਼ਸ਼ ਕੀਤੀਆ ਗਈਆ ਦਸਤਾਰਾਂ ਦਾ ਅਪਮਾਨ ਹੋਇਆ ਅਤੇ ਇਨ੍ਹਾਂ ਦੀਆਂ ਦਸਤਾਰਾਂ ਲੱਥੀਆ, ਅਜਿਹਾ ਅਮਲ ਹਰ ਗੁਰਸਿੱਖ ਲਈ ਜਿਥੇ ਦੁੱਖਦਾਇਕ ਹੈ, ਉਥੇ ਅਜਿਹੇ ਹਾਲਾਤਾਂ ਨੂੰ ਉਤਪੰਨ ਕਰਨ ਲਈ ਵੀ ਉਪਰੋਕਤ ਸਮੁੱਚਾ ਬਾਦਲ ਪਰਿਵਾਰ ਸਿੱਧੇ ਤੌਰ ਤੇ ਜਿ਼ੰਮੇਵਾਰ ਹੈ । ਜਿਸਦੀ ਸਜ਼ਾਂ ਇਨ੍ਹਾਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਮਿਲਦੀ ਹੀ ਰਹਿਣੀ ਹੈ । ਕਿਉਂਕਿ ਇਹ ਪਰਿਵਾਰ ਖਾਲਸਾ ਰੂਪੀ ਸੰਗਤ ਨਾਲ ਹੀ ਨਹੀਂ ਬਲਕਿ ਗੁਰੂ ਸਾਹਿਬਾਨ ਜੀ ਦੀ ਸੋਚ ਨੂੰ ਵੀ ਨਿਰੰਤਰ ਪਿੱਠ ਦਿੰਦਾ ਆ ਰਿਹਾ ਹੈ । ਪੰਜਾਬ ਸੂਬੇ ਦੇ ਨਿਵਾਸੀਆ, ਕਿਸਾਨਾਂ, ਖੇਤ-ਮਜਦੂਰਾਂ, ਆੜਤੀਆ, ਟਰਾਸਪੋਰਟਰਾਂ, ਨੌਜ਼ਵਾਨੀ ਅਤੇ ਹੋਰਨਾਂ ਕਾਰੋਬਾਰੀ ਬਸਿੰਦਿਆ ਵੱਲੋਂ ਜਦੋਂ ਸਾਂਝੇ ਤੌਰ ਤੇ ਦਿੱਲੀ ਵਿਖੇ ਇਕ ਅਰਥ ਭਰਪੂਰ ਸੰਘਰਸ਼ ਚੱਲ ਰਿਹਾ ਹੈ ਅਤੇ ਜੋ ਫ਼ਤਹਿ ਨੂੰ ਪ੍ਰਾਪਤ ਕਰਨ ਦੇ ਨਜਦੀਕ ਹੈ, ਇਨ੍ਹਾਂ ਵਿਰੁੱਧ ਉੱਠਿਆ ਰੋਹ ਪੰਜਾਬੀਆਂ ਅਤੇ ਸਿੱਖ ਕੌਮ ਵੱਲੋਂ ਸੁਰੂ ਹੋਏ ਇਸ ਵੱਡੇ ਮਕਸਦ ਭਰਪੂਰ ਸੰਘਰਸ਼ ਵਿਚ ਕਿਸੇ ਤਰ੍ਹਾਂ ਦੀ ਵਿਘਨ ਨਾ ਪਾ ਦੇਵੇ ਅਤੇ ਕੌਮ ਫਿਰ ਤੋਂ ਭਰਾਮਾਰੂ ਜੰਗ ਵਿਚ ਮਸਰੂਫ ਹੋ ਜਾਵੇ। ਸਮੁੱਚੇ ਹਾਲਾਤਾਂ ਨੂੰ ਮੁੱਖ ਰੱਖਦਿਆ ਹੋਇਆ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਨੂੰ ਕੌਮ ਦੇ ਵੱਡੇ ਮਿਸਨ ਅਤੇ ਹਿੱਤਾ ਨੂੰ ਮੁੱਖ ਰੱਖਦੇ ਹੋਏ ਇਹ ਜੋਰਦਾਰ ਗੁਜਾਰਿਸ ਕਰੇਗਾ ਕਿ ਉਹ ਹੁਣ ਤੱਕ ਹੋਈਆ ਬਜਰ ਗੁਸਤਾਖੀਆ ਦਾ ਪਸਚਾਤਾਪ ਕਰਦੇ ਹੋਏ ਜੇਕਰ ਆਪਣੇ ਸਿਆਸੀ ਮਕਸਦ ਨੂੰ ਤਿਆਗਕੇ ਪਾਸੇ ਹੋਣ ਜਾਣ ਤਾਂ ਇਹ ਜਿਥੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ, ਕਿਸਾਨ, ਖੇਤ-ਮਜ਼ਦੂਰ ਲਈ ਚੰਗੇ ਨਤੀਜੇ ਦੇਵੇਗਾ, ਉਥੇ ਕੋਈ ਵੀ ਪੰਜਾਬ ਅਤੇ ਸਿੱਖ ਵਿਰੋਧੀ ਹੁਕਮਰਾਨ ਹੁਣ ਪੰਜਾਬੀਆ, ਸਿੱਖ ਕੌਮ, ਕਿਸਾਨਾਂ, ਖੇਤ-ਮਜਦੂਰਾਂ ਅਤੇ ਹੋਰਨਾਂ ਦੇ ਹੱਕਾਂ ਨੂੰ ਕੁੱਚਲਣ ਅਤੇ ਬੇਇਨਸਾਫ਼ੀਆਂ ਕਰਨ ਦੀ ਸੋਚ ਵੀ ਨਹੀਂ ਸਕੇਗਾ । ਕਿਉਂਕਿ ਇਸ ਚੱਲ ਰਹੇ ਸੰਘਰਸ਼ ਨੇ ਅਜੇ ਆਪਣੀ ਆਖਰੀ ਮੰਜਿਲ ਆਜਾਦ ਬਾਦਸ਼ਾਹੀ ਸਿੱਖ ਰਾਜ ‘ਖ਼ਾਲਿਸਤਾਨ’ ਦੀ ਪ੍ਰਾਪਤੀ ਵੱਲ ਵੀ ਵੱਧਣਾ ਹੈ ।
ਆਗੂਆ ਨੇ ਸਮੁੱਚੀ ਸਿੱਖ ਕੌਮ, ਪੰਜਾਬੀਆਂ, ਕਿਸਾਨਾਂ, ਖੇਤ-ਮਜਦੂਰਾਂ ਨੂੰ ਇਹ ਸੰਜ਼ੀਦਗੀ ਭਰੀ ਅਪੀਲ ਵੀ ਕੀਤੀ ਕਿ ਖਾਲਸਾ ਪੰਥ ਅਤੇ ਪੰਜਾਬ ਸੂਬੇ ਨਾਲ ਵੱਡੀਆ ਗਦਾਰੀਆ ਕਰਨ ਵਾਲੇ ਇਸ ਪਰਿਵਾਰ ਨੂੰ ਹੁਣ ਆਪਣੇ ਪਿੰਡਾਂ, ਸਹਿਰਾਂ, ਗਲੀਆ, ਮੁਹੱਲਿਆ ਵਿਚ ਉਸੇ ਤਰ੍ਹਾਂ ਦਾਖਲ ਨਾ ਹੋਣ ਦੇਵੋ ਜਿਵੇ ਬੀਤੇ ਦਿਨੀਂ ਕਿਸਾਨਾਂ ਨੇ ਪੰਜਾਬ ਵਿਰੋਧੀ ਅਤੇ ਸਿੱਖ ਕੌਮ ਵਿਰੋਧੀ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਨੂੰ ਸ੍ਰੀ ਵਾਜਪਾਈ ਦੇ ਦਿਨ ਮਨਾਉਣ ਦੇ ਸਮੇਂ ਖੇਤਾਂ ਵਿਚ ਭਜਾਕੇ ਨੇਕੀ ਦੀ ਫ਼ਤਹਿ ਹੋਣ ਅਤੇ ਬਦੀ ਦੇ ਦਫਨ ਹੋਣ ਦਾ ਡੰਕਾ ਵਜਾਇਆ ਹੈ, ਉਸੇ ਤਰ੍ਹਾਂ ਇਸ ਪਰਿਵਾਰ ਨੂੰ ਵੀ ਉਸੇ ਲਾਇਨ ਵਿਚ ਖੜ੍ਹਾ ਕੀਤਾ ਜਾਵੇ ਤਾਂ ਕਿ ਸਮੁੱਚੇ ਪੰਜਾਬੀ, ਸਿੱਖ ਕੌਮ, ਕਿਸਾਨ, ਮਜਦੂਰ, ਆੜਤੀਏ, ਟਰਾਸਪੋਰਟਰ, ਨੌਜਵਾਨ ਅਤੇ ਸਮੁੱਚੇ ਮੁਲਕ ਦਾ ਕਿਸਾਨ ਮਾਲੀ, ਸਮਾਜਿਕ, ਧਾਰਮਿਕ ਅਤੇ ਇਖਲਾਕੀ ਤੌਰ ਤੇ ਮਜਬੂਤ ਹੁੰਦਾ ਹੋਇਆ ਅਮਨ-ਚੈਨ ਤੇ ਜਮਹੂਰੀਅਤ ਪੱਖੀ ਜਿੰਦਗੀ ਬਸਰ ਕਰਨ ਅਤੇ ਸਮੁੱਚੇ ਸੰਸਾਰ ਵਿਚ ਆਪਣੇ ਪੰਜਾਬੀ ਅਤੇ ਸਿੱਖ ਵਿਰਸੇ-ਵਿਰਾਸਤ ਪ੍ਰਤੀ ਆਪਣੀਆ ਜਿ਼ੰਮੇਵਾਰੀਆ ਨੂੰ ਪੂਰਨ ਕਰਦਾ ਹੋਇਆ ਖਾਲਸਾ ਪੰਥ ਦੇ ਉਸ ਮਨੁੱਖਤਾ ਪੱਖੀ ਛਬੀ ਨੂੰ ਫਿਰ ਤੋਂ ਕਾਇਮ ਕਰ ਸਕੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਮੁੱਚੇ ਮੁਲਕ ਦਾ ਕਿਸਾਨ, ਖੇਤ-ਮਜਦੂਰ ਪੰਜਾਬੀ ਅਤੇ ਸਿੱਖ ਕੌਮ ਕਿਸਾਨ ਮੋਰਚੇ ਦੀਆਂ ਜਿ਼ੰਮੇਵਾਰੀਆ ਨਿਭਾਉਣ ਦੇ ਨਾਲ-ਨਾਲ, ਖ਼ਾਲਸਾ ਪੰਥ ਵਿਚ ਹੁਕਮਰਾਨਾਂ ਦੇ ਖੜ੍ਹੇ ਕੀਤੇ ਗਏ ਸੂਹੀਏ ਅਤੇ ਏਜੰਟਾਂ ਦਾ ਵੀ ਸੰਪੂਰਨ ਰੂਪ ਵਿਚ ਖਾਤਮਾ ਕਰੇਗਾ ।